ਹੈਲਥ ਡੈਸਕ - ਸਿਹਤਮੰਦ ਜ਼ਿੰਦਗੀ ਜਿਊਣ ਲਈ ਸਾਡੇ ਸਰੀਰ ’ਚ ਸਾਰੇ ਪੌਸ਼ਟਿਕ ਤੱਤਾਂ ਦਾ ਸਹੀ ਮਾਤਰਾ ’ਚ ਹੋਣਾ ਬਹੁਤ ਜ਼ਰੂਰੀ ਹੈ ਪਰ ਅਸੀਂ ਅਕਸਰ ਸਿਰਫ਼ ਕੁਝ ਕੁ ਵਿਟਾਮਿਨਾਂ ਅਤੇ ਖਣਿਜਾਂ ਵੱਲ ਧਿਆਨ ਦਿੰਦੇ ਹਾਂ ਅਤੇ ਦੂਜਿਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਇਨ੍ਹਾਂ ’ਚ ਵਿਟਾਮਿਨ-ਈ ਦੀ ਕਮੀ ਵੀ ਸ਼ਾਮਲ ਹੈ। ਵਿਟਾਮਿਨ ਈ ਇਕ ਜ਼ਰੂਰੀ ਪੌਸ਼ਟਿਕ ਤੱਤ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ। ਵਿਟਾਮਿਨ ਈ ਸਕਿਨ, ਵਾਲਾਂ, ਅੱਖਾਂ ਅਤੇ ਇਮਿਊਨ ਸਿਸਟਮ ਲਈ ਵੀ ਜ਼ਰੂਰੀ ਹੈ। ਇਸ ਲਈ, ਇਸ ਦੀ ਕਮੀ ਸਰੀਰ ’ਚ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਆਓ ਜਾਣਦੇ ਹਾਂ ਵਿਟਾਮਿਨ-ਈ ਦੀ ਕਮੀ ਦੇ ਲੱਛਣ ਕੀ ਹਨ ਅਤੇ ਇਸ ਕਮੀ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - Calcium ਤੇ Vitamins ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਹੈਰਾਨੀਜਨਕ ਫਾਇਦੇ
ਵਿਟਾਮਿਨ ਈ ਦੀ ਕਮੀ ਦੇ ਲੱਛਣ :-
ਮਾਸਪੇਸ਼ੀਆਂ 'ਚ ਕਮਜ਼ੋਰੀ ਤੇ ਲੱਛਣ
- ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਦਰਦ-ਵਿਟਾਮਿਨ ਈ ਦੀ ਕਮੀ ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਦਰਦ ਦਾ ਕਾਰਨ ਬਣ ਸਕਦੀ ਹੈ। ਇਹ ਵਿਟਾਮਿਨ ਦਿਮਾਗੀ ਪ੍ਰਣਾਲੀ ਨੂੰ ਸਹੀ ਢੰਗ ਨਾਲ ਕੰਮ ਕਰਨ ’ਚ ਮਦਦ ਕਰਦਾ ਹੈ। ਇਸ ਲਈ, ਇਸਦੀ ਘਾਟ ਮਾਸਪੇਸ਼ੀਆਂ ਦੇ ਤਾਲਮੇਲ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਸਕਿਨ ਸਬੰਧੀ ਸਮੱਸਿਆਵਾਂ
- ਵਿਟਾਮਿਨ ਈ ਸਕਿਨ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਸਕਿਨ ਖੁਸ਼ਕ, ਬੇਜਾਨ ਅਤੇ ਖਾਰਸ਼ਦਾਰ ਹੋ ਸਕਦੀ ਹੈ। ਕੁਝ ਮਾਮਲਿਆਂ ’ਚ, ਸਕਿਨ ’ਤੇ ਧੱਬੇ ਜਾਂ ਝੁਰੜੀਆਂ ਵੀ ਦਿਖਾਈ ਦੇ ਸਕਦੀਆਂ ਹਨ।
ਇਮਿਊਨਿਟੀ ਦਾ ਕਮਜ਼ੋਰ ਹੋਣਾ
- ਵਿਟਾਮਿਨ ਈ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਸ ਦੀ ਘਾਟ ਇਨਫੈਕਸ਼ਨਾਂ ਅਤੇ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦੀ ਹੈ। ਵਿਅਕਤੀ ਵਾਰ-ਵਾਰ ਬਿਮਾਰ ਹੋ ਸਕਦਾ ਹੈ ਅਤੇ ਠੀਕ ਹੋਣ ’ਚ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - Diabetes ਤੇ Heart diseases ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਖਾਓ ਇਹ ਚੀਜ਼, ਜਾਣੋ ਇਸ ਦੇ ਫਾਇਦੇ
ਅੱਖਾਂ ਦੀਆਂ ਸਮੱਸਿਆਵਾਂ
- ਵਿਟਾਮਿਨ ਈ ਅੱਖਾਂ ਦੀ ਰੌਸ਼ਨੀ ਲਈ ਜ਼ਰੂਰੀ ਹੈ। ਇਸ ਦੀ ਕਮੀ ਧੁੰਦਲੀ ਨਜ਼ਰ, ਅੱਖਾਂ ਦੀ ਥਕਾਵਟ ਅਤੇ ਰੈਟੀਨਾ ਨਾਲ ਸਬੰਧਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਵਿਟਾਮਿਨ ਈ ਦੀ ਲੰਬੇ ਸਮੇਂ ਤੱਕ ਕਮੀ ਅੱਖਾਂ ਨੂੰ ਕਮਜ਼ੋਰ ਕਰ ਸਕਦੀ ਹੈ।
ਥਕਾਣ ਤੇ ਕਮਜ਼ੋਰੀ
- ਵਿਟਾਮਿਨ ਈ ਦੀ ਕਮੀ ਕਾਰਨ ਸਰੀਰ ’ਚ ਊਰਜਾ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਾਰਨ ਵਿਅਕਤੀ ਲਗਾਤਾਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦਾ ਹੈ। ਇਹ ਲੱਛਣ ਅਕਸਰ ਹੋਰ ਪੌਸ਼ਟਿਕ ਤੱਤਾਂ ਦੀ ਕਮੀ ਨਾਲ ਵੀ ਜੁੜਿਆ ਹੁੰਦਾ ਹੈ।
ਵਾਲਾਂ ਦਾ ਝੜਣਾ ਤੇ ਰੁੱਖਾਪਨ
- ਵਿਟਾਮਿਨ ਈ ਵਾਲਾਂ ਦੇ ਵਾਧੇ ਅਤੇ ਸਿਹਤ ਲਈ ਜ਼ਰੂਰੀ ਹੈ। ਇਸ ਦੀ ਕਮੀ ਕਾਰਨ ਵਾਲ ਸੁੱਕੇ, ਬੇਜਾਨ ਅਤੇ ਕਮਜ਼ੋਰ ਹੋ ਜਾਂਦੇ ਹਨ, ਜਿਸ ਕਾਰਨ ਉਹ ਜ਼ਿਆਦਾ ਡਿੱਗਣ ਲੱਗਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਕਰਨਾ ਚਾਹੁੰਦੇ ਹੋ Weight loss ਤਾਂ ਬਸ ਕਰੋ ਇਹ ਕੰਮ
ਦਿਮਾਗੀ ਪ੍ਰਣਾਲੀ ਨਾਲ ਸਬੰਧਤ ਸਮੱਸਿਆਵਾਂ
- ਵਿਟਾਮਿਨ ਈ ਦੀ ਕਮੀ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਹੱਥਾਂ ਅਤੇ ਪੈਰਾਂ ਵਿੱਚ ਝਰਨਾਹਟ ਅਤੇ ਸੁੰਨ ਹੋਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਵਿਟਾਮਿਨ ਈ ਦੀ ਕਮੀ ਨੂੰ ਪੂਰਾ ਕਰਨ ਲਈ ਖਾਓ ਇਹ ਫੂਡ :-
ਬਾਦਾਮ, ਮੂੰਗਫਲੀ ਅਤੇ ਅਖਰੋਟ
ਸੂਰਜਮੁਖੀ ਦੇ ਬੀਜ ਤੇ ਤਿਲ
ਪਾਲਕ, ਬ੍ਰੋਕਲੀ ਤੇ ਹਰੀ ਪੱਤੇਦਾਰ ਸਬਜ਼ੀਆਂ
ਪੜ੍ਹੋ ਇਹ ਅਹਿਮ ਖ਼ਬਰ - Skin ਨਹੀਂ Heart ਦੇ ਲਈ ਵੀ ਬੇਹੱਦ ਲਾਹੇਵੰਦ ਹੈ ਇਹ Juice, ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
ਆਵਾਕਾਡੋ ਅਤੇ ਕੀਵੀ
ਸੋਇਆਬੀਨ ਤੇਲ ਤੇ ਜੈਤੂਨ ਦਾ ਤੇਲ
ਪੜ੍ਹੋ ਇਹ ਅਹਿਮ ਖ਼ਬਰ - ਇਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਦੇਸੀ ਘਿਓ, ਜਾਣੋ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਇਨ੍ਹਾਂ ਸਮੱਸਿਆ ਤੋਂ ਪਰੇਸ਼ਾਨ ਲੋਕ ਨਾ ਪੀਣ 'ਨਾਰੀਅਲ ਪਾਣੀ'
NEXT STORY