ਚੰਡੀਗੜ੍ਹ — ਜਦੋਂ ਕੋਈ ਵੀ ਮਰੀਜ਼ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਉਸਦੀ ਜੀਭ ਜ਼ਰੂਰ ਦੇਖਦੇ ਹਨ, ਕਿਉਂਕਿ ਤੁਹਾਡੀ ਜੀਭ ਤੁਹਾਡੇ ਸਰੀਰ ਦੇ ਅੰਦਰ ਦਾ ਹਾਲ ਦੱਸ ਦਿੰਦੀ ਹੈ। ਖਾਸ ਕਰਕੇ ਪੇਟ ਬਾਰੇ ਅਤੇ ਹੋਰ ਵੀ ਗੱਲਾਂ ਬਾਰੇ ਪਤਾ ਚਲ ਜਾਂਦਾ ਹੈ।
ਵੈਸੇ ਵੀ ਜੀਭ ਦੀ ਸਫਾਈ ਰੋਜ਼ ਕਰਨੀ ਚਾਹੀਦੀ ਹੈ। ਜੀਭ ਦੀ ਸਫਾਈ ਨਾ ਕਰਨ ਨਾਲ ਵੀ ਰੋਗ ਹੋ ਸਕਦੇ ਹਨ।
1. ਮੁਲਾਇਮ ਜੀਭ
ਜ਼ਿਆਦਾਤਰ ਲੋਕਾਂ ਦੀ ਜੀਭ ਮੁਲਾਇਮ ਨਹੀਂ ਹੁੰਦੀ। ਜੇਕਰ ਜੀਭ ਮੁਲਾਇਮ ਹੋਵੇ ਤਾਂ ਇਹ ਪੌਸ਼ਟਿਕਤਾ ਦੀ ਕਮੀ ਕਾਰਣ ਹੁੰਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਸਰੀਰ 'ਚ 'ਵਿਟਾਮਿਨ ਬੀ' ਅਤੇ ਲੋਹ ਤੱਤਾਂ ਦੀ ਕਮੀ ਹੈ।
2. ਝੁਰੜੀਆਂ ਵਾਲੀ ਜੀਭ
ਜ਼ਿਆਦਾ ਮਸਾਲੇ ਦਾਰ ਭੋਜਨ ਖਾਣ ਨਾਲ ਜੀਭ 'ਤੇ ਝੁਰੜੀਆਂ ਪੈ ਜਾਂਦੀਆਂ ਹਨ।
3. ਦਾਗ ਵਾਲੀ ਜੀਭ
ਜੀਭ 'ਤੇ ਦਾਗ ਕਿਤੇ ਵੀ ਹੋ ਸਕਦੇ ਹਨ ਅਤੇ ਦਾਗ ਆਪਣੀ ਜਗ੍ਹਾ ਬਦਲਦੇ ਰਹਿੰਦੇ ਹਨ। ਇਹ 'ਵਿਟਾਮਿਨ ਬੀ' ਦੀ ਕਮੀ ਨਾਲ ਹੁੰਦੇ ਹਨ ਜਾਂ ਨਸ਼ੇ ਦੀ ਵਰਤੋਂ ਕਾਰਨ ਵੀ ਹੋ ਸਕਦੇ ਹਨ।
4. ਕਾਲੀ ਜੀਭ
ਕਿਸੇ ਤਰ੍ਹਾਂ ਦੇ 'ਇੰਫੈਕਸ਼ਨ' ਕਾਰਣ ਵੀ ਜੀਭ ਕਾਲੀ ਹੋ ਸਕਦੀ ਹੈ। ਜੇਕਰ ਮੂੰਹ ਦੀ ਸਫਾਈ ਨਾ ਕੀਤੀ ਜਾਵੇ ਤਾਂ ਵੀ ਜੀਭ ਕਾਲੀ ਹੋ ਜਾਂਦੀ ਹੈ।
5. ਸਫ਼ੈਦ ਜੀਭ
ਸਫ਼ੈਦ ਜੀਭ ਪੇਟ ਦੇ ਸਹੀ ਨਾ ਹੋਣ ਬਾਰੇ ਦੱਸਦੀ ਹੈ। ਇਹ ਤਰ੍ਹਾਂ ਦੀ ਜੀਭ ਤੋਂ ਪਤਾ ਲਗਦਾ ਹੈ ਕਿ ਕੋਈ ਇੰਫੈਕਸ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ।
6. ਲਾਲ ਜੀਭ
ਲਾਲ ਜੀਭ ਬੁਖਾਰ ਦੇ ਆਉਣ ਦਾ ਸੰਦੇਸ਼ ਹੋ ਸਕਦੀ ਹੈ। ਪੇਟ ਸਹੀ ਨਾ ਹੋਣ ਕਾਰਨ ਵੀ ਜੀਭ ਲਾਲ ਹੋ ਜਾਂਦੀ ਹੈ।
7. ਪੀਲੀ ਜੀਭ
ਇਹ ਜੀਭ ਕਿਸੇ ਤਰ੍ਹਾਂ ਦੇ ਇੰਫੈਕਸ਼ਨ ਦੇ ਬਾਰੇ ਦੱਸਦੀ ਹੈ। ਸਰੀਰ 'ਚ ਰੇਸ਼ਾ ਹੋਣ ਬਾਰੇ ਵੀ ਦੱਸਦੀ ਹੈ। ਸਾਹ ਲੈਣ 'ਚ ਮੁਸ਼ਕਿਲ ਜਾਂ ਵਾਰ-ਵਾਰ ਬੁਖ਼ਾਰ ਕਾਰਣ ਵੀ ਜੀਭ ਪੀਲੀ ਹੋ ਜਾਂਦੀ ਹੈ। ਨਸ਼ੇ ਦੇ ਆਦੀ ਲੋਕਾਂ ਦੀ ਵੀ ਜੀਭ ਪੀਲੀ ਪੈ ਜਾਂਦੀ ਹੈ।
ਨਾਭੀ ਵੀ ਕਰ ਸਕਦੀ ਹੈ ਕਈ ਰੋਗਾਂ ਨੂੰ ਠੀਕ
NEXT STORY