ਹੈਲਥ ਡੈਸਕ - ਧਨੀਆ ਪਾਣੀ ਇਕ ਕੁਦਰਤੀ ਆਯੁਰਵੇਦਿਕ ਨੁਸਖਾ ਹੈ ਜੋ ਧਨੀਆ ਦੇ ਬੀਜ (Coriander Seeds) ਨੂੰ ਪਾਣੀ ’ਚ ਭਿਓਂ ਕੇ ਜਾਂ ਉਬਾਲ ਕੇ ਬਣਾਇਆ ਜਾਂਦਾ ਹੈ। ਇਹ ਪਾਣੀ ਸਰੀਰ ਨੂੰ ਠੰਡਕ ਦਿੰਦਾ ਹੈ ਤੇ ਹਾਜ਼ਮੇ ਨੂੰ ਸੁਧਾਰਦਾ ਹੈ, ਇਸ ਦੇ ਨਾਲ ਹੀ ਇਹ ਸਰੀਰ ਦੇ ਅੰਦਰੂਨੀ ਟੌਕਸਿਨਜ਼ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਆਮ ਤੌਰ 'ਤੇ ਇਹ ਰਾਤ ਨੂੰ ਧਨੀਆ ਭਿਓਂ ਕੇ ਸਵੇਰੇ ਖਾਲੀ ਪੇਟ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਧਨੀਆ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਕੀ ਲਾਭ ਮਿਲਦੇ ਹਨ।
ਧਨੀਆ ਪਾਣ ਪੀਣ ਦੇ ਫਾਇਦੇ :-
ਹਾਜ਼ਮੇ ਲਈ ਫਾਇਦੇਮੰਦ
- ਧਨੀਆ ਪਾਣੀ ਹਾਜ਼ਮੇ ਨੂੰ ਸੁਧਾਰਦਾ ਹੈ, ਅੰਤੜੀਆਂ ਦੀ ਸਫਾਈ ਕਰਦਾ ਹੈ ਅਤੇ ਗੈਸ ਜਾਂ ਅਜੀਰਨ ਤੋਂ ਰਹਾਤ ਦਿੰਦਾ ਹੈ।
ਜਿਗਰ ਦੀ ਸਫਾਈ
- ਇਹ ਜਿਗਰ (liver) ਦੀ ਕਾਰਗੁਜ਼ਾਰੀ ਨੂੰ ਵਧਾਉਂਦਾ ਹੈ ਅਤੇ ਟੌਕਸਿਨਜ਼ ਨੂੰ ਬਾਹਰ ਕੱਢਣ ’ਚ ਸਹਾਇਤਾ ਕਰਦਾ ਹੈ।
ਸਕਿਨ ਨੂੰ ਨਿਖਾਰੇ
- ਧਨੀਆ ਪਾਣੀ ’ਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਨੂੰ ਪਿੰਪਲ ਤੋਂ ਬਚਾਉਂਦੇ ਹਨ ਤੇ ਚਮਕਦਾਰ ਬਣਾਉਂਦੇ ਹਨ।
ਭਾਰ ਘਟਾਉਣ ’ਚ ਮਦਦਗਾਰ
- ਇਹ ਮੈਟਾਬੋਲਿਜ਼ਮ ’ਤੇ ਕੰਟ੍ਰੋਲ ਰੱਖਦਾ ਹੈ ਜਿਸ ਨਾਲ ਫੈਟ ਬਰਨ ਹੋਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ।
ਬਲੱਡ ਸ਼ੁਗਰ ਕੰਟ੍ਰੋਲ ਕਰਦੈ
- ਧਨੀਆ ਦੇ ਬੀਜ ਖੂਨ ’ਚ ਸ਼ੱਕਰ ਦੇ ਪੱਧਰ ਨੂੰ ਸੰਤੁਲਿਤ ਕਰਨ ’ਚ ਸਹਾਇਕ ਹੁੰਦੇ ਹਨ, ਖਾਸ ਕਰਕੇ ਡਾਇਬਟੀਜ਼ ਵਾਲਿਆਂ ਲਈ ਲਾਭਕਾਰੀ।
ਮਹਾਵਾਰੀ ਦੀ ਸਮੱਸਿਆ ਲਈ ਲਾਭਕਾਰੀ
- ਧਨੀਆ ਪਾਣੀ ਪੀਣਾ ਮਹਾਵਾਰੀ ਦੀਆਂ ਗੜਬੜਾਂ, ਦਰਦ ਅਤੇ ਹਾਰਮੋਨਲ ਅਸਮਤੁਲਨ ’ਚ ਰਾਹਤ ਦੇ ਸਕਦਾ ਹੈ।
ਯੂਰੀਨ ਇਨਫੈਕਸ਼ਨ ਤੋਂ ਬਚਾਅ
- ਇਹ ਇਕ ਕੁਦਰਤੀ ਡਾਇਯੂਰੇਟਿਕ ਹੈ ਜੋ ਪੇਸ਼ਾਬ ਦੀ ਲਤ ਨੂੰ ਵਧਾਉਂਦਾ ਹੈ ਅਤੇ ਯੂਰੀਨਰੀ ਟਰੈਕਟ ਇਨਫੈਕਸ਼ਨ (UTI) ਤੋਂ ਬਚਾਉਂਦਾ ਹੈ।
ਗਰਮੀਆਂ ’ਚ ਰੋਜ਼ਾਨਾ ਇਹ ਜੂਸ ਪੀਣ ਨਾਲ ਮਿਲਦੇ ਨੇ ਬੇਹੱਦ ਭਰਪੂਰ ਫਾਇਦੇ
NEXT STORY