ਹੈਲਥ ਡੈਸਕ - ਗਰਮੀਆਂ ਦਾ ਮੌਸਮ ਆਉਂਦਾ ਹੈ ਤੇ ਇਸ ਨਾਲ ਸਰੀਰ ਨੂੰ ਠੰਡਕ ਦੀ ਲੋੜ ਹੁੰਦੀ ਹੈ ਪਰ ਤੁਸੀਂ ਕਦੇ ਸੋਚਿਆ ਹੈ ਕਿ ਲੱਸਣ ਨੂੰ ਇਸ ਮੌਸਮ ’ਚ ਆਪਣੇ ਡਾਇਟ ’ਚ ਸ਼ਾਮਲ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ? ਅਜਿਹੇ ਸਮੇਂ ’ਚ ਲੱਸਣ ਦੇ ਅਨਗਿਣਤ ਸਿਹਤ ਫਾਇਦੇ ਹੁੰਦੇ ਹਨ ਜੋ ਤੁਹਾਡੀ ਤੰਦਰੁਸਤੀ ਨੂੰ ਬਰਕਰਾਰ ਰੱਖ ਸਕਦੇ ਹਨ। ਅਸੀਂ ਇੱਥੇ ਲੱਸਣ ਦੇ ਕੁਝ ਅਹਿਮ ਫਾਇਦਿਆਂ ਬਾਰੇ ਗੱਲ ਕਰਾਂਗੇ ਜੋ ਗਰਮੀਆਂ ਦੇ ਦੌਰਾਨ ਤੁਹਾਨੂੰ ਫ਼ਾਇਦਾ ਪਹੁੰਚਾ ਸਕਦੇ ਹਨ।
ਲੱਸਣ ਖਾਣ ਦੇ ਫਾਇਦੇ :-
ਜੀਵਾਣੂ ਨਾਸ਼ਕ ਗੁਣ
- ਲੱਸਣ ’ਚ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਗਰਮੀਆਂ ’ਚ ਖਾਣ-ਪੀਣ ਨਾਲ ਹੋ ਸਕਦੇ ਇਨਫੈਕਸ਼ਨ ਤੋਂ ਬਚਾਉਂਦੇ ਹਨ।
ਹਾਜ਼ਮੇ ਨੂੰ ਕਰੇ ਮਜ਼ਬੂਤ
- ਗਰਮੀਆਂ ’ਚ ਭੁੱਖ ਘੱਟ ਲੱਗਣ ਜਾਂ ਹਾਜ਼ਮੇ ਦੀ ਸਮੱਸਿਆ ਆਮ ਗੱਲ ਹੈ। ਲੱਸਣ ਹਾਜ਼ਮੇ ਦੀ ਸ਼ਕਤੀ ਨੂੰ ਸੁਧਾਰਦਾ ਹੈ ਤੇ ਗੈਸ, ਅਜੀਰਨ ਤੋਂ ਰਾਹਤ ਦਿੰਦਾ ਹੈ।
ਹਾਰਟ ਦਾ ਵਧੀਆ ਸਰੋਤ
- ਲੱਸਣ ਖੂਨ ਦੇ ਗਾੜ੍ਹੇਪਨ ਨੂੰ ਘਟਾਉਂਦਾ ਹੈ ਅਤੇ ਕੋਲੈਸਟ੍ਰੋਲ ਦੀ ਮਾਤਰਾ ਕੰਮ ਕਰਦਾ ਹੈ, ਜੋ ਕਿ ਹਿਰਦੇ ਦੀ ਸਿਹਤ ਲਈ ਲਾਭਕਾਰੀ ਹੈ।
ਤਾਪਮਾਨ ਸੰਤੁਲਨ ’ਚ ਮਦਦਗਾਰ
- ਲੱਸਣ ਦੀਆਂ ਕੁਝ ਕਲੀਆਂ ਸਰੀਰ ਵਿਚ ਹਾਰਮੋਨਿਕ ਬੈਲੈਂਸ ਬਣਾਈ ਰੱਖਦੀਆਂ ਹਨ, ਜੋ ਕਿ ਤਾਪਮਾਨ ਦੇ ਚੜ੍ਹਾਅ ’ਚ ਵੀ ਸਰੀਰ ਨੂੰ ਸੰਤੁਲਿਤ ਰੱਖਦੀਆਂ ਹਨ।
ਰੋਗ-ਪ੍ਰਤੀਰੋਧਕ ਸ਼ਕਤੀ ਵਧਾਵੇ
- ਲੱਸਣ ਸਰੀਰ ਦੀ ਇਮਿਊਨਿਟੀ ਵਧਾਉਂਦਾ ਹੈ, ਜੋ ਗਰਮੀਆਂ ’ਚ ਵਾਇਰਲ ਇਨਫੈਕਸ਼ਨ ਜਾਂ ਖੱਟਾ-ਮੀਠਾ ਖਾਣ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਬਚਾਅ ਕਰਦਾ ਹੈ।
ਰੋਜ਼ਾਨਾ ਖਾਲੀ ਪੇਟ ਪੀਓ ਇਹ ਚੀਜ਼! ਮਿਲਣਗੇ ਅਜਿਹੇ ਫਾਇਦੇ ਕਿ ਹੋ ਜਾਓਗੇ ਹੈਰਾਨ
NEXT STORY