ਹੈਲਥ ਡੈਸਕ- Bottle Gourd, ਜੋ ਕਿ ਪੰਜਾਬੀ ’ਚ "ਲੌਕੀ" ਦੇ ਨਾਂ ਨਾਲ ਜਾਣੀ ਜਾਂਦੀ ਹੈ, ਇਕ ਸਿਹਤਮੰਦ ਅਤੇ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਬਣਨ ਵਾਲੀ ਸਬਜ਼ੀ ਹੈ। ਇਹ ਪੂਰੀ ਦੁਨੀਆ ’ਚ ਖਾਧੀ ਜਾਂਦੀ ਹੈ ਅਤੇ ਆਪਣੀ ਖੁਸ਼ਬੂ ਅਤੇ ਹਲਕੇ ਸਵਾਦ ਕਰਕੇ ਲੋਕਾਂ ਦੀ ਮਨਪਸੰਦ ਸਬਜ਼ੀ ਹੈ। ਲੌਕੀ ਦੀ ਖੁਰਾਕ ਸਿਰਫ ਸਵਾਦ ਅਤੇ ਖੁਸ਼ਬੂ ਵਾਲੀ ਨਹੀਂ, ਸਗੋਂ ਇਸ ਦੇ ਸਿਹਤ ਲਈ ਕਈ ਲਾਭ ਵੀ ਹਨ।
ਲੌਕੀ ਨੂੰ ਅਕਸਰ ਆਪਣੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਹਾਜ਼ਮੇ ਨੂੰ ਸੁਧਾਰਨ, ਪਾਣੀ ਦੀ ਘਟਾਈ ਨੂੰ ਪੂਰਾ ਕਰਨ, ਹਾਰਟ ਦੀ ਸਿਹਤ ਨੂੰ ਬਿਹਤਰ ਬਣਾਉਣ ’ਚ ਮਦਦ ਕਰਦੀ ਹੈ ਤੇ ਇਸ ਦੇ ਨਾਲ-ਨਾਲ ਇਹ ਭਾਰ ਘਟਾਉਣ, ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ਅਤੇ ਮਜ਼ਬੂਤ ਹੱਡੀਆਂ ਲਈ ਵੀ ਲਾਭਕਾਰੀ ਹੈ। ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਲੌਕੀ ਖਾਣ ਨਾਲ ਸਾਡੇ ਸਰੀਰ ਨੂੰ ਕੀ-ਕੀ ਫਾਇਦੇ ਮਿਲਦੇ ਹਨ।
ਲੌਕੀ ਖਾਣ ਦੇ ਫਾਇਦੇ :-
ਡੀਹਾਈਡਰੇਸ਼ਨ ਦੀ ਕਮੀ ਹੋਵੇਗੀ ਦੂਰ
- ਲੌਕੀ ’ਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ, ਜੋ ਹਾਜ਼ਮੇ ਨੂੰ ਠੀਕ ਰੱਖਣ ’ਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ।
ਹਾਜ਼ਮੇ ਨੂੰ ਕਰੇ ਮਜ਼ਬੂਤ
- ਇਹ ਖਾਣ ’ਚ ਹਲਕੀ ਹੁੰਦੀ ਹੈ ਅਤੇ ਸਹੀ ਢੰਗ ਨਾਲ ਹਜ਼ਮ ਹੋ ਜਾਂਦੀ ਹੈ, ਜਿਸ ਨਾਲ ਇਹ ਹਾਜ਼ਮੇ ਨੂੰ ਸੁਧਾਰਣ ਅਤੇ ਹਾਜ਼ਮੇ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੀ ਹੈ।
ਤਣਾਅ ਘਟਾਵੇ
- ਇਸ ’ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਹੁੰਦੇ ਹਨ, ਜੋ ਮਨ ਅਤੇ ਸਰੀਰ 'ਚ ਤਣਾਅ ਅਤੇ ਚਿੰਤਾ ਨੂੰ ਘਟਾਉਂਦੇ ਹਨ।
ਹਾਰਟ ਦੇ ਲਈ ਫਾਇਦੇਮੰਦ
- ਲੌਕੀ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ’ਚ ਮਦਦ ਕਰਦੀ ਹੈ ਅਤੇ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੀ ਹੈ, ਜਿਸ ਨਾਲ ਹਾਰਟ ਸਿਹਤ ਬਿਹਤਰ ਹੁੰਦੀ ਹੈ।
ਡਾਈਬਟੀਜ਼ ਦੇ ਮਰੀਜ਼ਾਂ ਲਈ ਲਾਭਕਾਰੀ
- ਇਹ ਖ਼ੂਨ ’ਚ ਸ਼ੂਗਰ ਦੇ ਲੈਵਲ ਨੂੰ ਕੰਟ੍ਰੋਲ ਕਰਨ ’ਚ ਮਦਦ ਕਰਦਾ ਹੈ ਅਤੇ ਆਇਰਨ ਦੀ ਘਾਟ ਨੂੰ ਰੋਕਦਾ ਹੈ।
ਭਾਰ ਘਟਾਉਣ ’ਚ ਮਦਦ
- ਲੌਕੀ ’ਚ ਕੈਲੋਰੀਜ਼ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਸ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ।
ਕਬਜ਼ ਦੀ ਸਮੱਸਿਆ ਹੋਵੇਗੀ ਦੂਰ
- ਲੌਕੀ ਵਿੱਚ ਫਾਈਬਰ ਦੀ ਵੱਧ ਮਾਤਰਾ ਹੁੰਦੀ ਹੈ, ਜੋ ਹਾਜ਼ਮਾ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ ਅਤੇ ਕਬਜ਼ ਜਾਂ ਪੇਟ ਦੀ ਸਮੱਸਿਆ ਨੂੰ ਠੀਕ ਕਰਦੀ ਹੈ।
ਗਰਮੀਆਂ ’ਚ ਬਾਦਾਮ ਖਾਣਾ ਸਹੀ ਹੈ ਜਾਂ ਗਲਤ? ਪੜ੍ਹੋ ਪੂਰੀ ਖਬਰ
NEXT STORY