ਜਲੰਧਰ (ਬਿਊਰੋ) : ਅਸੀਂ ਰੋਜ਼ਾਨਾ ਕਈ ਚੀਜ਼ਾਂ ਅਜਿਹੀਆਂ ਖਾ ਰਹੇ ਹਾਂ, ਜੋ ਸਾਡੇ ਲਈ ਜ਼ਹਿਰ ਤੋਂ ਘੱਟ ਨਹੀਂ ਹੈ। ਅਜਿਹਾ ਹੀ ਇਕ ਜ਼ਹਿਰ ਹੈ ਖੰਡ। ਜੀ ਹਾਂ, ਖੰਡ ਨੂੰ ਚਿੱਟਾ ਜ਼ਹਿਰ ਐਵੇਂ ਹੀ ਨਹੀਂ ਕਿਹਾ ਜਾਂਦਾ, ਇਹ ਹਰ ਮਨੁੱਖ ਲਈ ਬਹੁਤ ਹਾਨੀਕਾਰਕ ਹੈ। ਸ਼ੂਗਰ ਨਾ ਸਿਰਫ਼ ਸ਼ੂਗਰ ਦੇ ਮਰੀਜ਼ਾਂ ਲਈ ਸਗੋਂ ਆਮ ਲੋਕਾਂ ਅਤੇ ਬੱਚਿਆਂ ਲਈ ਵੀ ਨੁਕਸਾਨਦੇਹ ਹੋ ਸਕਦੀ ਹੈ। ਖ਼ਾਸ ਕਰਕੇ ਬੱਚਿਆਂ 'ਚ ਇਹ ਫੈਟੀ ਲਿਵਰ ਦੀ ਸਮੱਸਿਆ ਨੂੰ ਤੇਜ਼ੀ ਨਾਲ ਵਧਾ ਰਹੀ ਹੈ, ਜਿਸ ਨੂੰ ਨਾਨ-ਅਲਕੋਹਲਿਕ ਫੈਟੀ ਲਿਵਰ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਵੇਂ ਇਹ ਸ਼ੂਗਰ ਬੱਚਿਆਂ ਦੀ ਸਿਹਤ ਦੀ ਦੁਸ਼ਮਣ ਬਣ ਰਹੀ ਹੈ ਅਤੇ ਤੁਸੀਂ ਇਸ ਤੋਂ ਕਿਵੇਂ ਬਚਾਅ ਕਰ ਸਕਦੇ ਹੋ-
ਬੱਚਿਆਂ 'ਚ ਓਬੇਸਿਟੀ ਅਤੇ ਫੈਟੀ ਲੀਵਰ ਦਾ ਕਾਰਨ ਹੈ 'ਖੰਡ'
ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਬੱਚਿਆਂ 'ਚ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਜਿਹੜੇ ਬੱਚੇ ਨਾਨ-ਅਲਕੋਹਲਿਕ ਫੈਟੀ ਲਿਵਰ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਦਾ ਸਭ ਤੋਂ ਵੱਡਾ ਕਾਰਨ ਚਿੱਟੀ ਸ਼ੂਗਰ ਹੁੰਦੀ ਹੈ। ਜੀ ਹਾਂ, ਤਾਜ਼ਾ ਰਿਪੋਰਟ ਮੁਤਾਬਕ, 62 ਫੀਸਦੀ ਜ਼ਿਆਦਾ ਭਾਰ ਵਾਲੇ ਬੱਚਿਆਂ 'ਚ ਫੈਟੀ ਲਿਵਰ ਪਾਇਆ ਗਿਆ ਹੈ, ਜਿਨ੍ਹਾਂ ਦੀ ਉਮਰ 11 ਤੋਂ 15 ਸਾਲ ਦੇ ਵਿਚਕਾਰ ਹੈ। ਇਹ ਸ਼ੂਗਰ ਇੱਕ ਤਰ੍ਹਾਂ ਨਾਲ Slow Poison ਦਾ ਕੰਮ ਕਰਦੀ ਹੈ। ਦਰਅਸਲ, ਪ੍ਰੋਸੈਸਡ ਸ਼ੂਗਰ ਹਾਈ ਫਰੂਟੋਜ਼ ਕੌਰਨ ਸੀਰਪ ਫੈਟੀ ਬਿਲਡਅਪ ਦਾ ਕਾਰਨ ਬਣਦੀ ਹੈ, ਜੋ ਕਿ ਜਿਗਰ ਨਾਲ ਸਬੰਧਿਤ ਹੁੰਦਾ ਹੈ। ਕੁਝ ਖੋਜਾਂ 'ਚ ਪਤਾ ਲੱਗਿਆ ਹੈ ਕਿ ਖੰਡ ਜਿਗਰ ਲਈ ਸ਼ਰਾਬ ਜਿੰਨੀ ਹੀ ਨੁਕਸਾਨਦੇਹ ਹੋ ਸਕਦੀ ਹੈ।
ਬੱਚਿਆਂ ਨੂੰ ਕਦੋਂ ਤੱਕ ਦੇਣੀ ਚਾਹੀਦੀ ਹੈ ਖੰਡ
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ 1 ਸਾਲ ਤੱਕ ਦੇ ਬੱਚੇ ਨੂੰ ਨਮਕ ਦਾ ਸੇਵਨ ਬਿਲਕੁਲ ਨਹੀਂ ਕਰਵਾਉਣਾ ਚਾਹੀਦਾ ਹੈ ਅਤੇ ਜਦੋਂ ਤੱਕ ਤੁਹਾਡਾ ਬੱਚਾ 2 ਸਾਲ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਨੂੰ ਚੀਨੀ ਵੀ ਨਹੀਂ ਦੇਣੀ ਚਾਹੀਦੀ ਹੈ। ਜ਼ਿਆਦਾਤਰ ਲੋਕ ਸੁਆਦ ਵਧਾਉਣ ਲਈ ਦੁੱਧ 'ਚ ਖੰਡ ਮਿਲਾ ਦਿੰਦੇ ਹਨ ਪਰ ਖੰਡ ਮਿਲਾਉਣ ਨਾਲ ਬੱਚਿਆਂ ਨੂੰ ਢਿੱਡ ਦਰਦ ਅਤੇ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ ਅਤੇ ਹੌਲੀ-ਹੌਲੀ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਬੱਚਿਆਂ ਨੂੰ ਸ਼ੂਗਰ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ ਬਹੁਤ ਜ਼ਿਆਦਾ ਮਿੱਠੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਨਾ ਕਰਾਓ।
ਕੈਵਿਟੀ ਦੀ ਸਮੱਸਿਆ
ਛੋਟੇ ਬੱਚਿਆਂ ਨੂੰ ਅਕਸਰ ਘਰ ਦੇ ਵੱਡਿਆਂ ਵੱਲੋਂ ਟੌਫੀ-ਚਾਕਲੇਟ ਖਾਣ ਲਈ ਇਹ ਕਹਿ ਕੇ ਝਿੜਕਿਆ ਜਾਂਦਾ ਹੈ ਕਿ ਦੰਦ ਖ਼ਰਾਬ ਹੋ ਜਾਣਗੇ ਜਾਂ ਦੰਦਾਂ ਵਿੱਚ ਕੀੜੇ ਪੈ ਜਾਣਗੇ। ਇਸ ਦਾ ਸਿੱਧਾ ਮਤਲਬ ਹੈ ਕਿ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਦੰਦ ਸੜ ਸਕਦੇ ਹਨ, ਜਿਸ ਕਾਰਨ ਕੈਵਿਟੀਜ਼ ਦਾ ਖ਼ਤਰਾ ਹੋ ਸਕਦਾ ਹੈ।
ਕਿਡਨੀ ਫੇਲ੍ਹ ਹੋਣ ਦਾ ਖ਼ਤਰਾ
ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਲੋਕਾਂ ਨੂੰ ਕਿਡਨੀ ਖ਼ਰਾਬ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਸੇ ਲਈ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਖੰਡ ਦਾ ਸੀਮਤ ਮਾਤਰਾ 'ਚ ਇਸਤੇਮਾਲ ਕਰੋ।
ਸ਼ੂਗਰ
ਖੰਡ ਅਤੇ ਟਾਈਪ 2 ਸ਼ੂਗਰ ਵਿਚਕਾਰ ਸਿੱਧਾ ਸਬੰਧ ਹੁੰਦਾ ਹੈ। ਹਾਲਾਂਕਿ ਖੰਡ ਸ਼ੂਗਰ ਦਾ ਕਾਰਨ ਨਹੀਂ ਬਣਦੀ ਪਰ ਕਿਸੇ ਵੀ ਕਿਸਮ ਦੀ ਉੱਚ ਕੈਲੋਰੀ ਖੁਰਾਕ ਟਾਈਪ 2 ਸ਼ੂਗਰ ਦਾ ਕਾਰਨ ਬਣ ਸਕਦੀ ਹੈ। ਬਹੁਤ ਸਾਰੇ ਭੋਜਨਾਂ ਵਿੱਚ ਕੁਦਰਤੀ ਤੌਰ 'ਤੇ ਖੰਡ ਹੁੰਦੀ ਹੈ, ਜਿਸਦਾ ਸੇਵਨ ਕਰਨ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।
ਕਮਜ਼ੋਰੀ
ਬਹੁਤ ਜ਼ਿਆਦਾ ਖੰਡ ਜਾਂ ਮਿਠਾਈਆਂ ਦਾ ਸੇਵਨ ਕਰਨ ਨਾਲ ਸਰੀਰ ਵਿਚ ਊਰਜਾ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਾਰਨ ਤੁਸੀਂ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨ ਲੱਗਦੇ ਹੋ। ਮਿੱਠੇ ਭੋਜਨ ਵਿਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਘਾਟ ਹੁੰਦੀ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਜੇਕਰ ਬਣਨਾ ਚਾਹੁੰਦੇ ਹੋ ਸਲਿਮ-ਟ੍ਰਿਮ ਤਾਂ ਅਪਣਾਓ ਇਹ ਆਸਾਨ ਟਿਪਸ
NEXT STORY