ਜਲੰਧਰ (ਬਿਊਰੋ) - "ਖਾਣਾ ਬਣਾਉਣਾ ਇੱਕ ਕਲਾ ਹੈ"। ਇਸ ਕਲਾ ਨੂੰ ਚਾਰ ਚੰਨ ਲਗਾਉਂਦੇ ਹਨ, ਵੱਖੋ-ਵੱਖਰੇ ਮਸਾਲੇ। ਜੋ ਨਾ ਸਿਰਫ਼ ਭੋਜਨ ਨੂੰ ਸਵਾਦੀ ਬਣਾਉਂਦੇ ਹਨ ਸਗੋਂ ਇੱਕ ਵੱਖਰੀ ਮਹਿਕ ਪੈਦਾ ਕਰਦੇ ਹਨ ਜਿਸ ਸਦਕਾ ਸਾਡੀ ਭੁੱਖ 'ਚ ਵਾਧਾ ਹੋ ਜਾਂਦਾ ਹੈ। ਭਾਰਤੀ ਰਸੋਈ ਵਿੱਚ ਮਸਾਲਿਆਂ ਦਾ ਅਹਿਮ ਸਥਾਨ ਹੈ। ਜਿਸ ਵਿੱਚ ਜ਼ੀਰਾ, ਨਮਕ, ਹਲਦੀ ਤੋਂ ਇਲਾਵਾ ਹੀਂਗ ਵੀ ਬੇਹੱਦ ਮਹੱਤਵਪੂਰਨ ਹੈ। ਹਿੰਗ ਇਕ ਲਾਜ਼ਮੀ ਤੱਤ ਹੈ, ਜੋ ਭੋਜਨ ਵਿਚ ਲਸਣ ਅਤੇ ਪਿਆਜ਼ ਦੀ ਵਰਤੋਂ ਨੂੰ ਘੱਟ ਕਰਦੇ ਹਨ। ਖ਼ਾਸਕਰ ਸ਼ਾਕਾਹਾਰੀ ਪਕਵਾਨਾਂ 'ਚ ਇਸ ਮਸਾਲੇ ਦੀ ਇੱਕ ਚੁਟਕੀ ਭੋਜਨ ਨੂੰ ਵੱਖਰਾ ਸਵਾਦ ਦਿੰਦੀ ਹੈ। ਅੱਜ ਕਲ ਇਸਦੀ ਵਰਤੋਂ ਕਾਫੀ ਜ਼ਿਆਦਾ ਪ੍ਰਚਲਿਤ ਹੋ ਚੁੱਕੀ ਹੈ।
ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ
ਦੱਸ ਦੇਈਏ ਕਿ ਭਾਰਤ ਵਿਚ ਅਤੇ ਇਸ ਤੋਂ ਬਾਹਰ ਵੀ ਹਿੰਗ ਦੀ ਵਰਤੋਂ ਕਈ ਕਿਸਮ ਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰਦੇ ਦੇ ਪੱਥਰਾਂ ਤੋਂ ਲੈ ਕੇ ਬ੍ਰੌਨਕਾਈਟਸ ਤੱਕ ਦੀ ਹਰ ਸਮੱਸਿਆ ਤੋਂ ਨਿਜ਼ਾਤ ਪਾਉਣ 'ਚ ਸਹਾਇਤਾ ਕਰਦੀ ਹੈ। ਅਫਗਾਨਿਸਤਾਨ ਵਿੱਚ ਇਸਦੀ ਵਰਤੋਂ ਖੰਘ ਤੋਂ ਛੁਟਕਾਰਾ ਪਾਉਣ ਲਈ ਵੀ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਦੀ 50 ਫ਼ੀਸਦ ਹਿੰਗ ਦੀ ਖਪਤ ਇਕੱਲੇ ਭਾਰਤ ਵਿਚ ਹੁੰਦੀ ਹੈ। ਇਸਦੇ ਬਾਵਜੂਦ ਦੇਸ਼ 'ਚ ਇਸਦੀ ਖੇਤੀ ਨਹੀਂ ਕੀਤੀ ਜਾਂਦੀ। ਭਾਰਤ ਵਲੋਂ ਹਰ ਸਾਲ ਅਫਗਾਨਿਸਤਾਨ ਤੋਂ 90, ਇਰਾਨ ਤੋਂ 2 ਅਤੇ ਉਜ਼ਬੇਕਿਸਤਾਨ ਤੋਂ 8 ਫ਼ੀਸਦ ਹਿੰਗ ਦਰਾਮਦ ਕੀਤੀ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ
ਭਾਰਤ ਵਿਚ ਇਸਦੀ ਮੰਗ ਕਾਫੀ ਜ਼ਿਆਦਾ ਹੈ। ਉਤਪਾਦ ਦੀ ਗੁਣਵੱਤਾ ਅਤੇ ਮੂਲ ਦੇ ਅਧਾਰ ’ਤੇ 100 ਗ੍ਰਾਮ ਹਿੰਗ 300 ਰੁਪਏ ਤੋਂ ਲੈ ਕੇ 1000 ਰੁਪਏ ਦੇ ਵਿਚਕਾਰ ਵਿਕ ਰਹੀ ਹੈ। ਭਾਰਤ ਹਰੇਕ ਸਾਲ ਲਗਭਗ 1,200 ਟਨ ਫਰੂਲਾ ਹਿੰਗ ਦੀ ਦਰਾਮਦ ਕਰਦਾ ਹੈ, ਜੋ 30 ਮਿਲੀਅਨ ਅਮਰੀਕੀ ਡਾਲਰ ਬਣਦਾ ਹੈ। ਬੇਸ਼ਕ ਇਹ ਸਿਰਫ ਇੱਕ ਮਸਾਲੇ ਦੇ ਭੁਗਤਾਨ ਲਈ ਕਾਫੀ ਵੱਡੀ ਰਕਮ ਹੈ। ਕਾਬੁਲ ਦੀ ਹਿੰਗ ਭਾਰਤੀ ਪਰੰਪਰਾ ਦਾ ਹਿੱਸਾ ਬਣ ਚੁੱਕੀ ਹੈ ਪਰ ਕਿਸੇ ਨੇ ਵੀ ਭਾਰਤ ਵਿੱਚ ਇਸ ਦੀ ਕਾਸ਼ਤ ਕਰਨ ਬਾਰੇ ਨਹੀਂ ਸੋਚਿਆ। ਭਾਰਤ ਵਿੱਚ ਕਈ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ ਭਾਰਤ ਵਿੱਚ ਫੇਰੂਲਾ ਸਪੀਸੀਜ਼ ਦੇ ਬੀਜ ਹਨ ਪਰ ਇਹ ਅਸਲ ਕਿਸਮਾਂ ਨਹੀਂ। ਪਿਛਲੇ 30 ਸਾਲਾਂ ਵਿੱਚ, ਕਿਸੇ ਨੇ ਵੀ ਇਸ ਦੇਸ਼ ਵਿੱਚ ਹਿੰਗ ਦੇ ਬੀਜ ਦੀ ਦਰਾਮਦ ਨਹੀਂ ਕੀਤੀ।
ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’
ਹੁਣ ਸੈਂਟਰ ਫਾਰ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਦੇ ਵਿਗਿਆਨੀਆਂ ਨੇ ਹਿਮਾਚਲ ਪ੍ਰਦੇਸ਼ 'ਚ ਹਿੰਗ ਦੇ ਪੌਦੇ ਬੀਜੇ ਹਨ ਤਾਂ ਜੋ ਪੂਰੇ ਭਾਰਤ 'ਚ ਇਸਦੀ ਖੇਤੀ ਨੂੰ ਆਮ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਅਤੇ ਇਰਾਨ 'ਚ ਇਸ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਵੱਡੇ ਪੱਧਰ ’ਤੇ ਨਿਰਯਾਤ ਵੀ ਕੀਤਾ ਜਾਂਦਾ ਹੈ। ਹਿਮਾਚਲ ਦਾ ਲਾਹੌਲ ਅਤੇ ਸਪੀਤੀ ਜ਼ਿਲ੍ਹਾ ਵੀ ਇਕ ਠੰਡਾ ਰੇਗਿਸਤਾਨ ਹੈ, ਜੋ ਅਫ਼ਗਾਨਿਸਤਾਨ ਵਰਗਾ ਮਾਹੌਲ ਰੱਖਦਾ ਹੈ। ਇਸ ਨੂੰ ਹਿੰਗ ਦੀ ਕਾਸ਼ਤ ਲਈ ਆਦਰਸ਼ ਬਣਾਉਂਦਾ ਹੈ।
ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸੀ.ਐੱਸ.ਆਈ.ਆਰ. ਦੀ ਟੀਮ ਨੇ ਲਗਭਗ 500 ਹੈਕਟੇਅਰ ਰਕਬੇ ਵਿੱਚ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ ਪਰ ਹੋਮਗ੍ਰਾਉਂਡ ਹਿੰਗ ਇਹ ਗੁਣ ਹਾਸਲ ਕਰਨ ਵਿੱਚ ਚਾਰ ਤੋਂ ਪੰਜ ਸਾਲ ਲਵੇਗੀ ਜੋ ਇਰਾਨ ਜਾਂ ਅਫਗਾਨਿਸਤਾਨ ਤੋਂ ਆਯਾਤ ਹੋਣ ਵਾਲੀ ਹਿੰਗ 'ਚ ਪਾਇਆ ਜਾਂਦਾ ਹੈ। ਜੇ ਪਾਇਲਟ ਪ੍ਰਾਜੈਕਟ ਸਫਲ ਹੁੰਦਾ ਹੈ, ਤਾਂ ਵਿਗਿਆਨੀ ਲੱਦਾਖ, ਉਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਕਾਸ਼ਤ ਦਾ ਵਿਸਥਾਰ ਕਰਨ ਬਾਰੇ ਕੋਸ਼ਿਸ ਕਰਨਗੇ। ਇਸਤੋਂ ਇਲਾਵਾ ਵਿਗਿਆਨੀ ਸਥਾਨਕ ਕਿਸਾਨਾਂ ਨੂੰ ਮਸਾਲੇ ਦੀ ਕਾਸ਼ਤ ਕਰਨ ਦੇ ਸਹੀ ਤਰੀਕੇ ਬਾਰੇ ਸਿਖਲਾਈ ਦੇਣ ਲਈ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ
ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ 4 ਕਰੋੜ ਰੁਪਏ ਦੀ ਰਾਸ਼ੀ ਲਈ ਦਿੱਤੇ ਗਏ ਫੰਡਾਂ ਦੀ ਵਰਤੋਂ ਕਰਦਿਆਂ ਆਈ.ਐੱਚ.ਬੀ.ਟੀ. ਨੇ ਇੱਕ ਟਿਸ਼ੂ ਕਲਚਰ ਲੈਬ ਸਥਾਪਤ ਕੀਤੀ ਹੈ ਜੋ ਲੱਖਾਂ ਬੂਟੇ ਜਲਦੀ ਉਗਾ ਸਕਦੀ ਹੈ। ਇਸ ਕੋਸ਼ਿਸ਼ ਨੂੰ ਜੇਕਰ ਬੂਰ ਪੈਂਦਾ ਹੈ ਤਾਂ ਜ਼ਾਹਿਰ ਹੈ ਆਉਣ ਵਾਲੇ ਸਮੇਂ 'ਚ ਭਾਰਤ ਨੂੰ ਦੂਜੇ ਦੇਸ਼ਾਂ ਤੋਂ ਹਿੰਗ ਦੀ ਦਰਾਮਦ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ।
ਭਾਰਤ ਵਿੱਚ ਵੀ ਹੋਵੇਗੀ ਮਹਿੰਗੇ ਮਸਾਲੇ ਹੀਂਗ ਦੀ ਖੇਤੀ, ਉਤਪਾਦਨ ਦੀ ਉਮੀਦ ਬਣੇ ਲਾਹੂਲ ਤੇ ਕਿਨੌਰ
NEXT STORY