ਹੀਂਗ ਦੀ ਵਰਤੋਂ ਘਰ 'ਚ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਸਬਜ਼ੀ ਦਾ ਸਵਾਦ ਵਧਾਉਣ ਦੇ ਨਾਲ-ਨਾਲ ਪੇਟ ਲਈ ਵੀ ਵਧੀਆ ਰਹਿੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀ ਬੀਮਾਰੀਆਂ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਹੀਂਗ ਨਾਲ ਹੋਣ ਵਾਲੇ ਫਾਇਦੇ।
1. ਪੇਟ ਦਰਦ— ਪੇਟ ਦਰਦ ਹੋਣ 'ਤੇ ਥੌੜੀ ਜਿਹੀ ਹੀਂਗ ਨੂੰ ਪਾਣੀ 'ਚ ਘੋਲ ਕੇ ਹਲਕਾ ਜਿਹਾ ਗਰਮ ਕਰਕੇ ਧੁੰਨੀ 'ਤੇ ਲਗਾਉਣ ਨਾਲ ਪੇਟ ਦਰਦ ਦਾ ਤੁਰੰਤ ਆਰਾਮ ਮਿਲ ਜਾਵੇਗਾ। ਇਸ ਦੇ ਲੇਪ ਨਾਲ ਪੇਟ ਦਰਦ, ਪੇਟ ਫੁੱਲਣਾ ਅਤੇ ਪੇਟ ਦਾ ਭਾਰੀ ਹੋਣਾ ਆਦਿ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
2. ਦੰਦ ਦਰਦ— ਦੰਦ ਦਰਦ ਦੀ ਸਮੱਸਿਆ ਹੋਣ 'ਤੇ ਹੀਂਗ 'ਚ ਥੌੜਾ ਜਿਹਾ ਕਪੂਰ ਮਿਲਾ ਦਰਦ ਵਾਲੀ ਜਗ੍ਹਾ 'ਤੇ ਲਗਾਉਣ ਨਾਲ ਦੰਦ ਦਰਦ ਹੋਣਾ ਬੰਦ ਹੋ ਜਾਵੇਗਾ।
3. ਕੰਨ ਦਰਦ— ਕੰਨ ਦਰਦ ਹੋਣ 'ਤੇ ਤਿਲ ਦੇ ਤੇਲ 'ਚ ਹੀਂਗ ਮਿਲਾ ਕੇ ਉਸ ਤੇਲ ਦੀਆਂ ਬੂੰਦਾਂ ਨੂੰ ਕੰਨ 'ਚ ਪਾਓ। ਇਸ ਨਾਲ ਕੰਨ ਦਾ ਦਰਦ ਦੂਰ ਹੋ ਜਾਵੇਗਾ।
4. ਪੀਲੀਆ— ਪੀਲੀਆ ਹੋਣ 'ਤੇ ਹੀਂਗ ਨੂੰ ਗੁੱਲਰ ਦੇ ਸੁੱਕੇ ਫਲਾਂ ਦੇ ਮਿਲਾ ਕੇ ਖਾਣ ਨਾਲ ਆਰਾਮ ਮਿਲੇਗਾ। ਪੀਲੀਆ ਹੋਣ 'ਤੇ ਹੀਂਗ ਨੂੰ ਪਾਣੀ 'ਚ ਪਾ ਕੇ ਅੱਖਾਂ ਤੇ ਲਗਾਉਣ ਨਾਲ ਬਹੁਤ ਜ਼ਿਆਦਾ ਆਰਾਮ ਮਿਲੇਗਾ।
5. ਬਲੱਡ ਸ਼ੂਗਰ ਤੋਂ ਆਰਾਮ— ਹੀਂਗ ਦੀ ਵਰਤੋਂ ਕਰਨ ਨਾਲ ਸਰੀਰ 'ਚ ਇੰਸੁਲਿਨ ਬਣਦਾ ਹੈ ਅਤੇ ਬਲੱਡ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ।
6. ਕੈਂਸਰ ਦੀ ਰੋਕਥਾਮ— ਹੀਂਗ ਕੈਂਸਰ ਦੇ ਰੋਗ ਨੂੰ ਵਧਾਉਣ ਵਾਲੇ ਸੈੱਲਾਂ ਨੂੰ ਸਰੀਰ 'ਚ ਵਧਣ ਤੋਂ ਰੋਕਦਾ ਹੈ।
7. ਬਲੱਡ ਪ੍ਰੈਸ਼ਰ— ਹੀਂਗ ਦੇ ਚੂਰਨ 'ਚ ਥੌੜਾ ਜਿਹਾ ਨਮਕ ਮਿਲਾ ਕੇ ਪਾਣੀ ਨਾਲ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ।
ਇਹ 6 ਚੀਜ਼ਾਂ ਲੀਵਰ ਨੂੰ ਰੱਖਦੀਆਂ ਹਨ ਸਾਫ ਅਤੇ ਸਿਹਤਮੰਦ
NEXT STORY