ਨਵੀਂ ਦਿੱਲੀ- ਨਾਰੀਅਲ ਪਾਣੀ ਇਕ ਪ੍ਰਸਿੱਧੀ ਡਰਿੰਕ ਹੈ, ਜਿਸ ਨੂੰ ਦੁਨੀਆ ਦੇ ਹਰ ਕੋਨੇ 'ਚ ਪੀਤਾ ਜਾਂਦਾ ਹੈ। ਸਾਡੇ 'ਚੋਂ ਜ਼ਿਆਦਾਤਰ ਲੋਕ ਇਸ ਦੇ ਫ਼ਾਇਦਿਆਂ ਤੋਂ ਵਾਕਿਫ਼ ਹਨ। ਇਸ ਨਾਲ ਸਕਿਨ, ਚਿਹਰੇ, ਵਾਲਾਂ ਅਤੇ ਇੰਟਰਨਲ ਬਾਡੀ ਪਾਰਟ ਨੂੰ ਕਾਫੀ ਫ਼ਾਇਦਾ ਹੁੰਦਾ ਹੈ। ਗਰਮੀਆਂ ਦੇ ਮੌਸਮ 'ਚ ਇਸ ਨੂੰ ਕਾਫੀ ਪੀਤਾ ਜਾਂਦਾ ਹੈ। ਖ਼ਾਸ ਕਰਕੇ ਜੋ ਲੋਕ ਸਮੁੰਦਰ ਕਿਨਾਰੇ ਛੁੱਟੀਆਂ ਮਨਾਉਣ ਜਾਂਦੇ ਹਨ ਉਹ ਇਸ ਨੂੰ ਪੀਣਾ ਜ਼ਰੂਰ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਰਾਤ ਦੇ ਸਮੇਂ ਨਾਰੀਅਲ ਪਾਣੀ ਪੀਤਾ ਜਾਵੇ ਤਾਂ ਸਿਹਤ ਨੂੰ ਵੱਖਰੇ ਫ਼ਾਇਦੇ ਹੁੰਦੇ ਹਨ।
ਨਾਰੀਅਲ ਪਾਣੀ ਪੀਣ ਦੇ ਫ਼ਾਇਦੇ :-
ਡਿਟਾਕਸੀਫਿਕੇਸ਼ਨ
ਨਾਰੀਅਲ ਪਾਣੀ 'ਚ ਇਲੈਕਟ੍ਰੋਲਾਈਟਸ ਸਾਡੇ ਸਰੀਰ ਨੂੰ ਡਿਟਾਕਸੀਫਾਈ ਕਰਨ 'ਚ ਮਦਦ ਕਰਦਾ ਹੈ ਅਤੇ ਨਾਲ ਹੀ ਸਰੀਰ 'ਚ ਪਾਣੀ ਦੀ ਕੋਈ ਘਾਟ ਵੀ ਨਹੀਂ ਰਹਿੰਦੀ। ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਇਕ ਗਲਾਸ ਨਾਰੀਅਲ ਪਾਣੀ ਵੀ ਪੀ ਲਵੋਗੇ ਤਾਂ ਇਸ ਦਾ ਅਸਰ ਕੁਝ ਦਿਨਾਂ 'ਚ ਦਿਖਣ ਲੱਗੇਗਾ।

ਦਿਲ ਦੀਆਂ ਬੀਮਾਰੀਆਂ ਤੋਂ ਕਰੇ ਬਚਾਅ
ਨਾਰੀਅਲ ਦੇ ਪਾਣੀ 'ਚ ਵਿਟਾਮਿਨ, ਮਿਨਰਲਸ ਅਤੇ ਇਲੈਕਟ੍ਰੋਲਾਈਟਸ ਅਤੇ ਪੋਟਾਸ਼ੀਅਮ ਵਰਗੇ ਮੁੱਖ ਨਿਊਟ੍ਰਿਅੰਟਸ ਪਾਏ ਜਾਂਦੇ ਹਨ, ਜੋ ਹਾਈਡ੍ਰੇਸ਼ਨ 'ਚ ਮਦਦ ਕਰਦੇ ਹਨ। ਇਸ ਦੀ ਬਦੌਲਤ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਬਲੱਡ ਪ੍ਰੈਸ਼ਰ ਹੋਵੇਗਾ ਕੰਟਰੋਲ
ਉਨ੍ਹਾਂ ਲੋਕਾਂ ਨੂੰ ਰਾਤ ਦੇ ਸਮੇਂ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ, ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ। ਇਸ ਨਾਲ ਬੀ.ਪੀ. ਘੱਟ ਹੁੰਦਾ ਹੈ ਅਤੇ ਸਿਹਤ ਬਿਹਤਰ ਕਰਨ 'ਚ ਮਦਦ ਮਿਲਦੀ ਹੈ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਇਹ ਕੰਮ ਡਾਕਟਰ ਦੀ ਸਲਾਹ ਦੇ ਬਿਨਾਂ ਨਹੀਂ ਕਰਨਾ ਚਾਹੀਦਾ ਜੋ ਬੀ.ਪੀ. ਦੀਆਂ ਦਵਾਈਆਂ ਲੈਂਦੇ ਹਨ।

ਯੂਰਿਨ ਇਨਫੈਕਸ਼ਨ ਤੋਂ ਕਰੇ ਬਚਾਅ
ਰਾਤ ਨੂੰ ਨਾਰੀਅਲ ਪਾਣੀ ਪੀਣ ਨਾਲ ਸਰੀਰ ਡਿਟਾਕਸੀਫਾਈ ਹੁੰਦਾ ਹੈ ਤੇ ਜ਼ਹਿਰੀਲੇ ਪਦਾਰਥਾਂ ਦੇ ਬਾਹਰ ਨਿਕਲਣ 'ਚ ਮਦਦ ਮਿਲਦੀ ਹੈ। ਇਸ ਲਈ ਯੂਰਿਨ ਦੇ ਇਨਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ।
ਕਿਡਨੀ ਸਟੋਨ ਤੋਂ ਰਾਹਤ
ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਰ ਦੀ ਬੀਮਾਰੀ ਹੈ ਉਨ੍ਹਾਂ ਨੂੰ ਰਾਤ ਦੇ ਸਮੇਂ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦੈ ਕਿਉਂਕਿ ਇਸ ਦੀ ਨਿਊਟ੍ਰੀਸ਼ਨਲ ਵੈਲਿਊ ਰਾਤ ਭਰ ਅਸਰ ਕਰੇਗੀ ਅਤੇ ਪੱਥਰੀ ਤੋਂ ਪੀੜਤ ਲੋਕਾਂ ਨੂੰ ਰਾਹਤ ਮਿਲੇਗੀ।

ਕੀ ਸਰਦੀਆਂ 'ਚ ਦਹੀਂ ਖਾਣਾ ਹੈ ਫਾਇਦੇਮੰਦ? ਜਾਣੋ Experts ਦੀ ਰਾਏ
NEXT STORY