ਹੈਲਥ ਡੈਸਕ - ਕਬਜ਼ ਇਕ ਆਮ ਪਰ ਪ੍ਰੇਸ਼ਾਨ ਕਰਨ ਵਾਲੀ ਸਮੱਸਿਆ ਹੈ ਜੋ ਖਾਸ ਤੌਰ 'ਤੇ ਖਾਣ-ਪੀਣ ਦੀਆਂ ਗਲਤ ਆਦਤਾਂ, ਬਦਲਦੀ ਜੀਵਨਸ਼ੈਲੀ ਜਾਂ ਖਰਾਬ ਹਾਲਤ ਕਾਰਨ ਪੈਦਾ ਹੁੰਦੀ ਹੈ। ਜੇਕਰ ਤੁਸੀਂ ਵੀ ਕਬਜ਼ ਤੋਂ ਤੰਗ ਹੋ ਚੁੱਕੇ ਹੋ ਤਾਂ ਇਨ੍ਹਾਂ ਕੁਝ ਆਸਾਨ ਤੇ ਪ੍ਰਭਾਵਸ਼ਾਲੀ ਦੇਸੀ ਨੁਸਖਿਆਂ ਨੂੰ ਆਪਣਾ ਕੇ ਆਪਣੇ ਪੇਟ ਨੂੰ ਸੁਥਰਾ ਅਤੇ ਸਿਹਤਮੰਦ ਰੱਖ ਸਕਦੇ ਹੋ। ਆਓ ਜਾਣੀਏ ਕੁਝ ਘਰੇਲੂ ਨੁਸਖਿਆਂ ਦੇ ਬਾਰੇ ਜੋ ਤੁਹਾਡੇ ਸਿਹਤ ਲਈ ਲਾਭਕਾਰੀ ਹੋ ਸਕਦੇ ਹਨ।
ਕੋਸਾ ਪਾਣੀ ਪੀਓ
- ਰੋਜ਼ ਸਵੇਰੇ ਖਾਲੀ ਪੇਟ ਗੁਣਗੁਣਾ ਪਾਣੀ ਪੀਣ ਨਾਲ ਹਾਜਮਾ ਵਧੀਆ ਬਣਦਾ ਹੈ ਅਤੇ ਅੰਤੜੀਆਂ ਸਾਫ ਹੁੰਦੀਆਂ ਹਨ।
ਇਸਬਗੋਲ ਦਾ ਸੇਵਨ
- ਇਕ ਚਮਚ ਇਸਬਗੋਲ ਦਾ ਛਿੱਲਕਾ ਕੋਸੇ ਦੁੱਧ ਜਾਂ ਪਾਣੀ ਨਾਲ ਰਾਤ ਨੂੰ ਸੋਣ ਤੋਂ ਪਹਿਲਾਂ ਲੈਣਾ ਕਬਜ਼ ਦੂਰ ਕਰਨ ਲਈ ਬਹੁਤ ਫਾਇਦਾਮੰਦ ਹੈ।
ਤਿਲ ਜਾਂ ਅਲਸੀ ਦਾ ਤੇਲ
- ਇਕ ਚਮਚ ਤਿਲ ਜਾਂ ਅਲਸੀ ਦਾ ਤੇਲ ਰੋਜ਼ ਸਵੇਰੇ ਖਾਲੀ ਪੇਟ ਲੈਣ ਨਾਲ ਅੰਤੜੀਆਂ ਨੂੰ ਚੀਕਣਾਪਨ ਮਿਲਦਾ ਹੈ ਅਤੇ ਪਾਖਾਨਾ ਆਸਾਨੀ ਨਾਲ ਨਿਕਲ ਜਾਂਦਾ ਹੈ।
ਅੰਜੀਰ ਅਤੇ ਕਿਸ਼ਮਿਸ਼
- ਰਾਤ ਨੂੰ 2-3 ਅੰਜੀਰ ਅਤੇ 5-6 ਕਿਸ਼ਮਿਸ਼ ਪਾਣੀ ਵਿਚ ਭਿਓਂ ਕੇ ਰੱਖੋ ਤੇ ਸਵੇਰੇ ਖਾਲੀ ਪੇਟ ਖਾਓ। ਇਹ ਪੇਟ ਸਾਫ਼ ਕਰਨ 'ਚ ਮਦਦ ਕਰਦੇ ਹਨ।
ਗੁੜ ਤੇ ਸੌਂਫ
- ਖਾਣ ਤੋਂ ਬਾਅਦ ਗੁੜ ਨਾਲ ਸੌਂਫ ਚਬਾਣਾ ਹਾਜ਼ਮੇ ਨੂੰ ਬਿਹਤਰ ਕਰਦਾ ਹੈ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ।
ਲੌਕੀ ਦਾ ਜੂਸ
- ਲੌਕੀ ਦਾ ਤਾਜ਼ਾ ਜੂਸ ਰੋਜ਼ ਸਵੇਰੇ ਪੀਣਾ ਵੀ ਕਬਜ਼ ਦੇ ਇਲਾਜ ਲਈ ਲਾਭਕਾਰੀ ਹੁੰਦਾ ਹੈ।
ਨਿਯਮਿਤ ਕਸਰਤ
- ਦਿਨ 'ਚ ਘੱਟੋ-ਘੱਟ 30 ਮਿੰਟ ਚਲਣਾ ਜਾਂ ਹਲਕੀ ਵਰਕਆਉਟ ਕਰਨੀ ਅੰਤੜੀਆਂ ਦੀ ਗਤੀ ਸੁਧਾਰਦੀ ਹੈ।
ਨੀਂਦ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ
NEXT STORY