ਨਵੀਂ ਦਿੱਲੀ-ਜੇਕਰ ਤੁਸੀਂ ਸ਼ੂਗਰ ਨਾਲ ਪੀੜਤ ਹੋ ਤਾਂ ਤੁਸੀਂ ਕੁਝ ਵੀ ਖਾਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚਦੇ ਹੋਵੋਗੇ ਕਿ ਕਿਤੇ ਇਹ ਚੀਜ਼ਾਂ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਵਧਾ ਨਾ ਦੇਣ। ਪਰ ਮਾਹਰ ਕਹਿੰਦੇ ਹਨ ਕਿ ਸ਼ੂਗਰ ਹੋਣ ਦਾ ਇਹ ਮਤਲੱਬ ਬਿਲਕੁੱਲ ਨਹੀਂ ਹੈ ਕਿ ਤੁਸੀਂ ਆਪਣੀ ਪਸੰਦ ਦੀਆਂ ਸਾਰੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚੋਂ ਕੱਢ ਦਿਓ। ਤੁਹਾਨੂੰ ਸਿਰਫ਼ ਬਲੱਡ ਸ਼ੂਗਰ ਵਧਾਉਣ ਵਾਲੇ ਖਾਧ ਪਦਾਰਥਾਂ ਤੋਂ ਦੂਰੀ ਬਣਾਉਣੀ ਹੈ ਜਿਸ ਤੋਂ ਬਾਅਦ ਤੁਸੀਂ ਇਕ ਸੰਤੁਲਿਤ ਖੁਰਾਕ ਅਪਣਾ ਕੇ ਖਾਣੇ ਦੀ ਹਰ ਚੀਜ਼ ਦਾ ਮਜ਼ਾ ਲੈ ਸਕਦੇ ਹੋ। ਅਸਲ 'ਚ ਤੁਸੀਂ ਜੋ ਖਾਂਦੇ ਹੋ ਉਹ ਕਾਫ਼ੀ ਹੱਦ ਤੱਕ ਤੁਹਾਡੇ ਬਲੱਡ ਸ਼ੂਗਰ ਲੈਵਲ 'ਤੇ ਅਸਰ ਕਰਦਾ ਹੈ। ਵਿਟਾਮਿਨ ਸੀ, ਪ੍ਰੋਟੀਨ, ਐਂਟੀ-ਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਖਾਧ ਪਦਾਰਥ ਸ਼ੂਗਰ ਨੂੰ ਕੰਟਰੋਲ ਕਰਨ ਲਈ ਜਾਣੇ ਜਾਂਦੇ ਹਨ। ਇਸ ਆਰਟੀਕਲ 'ਚ ਅਸੀਂ ਤੁਹਾਨੂੰ ਅਜਿਹੇ ਪੰਜ ਖਾਧ ਪਦਾਰਥਾਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਥਾਲੀ 'ਚੋਂ ਹਟਾ ਦਿਓ ਤਾਂ ਤੁਸੀਂ ਆਪਣੀ ਸ਼ੂਗਰ ਨੂੰ ਆਸਾਨੀ ਨਾਲ ਕਾਬੂ ਕਰ ਸਕਦੇ ਹੋ। ਸ਼ੂਗਰ ਨੂੰ ਕੰਟਰੋਲ ਰੱਖਣ ਲਈ ਤੁਹਾਨੂੰ ਹਮੇਸ਼ਾ ਦਵਾਈਆਂ 'ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ। ਤੁਹਾਡੀ ਖੁਰਾਕ ਭਾਵ ਤੁਸੀਂ ਜੋ ਖਾਂਦੇ ਹੋ ਉਹ ਵੀ ਤੁਹਾਡੀ ਸਿਹਤ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ।

ਮਿੱਠੇ ਤੋਂ ਬਣਾਓ ਦੂਰੀ
ਸ਼ੂਗਰ ਦੇ ਮਰੀਜ਼ਾਂ ਨੂੰ ਸਭ ਤਰ੍ਹਾਂ ਦੇ ਮਿੱਠੇ ਖਾਧ ਪਦਾਰਥਾਂ ਜਿਵੇਂ ਪੇਸਟਰੀ, ਮਠਿਆਈਆਂ, ਕੇਕ, ਕੂਕੀਜ਼, ਕੈਂਡੀ ਅਤੇ ਚਾਕਲੇਟ ਤੋਂ ਬਚਣਾ ਚਾਹੀਦਾ ਹੈ। ਅਜਿਹੀਆਂ ਖਾਣ-ਪੀਣ ਦੀਆਂ ਚੀਜ਼ਾਂ ਜਿਸ 'ਚ ਖੰਡ ਹੁੰਦੀ ਹੈ, ਉਹ ਮੋਟਾਪਾ ਵਧਾਉਂਦੀ ਹੈ। ਇਸ ਨਾਲ ਹਾਈ ਬਲੱਡ ਸ਼ੂਗਰ ਦਾ ਖਤਰਾ ਵੀ ਵਧਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਮਾਤਰਾ 'ਚ ਖੰਡ ਦੀ ਵਰਤੋਂ ਹਾਈ ਬਲੱਡ ਸ਼ੂਗਰ, ਸੋਜ ਅਤੇ ਫੈਟੀ ਲੀਵਰ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਜੋ ਦਿਲ ਦੀ ਬੀਮਾਰੀ ਅਤੇ ਸਟ੍ਰੋਕ ਦਾ ਕਾਰਨ ਬਣਦੀਆਂ ਹਨ। ਮਿੱਠੇ ਖਾਧ ਪਦਾਰਥਾਂ 'ਚ ਭਰਪੂਰ ਮਾਤਰਾ 'ਚ ਕਾਰਬਸ ਹੁੰਦੇ ਹਨ ਜੋ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਵਧਾਉਂਦੇ ਹਨ।
ਟ੍ਰਾਂਸ ਫੈਟ ਵਾਲੇ ਪ੍ਰੋਸੈਸਡ ਫੂਡ ਤੋਂ ਰਹੋ ਦੂਰ
ਆਮ ਤੌਰ 'ਤੇ ਲੋਕਾਂ ਨੂੰ ਆਪਣੀ ਖੁਰਾਕ 'ਚ ਟ੍ਰਾਂਸ ਫੈਟ ਵਾਲੇ ਖਾਧ ਪਦਾਰਥਾਂ ਤੋਂ ਦੂਰੀ ਬਣਾਉਣੀ ਚਾਹੀਦੀ। ਪਰ ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਇਸ ਤਰ੍ਹਾਂ ਦੀ ਫੈਟਸ ਤੁਹਾਡਾ ਬਲੱਡ ਸ਼ੂਗਰ ਲੈਵਲ ਵਧਾ ਸਕਦੀ ਹੈ। ਖਾਧ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣਾ ਭਾਵ ਲੰਬੇ ਸਮੇਂ ਤੱਕ ਪ੍ਰਿਜ਼ਰਵ ਰੱਖਣ ਲਈ ਉਸ 'ਚ ਟ੍ਰਾਂਸ ਫੈਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨਾਲ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਦਾ ਹੈ। ਇਸ ਤੋਂ ਇਲਾਵਾ ਸੈਚੁਰੇਟਿਡ ਫੈਟਸ ਵਾਲੇ ਪ੍ਰੋਸੈਸਡ ਖਾਧ ਪਦਾਰਥ ਵੀ ਤੁਹਾਡੇ ਸਰੀਰ 'ਚ ਹਾਨੀਕਾਰਕ ਕੋਲੈਸਟ੍ਰਾਲ ਦਾ ਪੱਧਰ ਵਧਾ ਸਕਦੇ ਹਨ। ਬੀਫ, ਪੋਲਟਰੀ ਪ੍ਰਾਡੈਕਟਸ, ਪੋਰਕ, ਨਾਰੀਅਲ ਅਤੇ ਪਾਮ ਆਇਲ 'ਚ ਸੈਚੁਰੇਟੇਡ ਫੈਟਸ ਹੁੰਦੇ ਹਨ। ਇਸ ਤੋਂ ਇਲਾਵਾ ਚਿਪਸ, ਕੂਕੀਜ਼, ਪੇਸਟਰੀ ਵਰਗੀਆਂ ਪੈਕਡ ਚੀਜ਼ਾਂ 'ਚ ਵੀ ਸੈਚੁਰੇਟੇਡ ਫੈਟ ਭਰਪੂਰ ਮਾਤਰਾ 'ਚ ਹੁੰਦਾ ਹੈ।

ਡੱਬਾਬੰਦ ਖਾਧ ਪਦਾਰਥਾਂ ਤੋਂ ਬਣਾਓ ਦੂਰੀ
ਦੁਕਾਨਾਂ 'ਤੇ ਦਿਖਾਈ ਦੇਣ ਵਾਲੇ ਡੱਬਾਬੰਦ ਖਾਣ-ਪੀਣ ਦੀਆਂ ਆਈਟਮਾਂ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਲਈ ਉਸ 'ਚ ਸੋਡੀਅਮ ਅਤੇ ਕਈ ਤਰ੍ਹਾਂ ਦੇ ਪ੍ਰਿਜਵਰੇਟਿਵਸ ਮਿਲਾਏ ਜਾਂਦੇ ਹਨ। ਦਰਅਸਰ ਕੈਂਡ (ਡੱਬਾਬੰਦ) ਫੂਡ ਆਈਟਮ 'ਚ ਖਾਣ ਦੀਆਂ ਚੀਜ਼ਾਂ ਜਿਸ ਕੈਨ (ਟੀਨ ਜਾਂ ਸਟੀਲ ਦੇ ਕੰਟੇਨਰ) 'ਚ ਭਰੀਆਂ ਜਾਂਦੀਆਂ ਹਨ ਉਹ ਬਿਸਿਫਨਾਲ-ਏ ਕੈਮੀਕਲ ਨਾਲ ਬਣਦਾ ਹੈ। ਇਹ ਕਾਰਨ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਨੁਕਸਾਨ ਪਹੁੰਚ ਸਕਦੀਆਂ ਹਨ। ਇਸ ਨਾਲ ਨਾ ਸਿਰਫ਼ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਦਾ ਹੈ ਸਗੋਂ ਇਸ ਦਾ ਸਰੀਰ 'ਤੇ ਲੰਬੇ ਸਮੇਂ ਤੱਕ ਬੁਰਾ ਅਸਰ ਵੀ ਰਹਿੰਦਾ ਹੈ।
ਨਾਸ਼ਤੇ 'ਚ ਖਾਓ ਫ਼ਲ
ਫ਼ਲ ਨਾਸ਼ਤੇ ਲਈ ਬਿਹਤਰ ਆਪਸ਼ਨ ਹੈ। ਇਸ 'ਚ ਸਰੀਰ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਜ਼ਰੂਰੀ ਪੋਸ਼ਕ ਤੱਤ ਅਤੇ ਫਾਈਬਰ ਹੁੰਦੇ ਹਨ। ਹਾਲਾਂਕਿ ਕੁਝ ਫ਼ਲ ਜਿਵੇਂ ਅੰਜ਼ੀਰ, ਅੰਗੂਰ, ਅੰਬ, ਚੈਰੀ ਅਤੇ ਕੇਲੇ 'ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਇਨ੍ਹਾਂ ਨੂੰ ਨਾ ਖਾਓ। ਪਰ ਤੁਸੀਂ ਜਾਮਣ, ਨਾਸ਼ਪਾਤੀ, ਮੌਸੰਮੀ, ਆੜੂ, ਸੇਬ ਅਤੇ ਪਲਮ ਵਰਗੇ ਫ਼ਲਾਂ ਦਾ ਮਜ਼ਾ ਲੈ ਸਕਦੇ ਹਨ। ਹਾਲਾਂਕਿ ਸ਼ੂਗਰ ਦੇ ਮਰੀਜ਼ਾਂ ਨੂੰ ਹਰ ਇਕ ਚੀਜ਼ ਸੀਮਿਤ ਮਾਤਰਾ 'ਚ ਖਾਣੀ ਚਾਹੀਦੀ ਹੈ।
ਗਰਭਵਤੀ ਔਰਤਾਂ ਤੇ ਬਲੱਡ ਪ੍ਰੈਸ਼ਰ ਦੇ ਰੋਗੀ ਭੁੱਲ ਕੇ ਨਾ ਕਰਨ 'ਅਜਵੈਣ ਦੀ ਵਰਤੋਂ', ਹੋ ਸਕਦੀ ਹੈ ਸਮੱਸਿਆ
NEXT STORY