ਨਵੀਂ ਦਿੱਲੀ-ਘਰ ਦੇ ਵੱਡੇ ਹਮੇਸ਼ਾ ਬੱਚਿਆਂ ਨੂੰ ਸਬਜ਼ੀ ਖਾਣ ਦੀ ਨਸੀਹਤ ਦਿੰਦੇ ਹਨ। ਹਰੀਆਂ ਸਬਜ਼ੀਆਂ ਨੂੰ ਦੇਖਦੇ ਹੀ ਬੱਚਿਆਂ ਦਾ ਮੂੰਹ ਬਣ ਜਾਂਦਾ ਹੈ। ਸਬਜ਼ੀ ਨਾ ਖਾਣ ਕਰਕੇ ਉਹ ਕਈ ਤਰ੍ਹਾਂ ਦੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦੇ ਹਨ। ਉਕਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਬਜ਼ੀਆਂ ਵਿਟਾਮਿਨ, ਖਣਿਜ ਪਦਾਰਥ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਦੀ ਅਣਦੇਖੀ ਕਰਨ ਨਾਲ ਸਰੀਰ ‘ਚ ਕਈ ਤਰ੍ਹਾਂ ਦੀਆਂ ਕਮੀਆਂ ਆਉਣ ਲੱਗਦੀਆਂ ਹਨ। ਪ੍ਰੋਟੀਨ, ਫਾਈਬਰਸ ਅਤੇ ਮਿਨਰਲਸ ਨਾਲ ਭਰਪੂਰ ਵੈਜੀਟੇਬਲ ਜਵਾਨ ਅਤੇ ਸਿਹਤਮੰਦ ਰੱਖਣ ‘ਚ ਮਦਦਗਾਰ ਹਨ।
ਕੱਦੂ ਦੀ ਸਬਜ਼ੀ
ਕੱਦੂ ਦਾ ਨਾਂ ਸੁਣਦੇ ਹੀ ਲੋਕ ਇਸ ਤੋਂ ਦੂਰ ਭੱਜਦੇ ਹਨ ਪਰ ਇਸ ‘ਚ ਫਾਲਿਕ ਐਸਿਡ, ਵਿਟਾਮਿਨ ਸੀ, ਜਿੰਕ ਅਤੇ ਮੈਗਨੀਜ ਭਰਪੂਰ ਮਾਤਰਾ ‘ਚ ਸ਼ਾਮਲ ਹੁੰਦੇ ਹਨ। ਇਹ ਚਮੜੀ ਅਤੇ ਹੱਡੀਆਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ।

ਕਰੇਲਾ ਸਿਹਤ ਲਈ ਫ਼ਾਇਦੇ
ਕੋੜਾ ਕਰੇਲਾ ਸਿਹਤ ਲਈ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕਰੇਲੇ ਦੀ ਵਰਤੋਂ ਕਰੋ। ਇਸ ਨਾਲ ਸ਼ੂਗਰ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਬੈਂਗਣ ਦੇ ਫ਼ਾਇਦੇ
ਫਾਈਬਰ ਨਾਲ ਭਰਪੂਰ ਬੈਂਗਣ ਕੋਲੈਸਟਰੋਲ ਲੈਵਲ ਨੂੰ ਘਟਾਉਣ ਦਾ ਕੰਮ ਵੀ ਕਰਦਾ ਹੈ। ਇਸ ਤੋਂ ਇਲਾਵਾ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
ਭਿੰਡੀ ਦੀ ਸਬਜ਼ੀ
ਭਿੰਡੀ ‘ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ। ਇਹ ਕੈਲੋਰੀ ਨੂੰ ਘੱਟ ਕਰਨ ‘ਚ ਮਦਦਗਾਰ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜਾਂ ਲਈ ਵੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦੀ ਹੈ।

ਫੁੱਲਗੋਭੀ
ਫੁੱਲਗੋਭੀ ’ਚ ਮੈਗਨੀਜ, ਫਾਸਫੋਰਸ, ਵਿਟਾਮਿਨ-ਬੀ ਕੰਪੋਨੈਂਟਸ ਵਰਗੇ ਭਰਪੂਰ ਤੱਤ ਪਾਏ ਜਾਂਦੇ ਹਨ। ਫੁੱਲਗੋਭੀ ‘ਚ ਕੈਲੋਰੀ, ਪ੍ਰੋਟੀਨ ਅਤੇ ਵਿਟਾਮਿਨ ਸੀ ਦੀ ਵੀ ਬਹੁਤ ਚੰਗੀ ਮਾਤਰਾ ਹੁੰਦੀ ਹੈ। ਇਸ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ।
ਤੋਰੀ ਦੀ ਸਬਜ਼ੀ
ਹਰੀ ਸਬਜ਼ੀਆਂ ‘ਚ ਤੋਰੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਲੀਵਰ, ਸਿਹਤ, ਖ਼ੂਨ ਸਾਫ਼, ਪਾਚਨ ਕਿਰਿਆ ਬਿਹਤਰ ਅਤੇ ਕਿਡਨੀ ਦੇ ਰੋਗਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੀ ਹੈ।
ਫਰਾਂਸ ਬੀਨਸ
ਫਰਾਂਸ ਬੀਨਸ ਮਤਲਬ ਫਲੀਆਂ ਵਿਟਾਮਿਨ ਏ,ਸੀ, ਬੀ, ਆਦਿ ਕਈ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦੀਆਂ ਹਨ। ਇਹ ਭਾਰ ਘਟਾਉਣ ਅਤੇ ਢਿੱਡ ਸੰਬੰਧੀ ਸਮੱਸਿਆਵਾਂ ਲਈ ਬੈਸਟ ਹੈ।
ਸਿਰ ਦਰਦ ਤੋਂ ਨਿਜ਼ਾਤ ਦਿਵਾਉਂਦਾ ਹੈ ਨਾਰੀਅਲ ਪਾਣੀ, ਜਾਣੋ ਸਰੀਰ ਨੂੰ ਹੋਣ ਵਾਲੇ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY