ਨਵੀਂ ਦਿੱਲੀ— ਆਮ ਤੌਰ 'ਤੇ ਕਈ ਲੋਕਾਂ ਨੂੰ ਹਿੱਚਕੀ ਲੱਗ ਜਾਂਦੀ ਹੈ ਪਰ ਕਦੇ-ਕਦੇ ਹਿੱਚਕੀ ਲੰਬੇ ਸਮੇਂ ਤੱਕ ਪ੍ਰੇਸ਼ਾਨ ਕਰਦੀ ਹੈ। ਕੁਝ ਲੋਕਾਂ ਨੂੰ ਇਕ ਵਾਰ ਹਿੱਚਕੀ ਲੱਗ ਜਾਣ 'ਤੇ ਉਹ ਜਲਦੀ ਠੀਕ ਹੋਣ ਦਾ ਨਾਮ ਹੀ ਨਹੀਂ ਲੈਂਦੀ। ਛਾਤੀ ਅਤੇ ਢਿੱਡ ਦੀਆਂ ਮਾਸਪੇਸ਼ੀਆਂ ਸਿਕੁੜਣ ਕਾਰਨ ਫੇਫੜੇ ਤੇਜ਼ੀ ਨਾਲ ਹਵਾ ਖਿੱਚਣ ਲੱਗਦੇ ਹਨ ਅਤੇ ਸਾਹ ਲੈਣ 'ਚ ਦਿੱਕਤ ਹੋਣ ਲੱਗਦੀ ਹੈ, ਜਿਸ ਕਾਰਨ ਹਿੱਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਗਰਮ ਖਾਣ ਦੇ ਇਕਦਮ ਬਾਅਦ ਕੁਝ ਠੰਡਾ ਖਾਣ ਨਾਲ ਵੀ ਹਿੱਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ।
ਕੀ ਹੈ ਹਿੱਚਕੀ?
ਡਾਇਆਫ੍ਰਾਮ ਨਾਮ ਦੀ ਮਾਸਪੇਸ਼ੀ ਦਿਲ ਅਤੇ ਫੇਫੜਿਆਂ ਨੂੰ ਢਿੱਡ ਤੋਂ ਵੱਖ ਕਰਦੀ ਹੈ। ਜਿਸ ਦਾ ਸਾਹ 'ਚ ਵੀ ਅਹਿਮ ਰੋਲ ਹੁੰਦਾ ਹੈ। ਇਸ 'ਚ ਕਾਟ੍ਰੈਖਸ਼ਨ ਜਾਂ ਸੰਕੁਚਨ ਹੋਣ ਨਾਲ ਫੇਫੜੇ ਹਵਾ ਦੇ ਲਈ ਥਾਂ ਬਣਦੀ ਹੈ। ਜਦੋਂ ਡਾਇਆਫ੍ਰਾਮ ਮਾਸਪੇਸ਼ੀ ਦਾ ਸੰਕੁਚਨ ਵਾਰ-ਵਾਰ ਹੋਣ ਲੱਗਦਾ ਹੈ ਉਦੋਂ ਹਿੱਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ।
ਹਿੱਚਕੀ ਆਉਣ ਦੇ ਕਾਰਨ
- ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾ ਲੈਣਾ
- ਜ਼ਿਆਦਾ ਤਿੱਖਾ-ਮਸਾਲੇਦਾਰ ਖਾਣਾ
- ਜਲਦਬਾਜੀ 'ਚ ਖਾਣਾ ਖਾਣ ਕਾਰਨ
- ਅਲਕੋਹਲ-ਅਰੇਟੇਡ ਡ੍ਰਿੰਕਸ ਪੀਣਾ
- ਤਣਾਅ, ਘਬਰਾਹਟ
- ਹਵਾ ਦਾ ਤਾਪਮਾਨ 'ਚ ਅਚਾਨਕ ਬਦਲਾਅ ਆਉਣਾ
ਕਿਵੇਂ ਪਾਈਏ ਹਿੱਚਕੀ ਤੋਂ ਰਾਹਤ ?
ਉਂਝ ਤਾਂ ਹਿੱਚਕੀ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਹੈ ਪਰ ਜ਼ਿਆਦਾ ਸਮੇਂ ਤੱਕ ਹਿੱਚਕੀ ਨਾ ਰੁੱਕਣ 'ਤੇ ਤੁਹਾਨੂੰ ਤੁਰੰਤ ਕੁਝ ਕਰਨਾ ਚਾਹੀਦਾ ਹੈ। ਲਗਾਤਾਰ ਜ਼ਿਆਦਾ ਦੇਰ ਤੱਕ ਹਿੱਚਕੀ ਆਉਣ 'ਤੇ ਤੁਸੀਂ ਕੁਝ ਘਰੇਲੂ ਉਪਾਅ ਕਰ ਸਕਦੇ ਹੋ। ਆਓ ਜਾਣਦੇ ਹਾਂ ਹਿੱਚਕੀ ਰੋਕਣ ਦੇ ਕੁਝ ਘਰੇਲੂ ਉਪਾਅ...
1. ਠੰਡਾ ਪਾਣੀ
ਹਿੱਚਕੀ ਆਉਣ 'ਤੇ ਤੁੰਰਤ ਇਕ ਗਲਾਸ ਠੰਡਾ ਪਾਣੀ ਪੀਓ। ਜੇ ਇਸ ਨਾਲ ਵੀ ਹਿੱਚਕੀ ਨਹੀਂ ਰੁੱਕਦੀ ਤਾਂ ਆਈਸ ਕਿਊਬਸ ਮੂੰਹ 'ਚ ਰੱਖ ਕੇ ਹੌਲੀ-ਹੌਲੀ ਚੂਸ ਲਓ।
2. ਦਾਲਚੀਨੀ
ਦਾਲਚੀਨੀ ਦੇ ਇਕ ਟੁੱਕੜੇ ਨੂੰ ਮੂੰਹ 'ਚ ਰੱਖ ਕੇ ਕੁਝ ਦੇਰ ਤੱਕ ਚੁੱਸਣ ਨਾਲ ਹਿੱਚਕੀ ਆਉਣੀ ਬੰਦ ਹੋ ਜਾਂਦੀ ਹੈ।
3. ਲਸਣ ਜਾਂ ਪਿਆਜ਼
ਲਸਣ ਜਾਂ ਪਿਆਜ਼ ਨੂੰ ਟੁੱਕੜਿਆਂ ਨੂੰ ਸੁੰਘਣ ਨਾਲ ਵੀ ਤੁਹਾਨੂੰ ਇਸ ਤੋਂ ਰਾਹਤ ਮਿਲ ਜਾਵੇਗੀ। ਇਸ ਤੋਂ ਇਲਾਵਾ ਹਿੱਚਕੀ ਰੋਕਣ ਲਈ ਤੁਸੀਂ ਗਾਜਰ ਦੇ ਰਸ ਨੂੰ ਵੀ ਸੁੰਘ ਸਕਦੇ ਹੋ।
4. ਕਾਲੀ ਮਿਰਚ
ਹਿੱਚਕੀ ਨੂੰ ਰੋਕਣ ਲਈ ਕਾਲੀ ਮਿਰਚ ਦਾ ਚੂਰਣ ਬਣਾ ਕੇ ਸ਼ਹਿਦ ਨਾਲ ਖਾਓ। ਇਸ ਨਾਲ ਹਿੱਚਕੀ ਤੁਰੰਤ ਰੁੱਕ ਜਾਵੇਗੀ।
5. ਸ਼ੱਕਰ
ਜੇ ਤੁਹਾਨੂੰ ਲਗਾਤਾਰ ਹਿੱਚਕੀ ਆ ਰਹੀ ਹੈ ਤਾਂ ਆਪਣੀ ਜੀਭ ਦੇ ਥੱਲੇ ਸ਼ੱਕਰ ਰੱਖ ਲਓ। ਇਸ ਤੋਂ ਇਲਾਵਾ ਹਿੱਚਕੀ ਰੋਕਣ ਲਈ ਤੁਸੀਂ ਇਕ ਚਮਚਾ ਪਾਊਡਰ ਖਾਓ। ਅਜਿਹਾ ਕਰਨ ਨਾਲ ਹਿੱਚਕੀ ਤੁਰੰਤ ਬੰਦ ਹੋ ਜਾਵੇਗੀ।
6. ਨਿੰਬੂ
ਅਲਕੋਹਲ, ਅਰੇਟੇਡ ਡ੍ਰਿੰਕਸ ਪੀਣਾ ਜਾਂ ਸਮੋਕਿੰਗ ਕਾਰਨ ਆਉਣ ਵਾਲੀ ਹਿੱਚਕੀ ਨੂੰ ਰੋਕਣ ਲਈ ਨਿੰਬੂ ਸਭ ਤੋਂ ਅਸਰਦਾਰ ਉਪਾਅ ਹੈ। ਨਿੰਬੂ ਦਾ 1/4 ਟੁੱਕੜਾ ਕੱਟ ਕੇ ਮੂੰਹ 'ਚ ਪਾ ਕੇ ਚਬਾਉਣ ਨਾਲ ਹਿੱਚਕੀ ਆਉਣੀ ਬੰਦ ਹੋ ਜਾਵੇਗੀ।
7. ਸ਼ਹਿਦ
6 ਗ੍ਰਾਮ ਸ਼ਹਿਦ 'ਚ 20 ਗ੍ਰਾਮ ਨਿੰਬੂ ਦਾ ਰਸ ਅਤੇ ਕਾਲੀ ਮਿਰਚ ਨੂੰ ਮਿਕਸ ਕਰਕੇ ਚੱਟਣ ਨਾਲ ਵੀ ਹਿੱਚਕੀ ਆਉਣੀ ਬੰਦ ਹੋ ਜਾਵੇਗੀ।
ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਓ 'ਇਲਾਇਚੀ' ਸਣੇ ਇਹ ਘਰੇਲੂ ਨੁਸਖ਼ੇ
NEXT STORY