ਨਵੀਂ ਦਿੱਲੀ- ਦੰਦਾਂ 'ਚੋਂ ਖੂਨ ਨਿਕਲਣ (ਪਾਇਰੀਆ) ਦੀ ਸਮੱਸਿਆ ਦੰਦਾਂ ਦੀ ਸਹੀ ਸਫਾਈ ਨਾ ਹੋਣ ਕਾਰਨ ਹੁੰਦੀ ਹੈ। ਇਸ ਦੇ ਕਾਰਨ ਦੰਦ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦਵਾਈਆਂ ਦੀ ਥਾਂ ਆਸਾਨ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ। ਤਾਂ ਚੱਲੋ ਅੱਜ ਅਸੀਂ ਇਸ ਤੋਂ ਛੁਟਕਾਰਾ ਪਾਉਣ ਦੇ ਕੁਝ ਦੇਸੀ ਇਲਾਜ ਦੇ ਬਾਰੇ 'ਚ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਜਾਣਦੇ ਹਾਂ ਪਾਇਰੀਆ ਦੇ ਰੋਗ ਹੋਣ ਦੇ ਮੁੱਖ ਲੱਛਣ...
ਪਾਇਰੀਆ ਹੋਣ ਦੇ ਲੱਛਣ
ਇਸ ਦੇ ਕਾਰਨ ਮਸੂੜਿਆਂ 'ਚ ਦਰਦ, ਸੋਜ, ਖੂਨ ਨਿਕਲਣ ਦੇ ਨਾਲ ਮੂੰਹ 'ਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਾਇਰੀਆ ਹੋਣ ਦਾ ਕਾਰਨ
—ਪਾਇਰੀਆ ਹੋਣ ਦਾ ਮੁੱਖ ਕਾਰਨ ਦੰਦਾਂ ਦੀ ਠੀਕ ਤਰ੍ਹਾਂ ਸਫਾਈ ਨਾ ਕਰਨਾ ਅਤੇ ਭੋਜਨ ਦਾ ਠੀਕ ਤਰ੍ਹਾਂ ਨਾਲ ਨਾ ਪਚਣਾ ਹੁੰਦਾ ਹੈ।
—ਵਿਟਾਮਿਨ ਸੀ ਦੀ ਘਾਟ ਹੋਣ ਨਾਲ ਮਸੂੜਿਆਂ 'ਚੋਂ ਖੂਨ ਨਿਕਲਦਾ ਹੈ, ਦੰਦ ਦਰਦ ਹੋਣ ਦੇ ਨਾਲ ਕਮਜ਼ੋਰ ਹੋ ਕੇ ਟੁੱਟ ਜਾਂਦੇ ਹਨ।
—ਲੀਵਰ 'ਚ ਖਰਾਬੀ ਹੋਣ ਨਾਲ ਵੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
—ਤੰਬਾਕੂ, ਪਾਨ ਆਦਿ ਦੀ ਵਰਤੋਂ ਕਰਨ ਨਾਲ ਵੀ ਮਸੂੜਿਆਂ 'ਤੇ ਬੁਰਾ ਅਸਰ ਪੈਂਦਾ ਹੈ।
ਤਾਂ ਚੱਲੋ ਹੁਣ ਜਾਣਦੇ ਹਾਂ ਪਾਇਰੀਆ ਤੋਂ ਛੁਟਕਾਰਾ ਪਾਉਣ ਦੇ ਕੁਝ ਦੇਸੀ ਨੁਸਖੇ
ਨਿੰਮ
ਔਸ਼ਦੀ ਗੁਣਾਂ ਨਾਲ ਭਰਪੂਰ ਨਿੰਮ 'ਚ ਐਂਟੀ ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਦੀਆਂ ਪੱਤੀਆਂ ਦਾ ਰਸ ਕੱਢ ਕੇ ਮਸੂੜਿਆਂ 'ਤੇ ਰੂੰ ਦੀ ਮਦਦ ਨਾਲ ਲਗਾਓ। ਇਸ ਨੂੰ ਕਰੀਬ 5 ਮਿੰਟ ਤੱਕ ਮੂੰਹ 'ਚ ਰੱਖਣ ਤੋਂ ਬਾਅਦ ਕੋਸੇ ਪਾਣੀ ਨਾਲ ਕੁਰਲੀ ਕਰੋ। ਦਿਨ 'ਚ ਦੋ ਵਾਰ ਇਸ ਉਪਾਅ ਨੂੰ ਕਰਨ ਨਾਲ ਪਾਇਰਿਆ ਦੀ ਪ੍ਰੇਸ਼ਾਨੀ ਜੜ੍ਹ ਤੋਂ ਖਤਮ ਹੋਣ 'ਚ ਮਦਦ ਮਿਲਦੀ ਹੈ।

ਤੇਲ ਨਾਲ ਮਾਲਿਸ਼ ਕਰੋ
ਨਾਰੀਅਲ, ਤਿਲ ਜਾਂ ਲੌਂਗ ਦੇ ਤੇਲ ਨਾਲ ਮਸੂੜਿਆਂ ਦੀ ਮਾਲਿਸ਼ ਕਰਨ ਦਾ ਫਾਇਦਾ ਮਿਲਦਾ ਹੈ। ਇਸ ਨਾਲ ਇਹ ਸਮੱਸਿਆ ਘੱਟ ਹੋ ਕੇ ਮੂੰਹ 'ਚ ਮੌਜੂਦ ਬੈਕਟੀਰੀਆ ਨੂੰ ਵੀ ਸਾਫ ਕਰਦੀ ਹੈ। ਇਸ ਲਈ ਕਿਸੇ ਵੀ ਤੇਲ ਨੂੰ ਲੈ ਕੇ 10-15 ਮਿੰਟ ਤੱਕ ਮਸੂੜਿਆਂ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਬਾਅਦ 'ਚ ਕੋਸੇ ਪਾਣੀ ਨਾਲ ਕੁਰਲੀ ਕਰਕੇ ਮੂੰਹ ਸਾਫ ਕਰੋ।
ਲੂਣ
ਲੂਣ 'ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ 'ਚ ਪਾਇਰੀਆ ਦੀ ਸਮੱਸਿਆ ਤੋਂ ਆਰਾਮ ਦਿਵਾਉਣ ਲਈ ਨਮਕ ਬਹੁਤ ਕਾਰਗਰ ਹੁੰਦਾ ਹੈ। ਇਸ ਲਈ 1 ਗਿਲਾਸ ਕੋਸੇ ਪਾਣੀ 'ਚ 1 ਛੋਟਾ ਚਮਚਾ ਲੂਣ ਮਿਲਾ ਕੇ ਦਿਨ 'ਚ 2 ਵਾਰ ਕੁਰਲੀ ਕਰਨੀ ਚਾਹੀਦੀ ਹੈ। ਇਸ ਨਾਲ ਮਸੂੜਿਆਂ 'ਚ ਦਰਦ, ਸੋਜ ਅਤੇ ਖੂਨ ਨਿਕਲਣ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।

ਹਲਦੀ
ਹਲਦੀ 'ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ ਇੰਫਲੇਮੈਟਰੀ ਗੁਣ ਹੁੰਦੇ ਹਨ। ਅਜਿਹੇ 'ਚ ਹਲਦੀ ਪਾਇਰੀਆ ਦੀ ਸਮੱਸਿਆ ਤੋਂ ਆਰਾਮ ਦਿਵਾਉਣ 'ਚ ਫਾਇਦੇਮੰਦ ਹੁੰਦੀ ਹੈ। ਹਲਦੀ 'ਚ ਕੁਝ ਬੂੰਦਾਂ ਪਾਣੀ ਦੀਆਂ ਮਿਲਾ ਕੇ ਮਾਲਿਸ਼ ਕਰਨ ਨਾਲ ਮਸੂੜਿਆਂ ਦਾ ਦਰਦ, ਸੋਜ ਅਤੇ ਖੂਨ ਨਿਕਲਣ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ।

ਅਮਰੂਦ ਦੇ ਪੱਤੇ
ਪਾਇਰੀਆ ਦੀ ਸਮੱਸਿਆ ਨੂੰ ਘੱਟ ਕਰਨ 'ਚ ਅਮਰੂਦ ਦੇ ਪੱਤੇ ਬਹੁਤ ਲਾਭਕਾਰੀ ਹੁੰਦੇ ਹਨ। ਇਹ ਮਸੂੜਿਆਂ 'ਚ ਸੋਜ, ਦਰਦ ਅਤੇ ਖੂਨ ਨਿਕਲਣ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦੇ ਹਨ। ਇਸ ਲਈ ਸਭ ਤੋਂ ਪਹਿਲਾਂ ਅਮਰੂਦ ਦੇ ਪੱਤਿਆਂ ਨੂੰ ਪਾਣੀ ਨਾਲ ਧੋਵੋ। ਫਿਰ ਇਸ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਨਾਲ ਇਸ ਦਾ ਰਸ ਪੂਰੇ ਮੂੰਹ 'ਚ ਲਗਾਓ। ਬਾਅਦ 'ਚ ਤਾਜ਼ੇ ਪਾਣੀ ਨਾਲ ਕੁਰਲੀ ਕਰਕੇ ਮੂੰਹ ਸਾਫ ਕਰ ਲਓ। ਤੁਸੀਂ ਚਾਹੇ ਤਾਂ ਅਮਰੂਦ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲ ਦੇ ਤਿਆਰ ਮਿਸ਼ਰਨ ਨਾਲ ਕੁਰਲੀ ਕਰ ਸਕਦੇ ਹੋ।
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਜ਼ਰੂਰ ਅਪਣਾਓ ਸ਼ਹਿਦ ਸਣੇ ਇਹ ਘਰੇਲੂ ਨੁਸਖ਼ੇ
NEXT STORY