ਜਲੰਧਰ (ਬਿਊਰੋ) : ਕੱਦੂ ਦਾ ਨਾਂ ਸੁਣਦਿਆਂ ਹੀ ਕਈ ਲੋਕ ਨੱਕ ਬਣਾਉਣ ਲੱਗ ਜਾਂਦੇ ਹਨ ਪਰ ਕੱਦੂ ਦੇ ਬੀਜ ਸਿਹਤ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। ਇਸ ਦੀ ਮਦਦ ਨਾਲ ਭਾਰ ਘਟਾਉਣ ਦੇ ਨਾਲ-ਨਾਲ ਕਈ ਸਮੱਸਿਆਵਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਕੱਦੂ ਦੇ ਨਾਲ-ਨਾਲ ਕੱਦੂ ਦੇ ਬੀਜ ਵੀ ਸਿਹਤ ਸੰਬੰਧੀ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੋ ਸਕਦੇ ਹਨ। ਇਸ 'ਚ ਆਇਰਨ, ਕੈਲਸ਼ੀਅਮ, ਬੀ2, ਬੀਟਾ-ਕੈਰੋਟੀਨ, ਫੋਲੇਟ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਭਾਰ ਘਟਾ ਸਕਦੇ ਹਨ। ਕੱਦੂ ਦੇ ਬੀਜ ਹੋਰ ਵੀ ਕਈ ਤਰੀਕਿਆਂ ਨਾਲ ਫਾਇਦੇਮੰਦ ਸਾਬਤ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਬਾਰੇ :-
ਕੱਦੂ ਦੇ ਬੀਜਾਂ ਦੇ ਫਾਇਦੇ : -
ਸ਼ੂਗਰ ਨੂੰ ਕਰੇ ਕੰਟਰੋਲ
ਕੱਦੂ ਦੇ ਬੀਜ ਸ਼ੂਗਰ ਰੋਗੀਆਂ ਲਈ ਬਹੁਤ ਸਿਹਤਮੰਦ ਹੁੰਦੇ ਹਨ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਇਹ ਇਨਸੁਲਿਨ ਦੇ ਪੱਧਰ ਨੂੰ ਵੀ ਸੰਤੁਲਿਤ ਕਰਦਾ ਹੈ। ਦਰਅਸਲ, ਕੱਦੂ ਦੇ ਬੀਜਾਂ 'ਚ ਆਕਸੀਡੇਟਿਵ ਤਣਾਅ ਨੂੰ ਘੱਟ ਕਰਨ ਦੀ ਵਿਸ਼ੇਸ਼ਤਾ ਹੁੰਦੀ ਹੈ, ਜੋ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਇਹ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਦਾ ਹੈ।
ਭਾਰ ਘਟਾਉਣ 'ਚ ਹਨ ਕਾਰਗਰ
ਕੱਦੂ ਦੇ ਬੀਜਾਂ ਦਾ ਸੇਵਨ ਕਰਨ ਨਾਲ ਸਰੀਰ ਦੇ ਵਧਦੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ 'ਚ ਮੌਜੂਦ ਫਾਈਬਰ ਭਾਰ ਨੂੰ ਸੰਤੁਲਿਤ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ। ਇਹ ਭਾਰ ਘਟਾਉਣ 'ਚ ਕਾਰਗਰ ਹੈ।
ਵਾਲਾਂ ਦੀ ਗਰੋਥ ਨੂੰ ਵਧਾਉਣ ਲਈ ਫਾਇਦੇਮੰਦ
ਕੱਦੂ ਦੇ ਬੀਜਾਂ 'ਚ cucurbitacin ਹੁੰਦਾ ਹੈ, ਜੋ ਕਿ ਬਹੁਤ ਵਧੀਆ ਅਮੀਨੋ ਐਸਿਡ ਹੁੰਦਾ ਹੈ। ਇਹ ਵਾਲਾਂ ਦੇ ਵਾਧੇ ਨੂੰ ਸੁਧਾਰ ਸਕਦਾ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਸੀ ਦਾ ਵੀ ਚੰਗਾ ਸਰੋਤ ਹੈ, ਜਿਸ ਦੀ ਮਦਦ ਨਾਲ ਵਾਲਾਂ ਦਾ ਵਿਕਾਸ ਚੰਗਾ ਹੁੰਦਾ ਹੈ। ਕੱਦੂ ਦੇ ਬੀਜਾਂ ਦੇ ਤੇਲ ਨੂੰ ਸਿਰ ਦੀ ਚਮੜੀ 'ਤੇ ਨਿਯਮਤ ਤੌਰ 'ਤੇ ਲਗਾਉਣ ਨਾਲ ਵਾਲਾਂ ਦੇ ਚੰਗੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਮੈਟਾਬੋਲਿਜ਼ਮ ਵਧਾਉਂਦੇ ਹਨ ਬੀਜ
ਕੱਦੂ ਦੇ ਬੀਜ ਮੈਟਾਬੋਲਿਜ਼ਮ ਵਧਾਉਂਦੇ ਹਨ। ਇਸ ਨਾਲ ਪਾਚਣ ਸ਼ਕਤੀ ਦੇ ਸਬੰਧ ’ਚ ਹੋਣ ਵਾਲੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।
ਬਲੱਡ ਪ੍ਰੈਸ਼ਰ ਕਾਬੂ ’ਚ ਰਹਿੰਦੈ
ਕੱਦੂ ਦੇ ਬੀਜਾਂ ’ਚ ਕਈ ਮਿਨਰਲਜ਼ ਜਿਵੇਂ ਮੈਂਗਨੀਜ, ਕਾਪਰ, ਜ਼ਿੰਕ ਤੇ ਫਾਰਫੋਰਸ ਪਾਏ ਜਾਂਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਕਰਨ ਦਾ ਕੰਮ ਕਰਦੇ ਹਨ।
ਦਿਲ ਦੀ ਸਿਹਤ ਦਾ ਰੱਖਣ ਖ਼ਿਆਲ
ਕੱਦੂ ਦੇ ਬੀਜ ਦਿਲ ਨੂੰ ਸਿਹਤਮੰਦ ਤੇ ਸਰਗਰਮ ਰੱਖਣ ’ਚ ਬੇਹੱਦ ਮਦਦਗਾਰ ਹਨ। ਇਸੇ ਲਈ ਰੋਜ਼ਾਨਾ ਥੋੜੇ ਜਿਹੇ ਬੀਜ ਖਾਣੇ ਜ਼ਰੂਰੀ ਹਨ।
ਇਮਿਊਨਿਟੀ ਵਧਾਉਂਦੇ ਹਨ
ਕੱਦੂ ਦੇ ਬੀਜਾਂ ’ਚ ਕਾਫ਼ੀ ਮਾਤਰਾ ’ਚ ਜਿੰਕ ਪਾਇਆ ਜਾਂਦਾ ਹੈ, ਜੋ ਸਾਡੇ ਇਮਿਊਨ ਸਿਸਟਮ ’ਚ ਸੁਧਾਰ ਕਰਦਾ ਹੈ। ਇਹ ਸਰਦੀ, ਖੰਘ, ਜ਼ੁਕਾਮ ਅਤੇ ਵਾਇਰਲ ਸੰਕ੍ਰਮਣਾਂ ਤੋਂ ਬਚਾਉਂਦੇ ਹਨ।
ਸ਼ੂਗਰ ਨੂੰ ਕਾਬੂ ’ਚ ਰੱਖਣ
ਕੱਦੂ ਦੇ ਬੀਜ ਇੰਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਕਰਨ ’ਚ ਮਦਦਗਾਰ ਹਨ। ਖਾਣ ’ਚ ਫਾਇਬਰ ਹੋਣ ਨਾਲ ਇਹ ਡਾਇਜੇਸ਼ਨ ਪ੍ਰੋਸੈੱਸ ਨੂੰ ਹੌਲੀ ਕਰ ਦਿੰਦਾ ਹੈ, ਜਿਸ ਨਾਲ ਖੂਨ ’ਚ ਸ਼ੂਗਰ ਦੇ ਕਣ ਘੱਟ ਪਾਏ ਜਾਂਦੇ ਹਨ।
ਤਣਾਅ ਤੇ ਨੀਂਦ ’ਚ ਸੁਧਾਰ
ਸੌਣ ਤੋਂ ਪਹਿਲਾਂ ਕੱਦੂ ਦੇ ਬੀਜ ਖਾਣ ਨਾਲ ਨੀਂਦ ਜਲਦ ਆਉਂਦੀ ਹੈ। ਇਹ ਬੀਜ ਤਣਾਅ ਘੱਟ ਕਰਦੇ ਹਨ ਅਤੇ ਨੀਂਦ ’ਚ ਸੁਧਾਰ ਕਰਦੇ ਹਨ।
ਮਰਦਾਨਾ ਤੌਰ ’ਤੇ ਖ਼ਤਮ ਹੋਏ ਮਰਦਾਂ ਲਈ ਦੇਸੀ ਨੁਸਖ਼ੇ
NEXT STORY