ਮੇਖ : ਕੋਰਟ ਕਚਹਿਰੀ ਦੇ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਕੋਸ਼ਿਸ਼ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਪ੍ਰਭਾਵ ਦਬਦਬਾ ਵੀ ਬਣਿਆ ਰਹੇਗਾ।
ਬ੍ਰਿਖ : ਵੱਡੇ ਲੋਕਾਂ ਤੋਂ ਉਮੀਦ ਮੁਤਾਬਕ ਸਹਿਯੋਗ ਮਿਲੇਗਾ, ਸ਼ਤਰੂ ਵੀ ਕਮਜ਼ੋਰ ਤੇਜਹੀਣ ਰਹਿਣਗੇ, ਮੋਰੇਲ ਬੂਸਟਿੰਗ ਰਵੇਗੀ, ਭੱਜ-ਦੌੜ ਦੀ ਬਿਹਤਰ ਰਿਟਰਨ ਮਿਲੇਗੀ।
ਮਿਥੁਨ : ਡ੍ਰਿੰਕਸ, ਆਈਸਕ੍ਰੀਮ, ਕੈਮੀਕਲ, ਪੇਂਟਸ, ਪੈਟ੍ਰੋਲੀਅਮ ਅਤੇ ਚਿਕਨਾਈਦਾਰ ਅਤੇ ਸੀ ਪ੍ਰਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕਰਕ : ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਬਿਹਤਰ ਰਹੇਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ ’ਚ ਬਿਹਤਰੀ ਹੋਵੇਗੀ, ਮੂਡ ਅਤੇ ਤਬੀਅਤ ’ਚ ਖੁਸ਼ਦਿਲੀ ਰਹੇਗੀ।
ਸਿੰਘ : ਖਰਚਿਆਂ ਦੇ ਕਾਰਨ ਵੀ ਅਰਥ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਨਾ ਹੀ ਉਧਾਰੀ ’ਚ ਫਸੋ ਨਾ ਹੀ ਲੈਣ-ਦੇਣ ਦੇ ਕੰਮ ਲਾਪਰਵਾਹੀ ਨਾਲ ਕਰੋ।
ਕੰਨਿਆ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਾਰੋਬਾਰੀ ਪ੍ਰੋਗਰਾਮਿੰਗ ਅਤੇ ਪਲਾਨਿੰਗ ਨੂੰ ਅੱਗੇ ਵਧਾਉਣ ’ਚ ਮਦਦ ਦੇਣ ਵਾਲਾ, ਮਾਣ ਸਨਮਾਨ ਦੀ ਪ੍ਰਾਪਤੀ।
ਤੁਲਾ :ਸਿਤਾਰਾ ਸਰਕਾਰੀ, ਗੈਰ-ਸਰਕਾਰੀ ਕੰਮਾਂ ਨੂੰ ਸੰਵਾਰਨ ਵਾਲਾ, ਵੱਡੇ ਲੋਕ ਆਪ ਦੇ ਪ੍ਰਤੀ ਸਾਫਟ ਰੁਖ ਰੱਖਣਗੇ ਅਤੇ ਮਿਹਰਬਾਨ ਰਹਿਣਗੇ।
ਬ੍ਰਿਸ਼ਚਕ :ਧਾਰਿਮਕ ਪ੍ਰੋਗਰਾਮਾਂ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ ਵਾਰਤਾ, ਭਜਨ ਕੀਰਤਨ ਸੁਣਨ ’ਚ ਰੁਚੀ ਰਹੇਗੀ।
ਧਨ : ਸਿਤਾਰਾ ਸਿਹਤ ਲਈ ਢਿੱਲਾ, ਇਸ ਲਈ ਖਾਣ-ਪੀਣ ਲਿਮਟ ’ਚ ਕਰਨਾ ਸਹੀ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਵਾਂਗ ਬਣੇ ਰਹਿਣਗੇ।
ਮਕਰ : ਮਾਲੀ ਅਤੇ ਕਾਰੋਬਾਰੀ ਦਸ਼ਾ ਚੰਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਪਰੋਚ ਰਹੇਗੀ।
ਕੁੰਭ : ਕਿਸੇ ਸਟਰਾਂਗ ਸ਼ਤਰੂ ਦਾ ਵਧਿਆ ਹੋਇਆ ਜੋਸ਼ ਆਪ ਦੀਆਂ ਪ੍ਰੇਸ਼ਾਨੀਆਂ ਵਧਾ ਸਕਦਾ ਹੈ, ਉਂਝ ਵੀ ਆਪ ਨੂੰ ਹਰ ਮੋਰਚਾ ’ਤੇ ਸਾਵਧਾਨ ਰਹਿਣਾ ਹੋਵੇਗਾ।
ਮੀਨ : ਸਿਤਾਰਾ ਜ਼ੋਰਦਾਰ, ਸੰਤਾਨ ਸਾਥ ਦੇਵੇਗੀ, ਸਹਿਯੋਗ ਕਰੇਗੀ ਅਤੇ ਹਰ ਮਾਮਲੇ ’ਚ ਆਪ ਨਾਲ ਖੜ੍ਹੀ ਵਿਖਾਈ ਦੇਵੇਗੀ।
6 ਅਪ੍ਰੈਲ 2025, ਐਤਵਾਰ
ਚੇਤ ਸੁਦੀ ਤਿੱਥੀ ਨੌਮੀ (ਸ਼ਾਮ 7.24 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਕਰਕ ’ਚ
ਮੰਗਲ ਕਰਕ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2082, ਚੇਤ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 16 (ਚੇਤ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ : 7, ਸੂਰਜ ਉਦੇ ਸਵੇਰੇ 6.14 ਵਜੇ, ਸੂਰਜ ਅਸਤ ਸ਼ਾਮ 6.46 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੱਖ (ਪੂਰਾ ਦਿਨ ਰਾਤ), ਯੋਗ : ਸੁਕਰਮਾ (ਸ਼ਾਮ 6.55 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਦੁਰਗਾ ਨੌਮੀ, ਨਵਰਾਤਰੇ ਸਮਾਪਤ, ਸ਼੍ਰੀ ਰਾਮਨੌਮੀ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਮ ਨੌਮੀ 'ਤੇ 13 ਸਾਲਾਂ ਬਾਅਦ ਸ਼ੁਭ ਯੋਗ, ਇਨ੍ਹਾਂ 3 ਰਾਸ਼ੀਆਂ ਦੀ ਸੋਨੇ ਵਾਂਗ ਚਮਕੇਗੀ ਕਿਸਮਤ
NEXT STORY