ਮੇਖ : ਹਿੰਮਤ-ਉਤਸ਼ਾਹੀਣ ਮਨੋਬਲ ਕਰਕੇ ਆਪ ਦਾ ਮਨ ਕੁੱਝ ਵੀ ਕਰਨ ਲਈ ਰਾਜੀ ਨਾ ਹੋਵੇਗਾ, ਸਫਰ ਵੀ ਪ੍ਰੇਸ਼ਾਨੀ ਦੇਣ ਵਾਲਾ ਹੋਵੇਗਾ।
ਬ੍ਰਿਖ :ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਸਤਿਸੰਗ ’ਚ ਮਨ ਨਾ ਲੱਗੇਗਾ, ਸਫਰ ਵੀ ਨਾ ਕਰਨਾ ਸਹੀ ਰਹੇਗਾ।
ਮਿਥੁਨ : ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ, ਨਾ ਤਾਂ ਆਪ ਦਾ ਕੋਈ ਯਤਨ ਅੱਗੇ ਵਧੇਗਾ ਅਤੇ ਨਾ ਹੀ ਆਪ ਕੋਈ ਕੋਸ਼ਿਸ਼ ਸ਼ੁਰੂ ਕਰ ਸਕੋਗੇ।
ਕਰਕ : ਕੰਮਕਾਜੀ ਸਾਥੀ ਨਾ ਤਾਂ ਆਪ ਨਾਲ ਕੋ-ਆਪ੍ਰੇਟ ਕਰ ਸਕਣਗੇ ਅਤੇ ਨਾ ਹੀ ਤਾਲਮੇਲ ਰੱਖ ਸਕਣਗੇ, ਮਨੋਬਲ ’ਚ ਵੀ ਟੁੱਟਣ ਦਾ ਖਤਰਾ ਬਣਿਆ ਰਹੇਗਾ।
ਸਿੰਘ : ਕਾਰੋਬਾਰੀ ਭੱਜਦੌੜ, ਟੂਰਿੰਗ ਵੀ ਕੋਈ ਖਾਸ ਨਤੀਜਾ ਨਾ ਦੇਵੇਗੀ, ਕੰਮਕਾਜੀ ਪਲਾਨਿੰਗ ’ਚੋਂ ਵੀ ਕੋਈ ਖਾਸ ਪੇਸ਼ਕਦਮੀ ਨਾ ਹੋਵੇਗੀ ਪਰ ਰਾਹੂ ਦੀ ਸਥਿਤੀ ਸਿਹਤ ਲਈ ਕਮਜ਼ੋਰ ਹੋ ਗਈ ਹੈ।
ਕੰਨਿਆ : ਕਾਰੋਬਾਰੀ ਕੋਸ਼ਿਸ਼ਾਂ ਵੀ ਅੱਗੇ ਨਾ ਵਧਣਗੀਆਂ, ਮਨ ਵੀ ਉਦਾਸ, ਪ੍ਰੇਸ਼ਾਨ, ਡਾਵਾਂਡੋਲ ਜਿਹਾ ਨਜ਼ਰ ਆਵੇਗਾ, ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਤੁਲਾ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੋ ਸਕਦਾ ਹੈ, ਨੁਕਸਾਨ ਦਾ ਵੀ ਡਰ।
ਬ੍ਰਿਸ਼ਚਕ : ਸਿਤਾਰਾ ਧਨ ਲਾਭ ਦੇਣ ਅਤੇ ਕਾਰੋਬਾਰੀ ਤੌਰ ’ਤੇ ਬਹੁਤ ਐਕਟਿਵ ਰੱਖਣ ਵਾਲਾ, ਕੰਮਕਾਜੀ ਟੂਰਿੰਗ, ਪਲਾਨਿੰਗ ਵੀ ਚੰਗਾ ਨਤੀਜਾ ਦੇਵੇਗੀ।
ਧਨ : ਕਿਸੇ ਅਫਸਰ ਦੇ ਰੁਖ ’ਚ ਸਖਤੀ ਅਤੇ ਨਾਰਾਜ਼ਗੀ ਕਰ ਕੇ ਆਪ ਦੇ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਕੰਮ ’ਚੋਂ ਕੋਈ ਬਾਧਾ ਮੁਸ਼ਕਿਲ ਜਾਗਦੀ ਰਹੇਗੀ।
ਮਕਰ : ਧਿਆਨ ਰੱਖੋ ਕਿ ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟਿਵਿਟੀ ਕਰਕੇ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।
ਕੁੰਭ : ਸਿਤਾਰਾ ਪੇਟ ਲਈ ਕਮਜ਼ੋਰ, ਖਾਣਾ-ਪੀਣਾ ਸੀਮਾ ’ਚ ਕਰੋ, ਧਿਆਨ ਰੱਖੋ ਕਿ ਡਰਾਈਵਿੰਗ ਦੇ ਦੌਰਾਨ ਆਪ ਦੇ ਕਿਧਰੇ ਸੱਟ ਨਾ ਲੱਗ ਜਾਵੇ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ ਪਰ ਕਿਸੇ ਸਮੇਂ ਕਿਸੇ ਗਲਤ ਕੰਮ ਵੱਲ ਭਟਕਦੇ ਮਨ ’ਤੇ ਕਾਬੂ ਰੱਖਣਾ ਜ਼ਰੂਰੀ।
10 ਨਵੰਬਰ 2023, ਸ਼ੁੱਕਰਵਾਰ
ਕੱਤਕ ਵਦੀ ਤਿਥੀ ਦੁਆਦਸ਼ੀ (ਦੁਪਿਹਰ 12.36 ਤਕ) ਅਤੇ ਮਗਰੋਂ ਤਿਥੀ ਤਰੋਦਸ਼ੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕੰਨਿਆ ’ਚ
ਮੰਗਲ ਤੁਲਾ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਮੇਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਕੱਤਕ ਪ੍ਰਵਿਸ਼ਟੇ 25, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 19 (ਕੱਤਕ), ਹਿਜਰੀ ਸਾਲ 1445, ਮਹੀਨਾ : ਰਬਿ ਉਲਸਾਨੀ, ਤਰੀਕ : 25, ਸੂਰਜ ਉਦੇ ਸਵੇਰੇ 6.54 ਵਜੇ, ਸੂਰਜ ਅਸਤ ਸ਼ਾਮ 5.28 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (10-11 ਮੱਧ ਰਾਤ 12.03 ਤੱਕ) ਅਤੇ ਮਗਰੋਂ ਨਕਸ਼ੱਤਰ ਚਿੱਤਰਾ ਯੋਗ : ਵਿਸ਼ਕੁੰਭ (ਸ਼ਾਮ 5.05 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) , ਦਿਸ਼ਾ ਸ਼ੂਲ :ਪੱਛਮ ਅਤੇ ਨੇਰਿਤਿਯ, ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਪ੍ਰਦੋਸ਼ ਵਰਤ 10-11 ਨਵੰਬਰ ਧਨ ਤਰੋਦਸ਼ੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਤੁਲਾ ਰਾਸ਼ੀ ਵਾਲਿਆਂ ਦਾ ਦਿਨ ਰਹੇਗਾ ਝਮੇਲਿਆਂ ਭਰਿਆ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY