ਮੇਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪਬਲੀਕੇਸ਼ਨ , ਫੋਟੋਗ੍ਰਾਫੀ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ : ਇੰਪੋਰਟ-ਐਕਸਪੋਰਟ ਅਤੇ ਮੈਨ ਪਾਵਰ ਬਾਹਰ ਭੇਜਣ ਦਾ ਕੰਮ ਕਰਨ ਵਾਲੇ ਕਿਸੇ ਨਾ ਕਿਸੇ ਪ੍ਰਾਬਲਮ ਨੂੰ ਫੇਸ ਕਰ ਸਕਦੇ ਹਨ, ਇਸ ਲਈ ਸੁਚੇਤ ਰਹਿਣ ਦੀ ਲੋੜ।
ਕਰਕ : ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਪਲਾਨਿੰਗ ਵੀ ਅੱਗੇ ਵਧ ਸਕਦੀ ਹੈ, ਉਂਝ ਵੀ ਹਰ ਪੱਖੋਂ ਬਿਹਤਰੀ ਹੋਵੇਗੀ।
ਸਿੰਘ : ਕਿਸੇ ਅਫਸਰ ਦੇ ਸਾਫਟ ਅਤੇ ਸੁਪੋਰਟਿਵ ਰੁਖ ਕਰਕੇ ਰਾਜਕੀ ਕੰਮਾਂ ’ਚ ਆਪ ਦੀ ਪੈਠ-ਧਾਕ-ਛਾਪ ਵਧੇਗੀ, ਵਿਰੋਧੀ ਕਮਜ਼ੋਰ ਅਤੇ ਤੇਜਹੀਣ ਰਹਿਣਗੇ।
ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੀ ਪਲਾਨਿੰਗ, ਪ੍ਰੋਗਰਾਮਿੰਗ ਨੂੰ ਅੱਗੇ ਵਧਾ ਸਕਦਾ ਹੈ, ਉਂਝ ਵੀ ਆਪ ਹਰ ਪੱਖੋਂ ਦੂਜਿਆਂ ’ਤੇ ਪ੍ਰਭਾਵੀ ਰਹੋਗੇ।
ਤੁਲਾ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਲਿਮਟ ਅਤੇ ਨਾਪ ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਆਪਣੇ ਆਪ ਨੂੰ ਪੰਗਿਆਂ ਤੋਂ ਵੀ ਬਚਾ ਕੇ ਰੱਖੋ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਇਕੋ ਜਿਹੀ ਸੋਚ ਅਪਰੋਚ ਰੱਖਣਗੇ ਪਰ ਮਨ ਸੈਰ ਸਫਰ ਲਈ ਵੀ ਰਾਜ਼ੀ ਰਹੇਗਾ।
ਧਨ : ਕਿਸੇ ਸਟ੍ਰਾਂਗ ਦੁਸ਼ਮਣ ਨਾਲ ਟਕਰਾਅ ਦਾ ਖ਼ਤਰਾ ਵਧ ਸਕਦਾ ਹੈ, ਇਸ ਲਈ ਹਰ ਤਰ੍ਹਾਂ ਦੇ ਟਕਰਾਅ ਤੋਂ ਬਚੋ ਕਿਉਂਕਿ ਆਪ ਦੀਆਂ ਪ੍ਰੇਸ਼ਾਨੀਆਂ ਵਧਣਗੀਆਂ।
ਮਕਰ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਸਹਿਯੋਗ ਦੇਵੇਗੀ, ਇਸ ਲਈ ਇਸ ਦੇ ਰੁਖ ’ਤੇ ਭਰੋਸਾ ਕਰ ਲੈਣਾ ਸਹੀ ਰਹੇਗਾ ਪਰ ਸੁਭਾਅ’ਚ ਗੁੱਸਾ ਰਹੇਗਾ।
ਕੁੰਭ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲੇਗਾ, ਦੁਸ਼ਮਣ ਕਮਜ਼ੋਰ ਰਹਿਣਗੇ।
ਮੀਨ : ਮਿੱਤਰ, ਸੱਜਣ ਸਾਥੀ ਸਾਥ ਦੇਣਗੇ, ਸੁਪੋਰਟਿਵ ਰੁਖ ਰੱਖਣ, ਕਿਸੇ ਉਲਝੇ ਅਟਕੇ ਕੰਮ ਨੂੰ ਸੁਲਝਾਉਣ ਲਈ ਉਨ੍ਹਾਂ ਦਾ ਸਹਿਯੋਗ ਫਰੂਟਫੁਲ ਹੋ ਸਕਦਾ ਹੈ।
ਕਰਕ ਰਾਸ਼ੀ ਵਾਲਿਆਂ ਦੀਆਂ ਸਮੱਸਿਆਵਾਂ ਹੋਣਗੀਆਂ ਹੱਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY