ਮੇਖ : ਜਨਰਲ ਸਿਤਾਰਾ ਕਿਉਂਕਿ ਕਮਜ਼ੋਰ ਹੈ, ਇਸ ਲਈ ਨਾ ਤਾਂ ਕੋਈ ਇੰਪੋਰਟੈਂਟ ਕੰਮ ਹੱਥ ’ਚ ਲਓ ਅਤੇ ਨਾ ਹੀ ਲਿਖਣ-ਪੜ੍ਹਨ ਦੇ ਕਿਸੇ ਕੰਮ ’ਚ ਲਾਪ੍ਰਵਾਹੀ ਵਰਤੋ।
ਬ੍ਰਿਖ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ, ਮੈਡੀਸਨ, ਡਿਜ਼ਾਈਨਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਿਥੁਨ : ਸਰਕਾਰੀ ਕੰਮਾਂ ਲਈ ਸਿਤਾਰਾ ਬੇਸ਼ੱਕ ਚੰਗਾ ਹੈ, ਤਾਂ ਵੀ ਆਪ ਲਈ ਹਰ ਕੰਮ ਜਾਂ ਯਤਨ ਭਰਪੂਰ ਜ਼ੋਰ ਨਾਲ ਕਰਨਾ ਜ਼ਰੂਰੀ ਹੋਵੇਗਾ।
ਕਰਕ : ਮਨ ’ਤੇ ਪਾਜ਼ੇਟਿਵ ਅਤੇ ਨੈਗੇਟਿਵ ਦੋਵੇਂ ਤਰ੍ਹਾਂ ਦੀ ਸੋਚ ਪ੍ਰਭਾਵੀ ਰਹਿ ਸਕਦੀ ਹੈ, ਇਸ ਲਈ ਆਪ ਨੂੰ ਹਰ ਸਮੇਂ ਸੁਚੇਤ ਰਹਿਣਾ ਠੀਕ ਰਹੇਗਾ।
ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਸਿਹਤ ਦੀ ਹਰ ਲੈਵਲ ’ਤੇ ਸੰਭਾਲ ਰੱਖਣੀ ਜ਼ਰੂਰੀ ਹੋਵੇਗੀ, ਸਫ਼ਰ ਵੀ ਨਾ ਕਰੋ, ਮਨ ਵੀ ਪ੍ਰੇਸ਼ਾਨ ਜਿਹਾ ਰਹੇਗਾ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਸਫ਼ਲਤਾ ਤਾਂ ਸਾਥ ਦੇਵੇਗੀ, ਪਰ ਪੂਰਾ ਜ਼ੋਰ ਲਗਾਉਣਾ ਜ਼ਰੂਰੀ ਹੋਵੇਗਾ, ਸੁਭਾਅ ’ਚ ਗੁੱਸਾ ਰਹੇਗਾ।
ਤੁਲਾ : ਨਾ ਤਾਂ ਵਿਰੋਧੀਆ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਕਦੀ ਵੀ ਬਾਜ਼ ਨਾ ਆਉਣਗੇ।
ਬ੍ਰਿਸ਼ਚਕ : ਸੰਤਾਨ ਦਾ ਰੁਖ਼ ਦੋਗਲਾ ਜਿਹਾ ਰਹੇਗਾ, ਕਦੀ ਪਾਜ਼ੇਟਿਵ ਅਤੇ ਕਿਸੇ ਸਮੇਂ ਨੈਗੇਟਿਵ,ਇਸ ਲਈ ਸਮਝਦਾਰੀ ਨਾਲ ਉਸ ਨਾਲ ਡੀਲ ਕਰੋ।
ਧਨ : ਕੋਰਟ ਕਚਹਿਰੀ ’ਚ ਜਾਣ ਦਾ ਜੇ ਕੋਈ ਪ੍ਰੋਗਰਾਮ ਹੋਵੇ ਤਾਂ ਉਸ ਨੂੰ ਟਾਲ ਦੇਣਾ ਸਹੀ ਰਹੇਗਾ, ਕਿਉਂਕਿ ਉੱਥੇ ਆਪ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ।
ਮਕਰ : ਵੱਡੇ ਲੋਕਾਂ ਨਾਲ ਮੇਲ ਮਿਲਾਪ ਫਰੂਟਫੁੱਲ, ਪਰ ਘਟੀਆ ਲੋਕਾਂ ਤੋਂ ਨੁਕਸਾਨ ਦਾ ਡਰ ਰਹੇਗਾ, ਸਫ਼ਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ।
ਕੁੰਭ : ਸਿਤਾਰਾ ਬੇਸ਼ੱਕ ਆਮਦਨ ਵਾਲਾ ਤਾਂ ਹੈ, ਫਿਰ ਵੀ ਕੰਮਕਾਜੀ ਕੰਮਾਂ ਵੱਲ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਆਪਣੇ ਆਪ ਨੂੰ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਕੇ ਰੱਖੋ।
25 ਅਪ੍ਰੈਲ 2025, ਸ਼ੁੱਕਰਵਾਰ
ਵਿਸਾਖ ਵਦੀ ਤਿੱਥੀ ਦੁਆਦਸ਼ੀ (ਪੁਰਵ ਦੁਪਹਿਰ 11.45 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਮੀਨ ’ਚ
ਮੰਗਲ ਕਰਕ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਮੀਨ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2082, ਵਿਸਾਖ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 5 (ਵਿਸਾਖ), ਹਿਜਰੀ ਸਾਲ 1446, ਮਹੀਨਾ : ਸ਼ਵਾਲ, ਤਰੀਕ : 26, ਸੂਰਜ ਉਦੇ ਸਵੇਰੇ 5.53 ਵਜੇ, ਸੂਰਜ ਅਸਤ : ਸ਼ਾਮ 6.59 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (ਸਵੇਰੇ 8.54 ਤਕ) ਅਤੇ ਮਗਰੋਂ ਨਕਸ਼ੱਤਰ ਉਤਰਾ ਭਾਦਰਪਦ, ਯੋਗ : ਏਂਦਰ (ਦੁਪਹਿਰ 12.31 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯਾ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਪ੍ਰਦੋਸ਼ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ ਰਹੇਗਾ, ਦੇਖੋ ਆਪਣੀ ਰਾਸ਼ੀ
NEXT STORY