ਮੇਖ : ਨਾ ਤਾਂ ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰੋ ਅਤੇ ਨਾ ਹੀ ਨੁਕਸਾਨ ਪਹੁੰਚਾਉਣ ਦੀ ਉਨ੍ਹਾਂ ਦੀ ਤਾਕਤ ਨੂੰ ਘੱਟ ਸਮਝਣ ਦੀ ਗਲਤੀ ਕਰੋ।
ਬ੍ਰਿਖ : ਸੰਤਾਨ ਪੱਖੋਂ ਫਿਕਰ ਪ੍ਰੇਸ਼ਾਨੀ ਰਹਿਣ ਦਾ ਡਰ, ਇਸ ਲਈ ਜੇ ਕੋਈ ਸੱਮਸਿਆ ਹੋਵੇ ਤਾਂ ਉਸਨੂੰ ਟੈਕਟ ਫੁਲੀ ਹੈਂਡਲ ਕਰੋ, ਮਨ ਵੀ ਡਿਸਟਰਬ ਜਿਹਾ ਰਹੇਗਾ।
ਮਿਥੁਨ : ਕਿਸੇ ਅਦਾਲਤੀ ਕੰਮਾਂ ’ਚ ਕਿਸੇ ਰੁਕਾਵਟ ਮੁਸ਼ਕਿਲ ਨਾਲ ਨਿਪਟਣਾ ਪੈ ਸਕਦਾ ਹੈ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ, ਤੇਜ ਪ੍ਰਭਾਅ ਬਣਿਆ ਰਹੇਗਾ।
ਕਰਕ : ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ ਤੋਂ ਸਾਵਧਾਨੀ ਵਰਤਣੀ ਸਹੀ ਰਹੇਗੀ, ਨੁਕਸਾਨ ਦਾ ਵੀ ਡਰ, ਵੈਸੇ ਕੰਮਕਾਜੀ ਦਸ਼ਾ ਠੀਕ ਠਾਕ।
ਸਿੰਘ : ਕੰਮਕਾਜੀ ਕੰਮਾਂ ਲਈ ਸਮਾਂ ਬੇਸ਼ੱਕ ਸਹੀ ਹੈ, ਤਾਂ ਵੀ ਆਪ ਨੂੰ ਜ਼ਿਆਦਾ ਸੁਚੇਤ ਹੋ ਕੇ ਕਾਰੋਬਾਰੀ ਕੰਮ ਕਰਨੇ ਚਾਹੀਦੇ ਹਨ।
ਕੰਨਿਆ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜ਼ੋਰ ਲਗਾਉਣ ’ਤੇ ਸਫ਼ਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਤੁਲਾ : ਕਿਉਂਕਿ ਸਮਾਂ ਉਲਝਣਾਂ-ਮੁਸ਼ਕਿਲਾਂ-ਪੇਚੀਦਗੀਆਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਇੰਪੋਰਟੈਂਟ ਕੰਮ ਹੱਥ ’ਚ ਲਓ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਧਨ : ਕਿਸੇ ਵੀ ਸਰਕਾਰੀ ਕੰਮ ਲਈ ਹਲਕੇ ਯਤਨਾਂ ਨਾਲ ਕੋਸ਼ਿਸ਼ ਨਾ ਕਰੋ, ਵਰਨਾ ਆਸ ਮੁਤਾਬਿਕ ਨਤੀਜਾ ਨਾ ਮਿਲੇਗਾ।
ਮਕਰ : ਮਨ ਅਤੇ ਸੋਚ ’ਤੇ ਨੈਗੇਟਿਵਿਟੀ ਪ੍ਰਭਾਵੀ ਰਹੇਗੀ-ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।
ਕੁੰਭ : ਸਿਤਾਰਾ ਸਿਹਤ ਲਈ ਠੀਕ ਨਹੀਂ, ਖਾਣਾ-ਪੀਣਾ ਵੀ ਸੰਭਲ ਸੰਭਾਲ ਕੇ ਕਰਨ ਦੀ ਜ਼ਰੂਰਤ ਹੋਵੇਗੀ, ਸਫ਼ਰ ਵੀ ਨਾ ਕਰਨਾ ਸਹੀ ਰਹੇਗੀ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਤੇਜ ਪ੍ਰਭਾਅ-ਦਬਦਬਾ ਬਣਿਆ ਰਹੇਗਾ ਪਰ ਘਰੇਲੂ ਮੋਰਚੇ ’ਤੇ ਤਣਾਤਣੀ, ਖਿਚਾਤਣੀ ਬਣੇ ਰਹਿਣ ਦਾ ਡਰ।
15 ਫਰਵਰੀ 2025, ਸ਼ਨੀਵਾਰ
ਫੱਗਣ ਵਦੀ ਤਿੱਥੀ ਤੀਜ (ਰਾਤ 11.53 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਿਥੁਨ ’ਚ
ਬੁੱਧ ਕੁੰਭ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਫੱਗਣ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ : 1946, ਮਿਤੀ :26(ਮਾਘ), ਹਿਜਰੀ ਸਾਲ 1446, ਮਹੀਨਾ : ਸ਼ਾਬਾਨ, ਤਰੀਕ : 16, ਸੂਰਜ ਉਦੇ ਸਵੇਰੇ 7.13 ਵਜੇ, ਸੂਰਜ ਅਸਤ ਸ਼ਾਮ 6.11 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉਤਰਾ ਫਾਲਗੁਣੀ (15-16 ਮੱਧ ਰਾਤ 1.40 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ :ਸੁਕਰਮਾ (ਸਵੇਰੇ 7.33 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਕੰਨਿਆ ਰਾਸ਼ੀ ’ਤੇ ਪੂਰਾ ਦਿਨ ਰਾਤ,) ਭਦਰਾ ਰਹੇਗੀ (ਸਵੇਰੇ 10.53 ਤੋਂ ਰਾਤ 11.53 ਤੱਕ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦਾ ਵਧੇਗਾ ਤੇਜ-ਪ੍ਰਭਾਵ, ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ
NEXT STORY