ਹੁਸ਼ਿਆਰਪੁਰ (ਜਸਵੀਰ)— ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅੰਡਰ-25 ਸਾਲ ਫੁੱਟਬਾਲ ਟੂਰਨਾਮੈਂਟ ਜ਼ਿਲਾ ਖੇਡ ਅਫ਼ਸਰ ਹੁਸ਼ਿਆਰਪੁਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ ਮਾਹਿਲਪੁਰ ਦੇ ਖੇਡ ਮੈਦਾਨ ਵਿਖੇ ਅੰਡਰ-25 ਸਾਲ ਲਡ਼ਕੇ ਅਤੇ ਲਡ਼ਕੀਆਂ ਦਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਅੱਜ ਲਡ਼ਕਿਆਂ ਦੇ ਖੇਡੇ ਗਏ ਫਾਈਨਲ ਮੈਚ ਮੌਕੇ ਮੁੱਖ ਮਹਿਮਾਨ ਪ੍ਰਿੰਸੀਪਲ ਪਰਵਿੰਦਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਾਲਜ ਮਾਹਿਲਪੁਰ ਨੇ ਪਹੁੰਚ ਕੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਵਧੀਆ ਖੇਡਣ ਲਈ ਪ੍ਰੇਰਿਤ ਕੀਤਾ ਜਦਕਿ ਸਮਾਗਮ ਦੀ ਪ੍ਰਧਾਨਗੀ ਖੇਡ ਪ੍ਰਮੋਟਰ ਤਰਸੇਮ ਭਾਅ, ਪ੍ਰੋਫੈਸਰ ਜੋਬਨਪ੍ਰੀਤ ਸਿੰਘ, ਪ੍ਰੋਫੈਸਰ ਰਜਿੰਦਰ ਪ੍ਰਸ਼ਾਦ, ਲਖਵਿੰਦਰ ਸਿੰਘ, ਕੌਂਸਲਰ ਜਸਵੰਤ ਸਿੰਘ ਸੀਹਰਾ ਨੇ ਕੀਤੀ। ਜੇਤੂ ਟੀਮ ਦੇ ਖਿਡਾਰੀਆਂ ਨੂੰ ਮੁੱਖ ਮਹਿਮਾਨ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਗੋਲਡ ਮੈਡਲ ਪਾ ਕੇ ਸਨਮਾਨਤ ਕੀਤਾ ਉਨ੍ਹਾਂ ਨਾਲ ਸਮੂਹ ਪ੍ਰਬੰਧਕ ਹਾਜ਼ਰ ਸਨ।
ਇਸ ਮੌਕੇ ਕੋਚ ਹਰਜੀਤ ਪਾਲ, ਕੋਚ ਹਰਪ੍ਰੀਤ ਸਿੰਘ, ਰਮਨਦੀਪ ਕੁਮਾਰ, ਰੌਸ਼ਨ ਲਾਲ, ਕੋਚ ਸਰਫ਼ਰਾਜ, ਹੰਸ ਰਾਜ ਮਹੇ, ਓਂਕਾਰ ਸਿੰਘ, ਕੋਚ ਮਸਿਦ ਹਸਨ, ਕੋਚ ਜਸਵੰਤ ਸਿੰਘ ਪਰਮਾਰ, ਚੇਤਨ, ਕੋਚ ਹਰਜੀਤ ਸਿੰਘ, ਕੋਚ ਜਸਵੀਰ ਸਿੰਘ, ਕੋਚ ਹਰਿੰਦਰ ਸਿੰਘ, ਕੋਚ ਅਰਵਿੰਦ ਆਦਿ ਭਾਰੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ। ਅੱਜ ਕਰਵਾਏ ਗਏ ਫਾਈਨਲ ਮੈਚਾਂ ਦੇ ਨਤੀਜੇੇੇੇ ਅੰਡਰ-25 ਸਾਲ ਲਡ਼ਕੀਆਂ ਦੇ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਮਜਾਰਾ ਡੀਂਗਰੀਆਂ ਸਕੂਲ ਦੀ ਟੀਮ ਨੇ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੂੰ 2-0 ਨਾਲ ਅਤੇ ਲਡ਼ਕਿਆਂ ਦੇ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਟੀਮ ਨੂੰ ਪਨੈਲਟੀ ਕਿੱਕ ਦੁਆਰਾ 5-4 ਦੇ ਫਰਕ ਨਾਲ ਹਰਾ ਕੇ ਗੋਲਡ ਮੈਡਲ ਤੇ ਕਬਜ਼ਾ ਕੀਤਾ।
ਸਰਕਾਰੀ ਸਕੂਲ ਧੂਤ ਕਲਾਂ ਦੇ ਵਿਦਿਆਰਥੀਆਂ ਨੇ ਕਿੱਕ ਬਾਕਸਿੰਗ ’ਚ ਸਟੇਟ ਪੱਧਰ ’ਤੇ ਮੱਲਾਂ ਮਾਰੀਆਂ
NEXT STORY