ਹੁਸ਼ਿਆਰਪੁਰ(ਜਤਿੰਦਰ)— ਬੀ. ਐੱਡ. ਕਾਲਜ ਡੱਲੇਵਾਲ ਤੋਂ ਟ੍ਰੇਨਿੰਗ ’ਤੇ ਆਏ ਬੀ. ਐੱਡ. ਦੇ ਟੀਚਰਾਂ ਵੱਲੋਂ ਖਾਲਸਾ ਸਕੂਲ ਗਡ਼੍ਹਦੀਵਾਲਾ ਵਿਖੇ ਵਿਦਿਆਰਥੀਆਂ ਦੇ ਰੰਗੋਲੀ, ਮਹਿੰਦੀ, ਪੋਸਟਰ ਮੇਕਿੰਗ ਅਤੇ ਲਿਖਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਰੰਗੋਲੀ ’ਚ ਗਰੁੱਪ-ਬੀ ਨੇ ਪਹਿਲਾ, ਗਰੁੱਪ-ਈ ਨੇ ਦੂਜਾ ਅਤੇ ਗਰੁੱਪ-ਐੱਫ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ’ਚ ਮੁਸਕਾਨ ਨੇ ਪਹਿਲਾ, ਅੰਕਿਤ ਸ਼ਰਮਾ ਨੇ ਦੂਜਾ ਤੇ ਗਗਨ ਨੇ ਤੀਜਾ ਸਥਾਨ ਹਾਸਲ ਕੀਤਾ। ਲਿਖਣ ’ਚ ਤਰਨਪ੍ਰੀਤ ਕੌਰ ਨੇ ਪਹਿਲਾ, ਅੰਕਿਤ ਸਿੰਘ ਨੇ ਦੂਜਾ ਤੇ ਖੁਸ਼ਬੂ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦ ਕਿ ਮਹਿੰਦੀ ’ਚ ਕਿਰਨਜੀਤ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਅਤੇ ਸੁਮਿਤਾ ਦੇਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਅਰਵਿੰਦਰ ਕੌਰ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਸੇਧ ਲੈਣ ਲਈ ਪ੍ਰੇਰਿਆ। ਇਸ ਮੌਕੇ ਮੈਡਮ ਮਨਜੀਤ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਸਮੇਂ ਮੈਡਮ ਨਰਿੰਦਰ ਕੌਰ, ਪੂਨਮ, ਦਿਵਿਆ, ਮਨਦੀਪ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਪਰਮਿੰਦਰ ਕੌਰ, ਸ਼ਬਨਮ, ਪ੍ਰਵੀਨ ਕੌਰ, ਰਵਿੰਦਰ ਸਿੰਘ ਆਦਿ ਸਮੇਤ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਫਾਈਨਲ ਮੁਕਾਬਲੇ ’ਚ ਮਜਾਰਾ ਡੀਂਗਰੀਆਂ ਤੇ ਖਾਲਸਾ ਕਾਲਜ ਦੀਅਾਂ ਟੀਮਾਂ ਜੇਤੂ
NEXT STORY