ਹੁਸ਼ਿਆਰਪੁਰ (ਕੁਲਦੀਸ਼, ਪੰਡਿਤ, ਮੋਮੀ)— ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਜਾਗਰੂਕ ਕਰਨ ਸਬੰਧੀ ਸਥਾਨਕ ਗਿਆਨੀ ਕਰਤਾਰ ਸਿੰਘ ਯਾਦਗਾਰੀ ਕਾਲਜ ਵਿਖੇ ਸੈਮੀਨਾਰ ਦਾ ਆਯੋਜਨ ਪ੍ਰਿੰ. ਰਜਿੰਦਰ ਕੌਰ ਦੀ ਦੇਖ ਰੇਖ ਹੇਠ ਪ੍ਰਿੰ. ਭਾਰਤ ਭੂਸ਼ਨ ਨੋਡਲ ਸਵੀਪ ਅਫ਼ਸਰ ਹਲਕਾ ਉਡ਼ਮੁਡ਼, ਕਰਨ ਸਿੰਘ ਸੈਕਟਰੀ ਆਰ. ਟੀ. ਏ. ਹੁਸ਼ਿਆਰਪੁਰ-ਕਮ-ਰਿਟਰਨਿੰਗ ਅਫ਼ਸਰ, ਮਲਕੀਤ ਸਿੰਘ ਨੋਡਲ ਅਫ਼ਸਰ ਆਦਿ ਦੀ ਹਾਜ਼ਰੀ ’ਚ ਨਾਇਬ ਤਹਿਸੀਲਦਾਰ ਟਾਂਡਾ ਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋੲੇ। ਸੈਮੀਨਾਰ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਚੋਣ ਕਮਿਸ਼ਨ ਵੱਲੋਂ ਸਹੀ ਤਰੀਕੇ ਨਾਲ ਵੋਟਰ ਦੀ ਸਿੱਖਿਆ ਤੇ ਸਹਿਭਾਗਤਾ ਮੁਹਿੰਮ ਨੂੰ ਸਫ਼ਲ ਬਣਾਉਣ ਦਾ ਪ੍ਰਣ ਕੀਤਾ ਗਿਅਾ। ਇਸ ਮੌਕੇ ਨਾîਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਵੋਟਰਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। 1 ਜਨਵਰੀ 2019 ਨੂੰ ਜੋ ਵੀ ਨੌਜਵਾਨ 18 ਸਾਲ ਉਮਰ ਪੂਰੀ ਕਰ ਲੈਂਦਾ ਹੈ ਉਹ ਆਪਣੀ ਵੋਟ ਬਣਾਉਣ ਦਾ ਹੱਕਦਾਰ ਹੈ। ਸਾਡੇ ਸੰਵਿਧਾਨ ’ਚ ਹਰੇਕ ਨਾਗਰਿਕ ਨੂੰ ਵੋਟ ਦਾ ਹੱਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਵੋਟ ਅਜੇ ਤੱਕ ਨਹੀਂ ਬਣੀ ਉਹ ਫਾਰਮ ਨੰ 6. ਭਰ ਕੇ ਇਸ ਮੁਹਿੰਮ ਦਾ ਲਾਹਾ ਲੈ ਸਕਦਾ ਹੈ। ਪ੍ਰਿੰ. ਰਜਿੰਦਰ ਕੌਰ ਨੇ ਦੱਸਿਆ ਕਿ ਵੋਟਾਂ ਬਣਾਉਣ, ਕੱਟਣ, ਸ਼ਿਫ਼ਟ ਕਰਨ ਤੇ ਵੋਟਰ ਕਾਰਡ ’ਚ ਦਰੁਸਤੀ ਕਰਵਾਉਣ ਆਦਿ ਲਈ ਜਾਗਰੂਕ ਕਰਨ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਕਾਲਜ ਕੰਪਲੈਕਸ ’ਚ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਨੂੰ ਮਨਜੀਤ ਸਿੰਘ ਤੇ ਪ੍ਰਿੰ. ਰਜਿੰਦਰ ਕੌਰ ਨੇ ਰਵਾਨਾ ਕੀਤਾ। ਇਸ ਸਮੇਂ ਭੂਪਿੰਦਰ ਸਿੰਘ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਗਗਨਦੀਪ ਕੌਰ, ਪ੍ਰੋ. ਸੋਨੀਆ ਚਾਹਲ, ਪ੍ਰੋ. ਰਾਜ ਕੁਮਾਰ, ਪ੍ਰੋੋ. ਰਮਿੰਦਰਜੀਤ, ਪ੍ਰੋੋ. ਹਰਮੇਸ਼ ਸਿੰਘ, ਪ੍ਰੋ. ਰਮਨਦੀਪ ਕੌਰ ਆਦਿ ਹਾਜ਼ਰ ਸਨ।
ਐੱਸ. ਟੀ. ਐੱਫ. ਨੇ ਨਸ਼ਿਆਂ ਖਿਲਾਫ਼ ਲਾਇਆ ਜਾਗਰੂਕਤਾ ਸੈਮੀਨਾਰ
NEXT STORY