ਲੰਡਨ— 'ਇਡਿਓਕ੍ਰੇਸੀ', 'ਨਥਿੰਕਬਰਗਰ' ਤੇ 'ਫੈਮ' ਉਨ੍ਹਾਂ 1400 ਨਵੇਂ ਸ਼ਬਦਾਂ 'ਚ ਸ਼ਾਮਲ ਹਨ ਜਿਨ੍ਹਾਂ ਨੂੰ ਆਕਸਫੋਰਡ ਦੀ ਅੰਗ੍ਰੇਜੀ ਸ਼ਬਦਕੋਸ਼ 'ਚ ਥਾਂ ਦਿੱਤੀ ਗਈ ਹੈ। ਸ਼ਬਦਕੋਸ਼ ਨੂੰ ਅੱਪਡੇਟ ਕਰਨ ਦੀ ਕਵਾਇਦ ਦੇ ਤਹਿਤ ਇਨ੍ਹਾਂ ਸ਼ਬਦਾਂ ਨੂੰ ਓ.ਈ.ਡੀ. 'ਚ ਥਾਂ ਮਿਲੀ ਹੈ। 'ਇਡਿਓਕ੍ਰੇਸੀ' ਸ਼ਬਦ ਦੀ ਵਰਤੋਂ ਅਜਿਹੇ ਸਮਾਜ ਲਈ ਕੀਤਾ ਜਾਂਦਾ ਹੈ, ਜਿਸ 'ਚ 'ਬੇਵਕੂਫਾਂ' ਹੋ ਜਾਂ 'ਬੇਵਕੂਫਾਂ' ਦਾ ਸ਼ਾਸਨ ਹੋਵੇ। ਇਸ ਸ਼ਬਦ ਨੂੰ ਅੱਜ ਕਲ ਦੀ ਰਾਜਨੀਤੀ ਦੀ ਝਲਕ ਦੇ ਤੌਰ 'ਤੇ ਦੇਖੀਏ ਤਾਂ ਓ.ਈ.ਡੀ. ਨੇ ਇਸ ਨੂੰ ਬੇਵਕੂਫ, ਬੇਪਰਵਾਹ ਜਾਂ ਮੂਰਖ ਸਮਝੇ ਜਾਣ ਵਾਲੇ ਲੋਕਾਂ ਵੱਲੋਂ ਬਣਾਈ ਗਈ ਸਰਕਾਰ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਹੈ।
ਓ.ਈ.ਡੀ. 'ਚ ਅਮਰੀਕੀ ਸ਼ਬਦਕੋਸ਼ਾਂ ਦੀ ਪ੍ਰਮੁੱਖ ਕੈਥਰੀਨ ਕੋਨੋਰ ਮਾਲਟਨ ਨੇ ਦੱਸਿਆ, ''ਲੋਕਤੰਤਰ ਤੇ ਕੁਲੀਨਤੰਰ ਵਰਗੇ ਸ਼ਬਦਾਂ ਦੀ ਰਚਨਾ ਯੂਨਾਨੀ 'ਚ ਹੋਈ ਪਰ 18ਵੀਂ ਸਦੀ ਦੇ ਆਉਂਦੇ ਹੀ 'ਓਕ੍ਰੇਸੀ' ਨੂੰ ਅੰਗ੍ਰੇਜੀ ਸ਼ਬਦਾਂ 'ਚ ਜੋੜਿਆਂ ਜਾਣ ਲੱਗਾ।'' ਉਨ੍ਹਾਂ ਕਿਹਾ, ''19ਵੀਂ ਸਦੀ 'ਚ ਅਜਿਹੀ ਸੰਰਚਨਾ ਹੜ੍ਹ ਵਾਂਗ ਫੈਲਣ ਲੱਗ ਗਈ, ਜਿਨ੍ਹਾਂ 'ਚ ਕਈ ਨਵੇਂ ਸ਼ਬਦਾਂ ਨੂੰ ਲੋਕਾਂ ਦਾ ਮਜ਼ਾਕ ਬਣਨਾ ਪਿਆ ਤੇ 'ਇਡਿਓਕ੍ਰੇਸੀ' ਇਸੇ ਪਰੰਪਰਾ ਨਾਲ ਸਬੰਧਿਤ ਹੈ।'' ਓ.ਈ.ਡੀ. 'ਚ ਸ਼ਾਮਲ ਕੀਤੇ ਗਏ 'ਨਥਿੰਗਬਰਗਰ' ਸ਼ਬਦ ਨੂੰ ਕਿਸੇ ਅਜਿਹੇ ਵਿਅਕਤੀ ਜਾਂ ਚੀਜ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਜਿਸ ਦੀ ਕੋਈ ਅਹਿਮੀਅਤ ਜਾਂ ਲੋੜ ਨਾ ਹੋਵੇ। ਇਸ ਸ਼ਬਦ ਦੀ ਵਰਤੋਂ ਖਾਸਕਰ ਅਜਿਹੀਆਂ ਚੀਜ਼ਾਂ ਜਾਂ ਅਜਿਹੇ ਵਿਅਕਤੀ ਲਈ ਕੀਤਾ ਜਾਂਦਾ ਹੈ ਜੋ ਆਪਣੀ ਇੱਛਾ ਦੇ ਬਿਲਕੁਲ ਉਲਟ ਨਾਕਾਰਾ ਸਾਬਿਤ ਹੋਇਆ ਹੋਵੇ। ਇੰਝ ਹੀ 'ਫੈਮ' ਸ਼ਬਦ ਦੀ ਵਰਤੋਂ ਫੈਮਲੀ ਜਾਂ ਪਰਿਵਾਰ ਲਈ ਕੀਤਾ ਜਾਂਦਾ ਹੈ। ਕਰੀਬੀ ਦੋਸਤਾਂ ਲਈ ਵੀ ਇਸ ਸ਼ਬਦ ਦੀ ਵਰਤੋਂ ਕਾਫੀ ਕੀਤੀ ਜਾਂਦੀ ਹੈ। ਓ.ਈ.ਡੀ. ਦਾ ਕਹਿਣਾ ਹੈ ਕਿ ਇਸ ਸ਼ਬਦ ਦਾ ਇਸਤੇਮਾਲ ਬ੍ਰਿਟੇਨ, ਖਾਸਕਰ ਲੰਡਨ ਤੇ ਸੋਸ਼ਲ ਮੀਡੀਆ 'ਤੇ ਕਾਫੀ ਕੀਤਾ ਜਾ ਰਿਹਾ ਹੈ।
ਕਾਂਗੋ 'ਚ ਤੇਲ ਟੈਂਕਰ ਪਲਟਿਆ, ਧਮਾਕੇ ਨਾਲ 60 ਲੋਕਾਂ ਦੀ ਮੌਤ
NEXT STORY