ਟੋਰਾਂਟੋ- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ 1500 ਸਿਹਤ ਕਾਮੇ ਤੇ ਨਰਸਾਂ ਨੇ ਆਪਣੀ ਜਾਨ ਗੁਆਈ ਹੈ। ਕੌਮਾਂਤਰੀ ਕੌਂਸਲ ਆਫ ਨਰਸਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 1500 ਨਰਸਾਂ ਤੇ ਸਿਹਤ ਕਾਮੇ ਹੋਰਾਂ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਕੌਂਸਲ ਨੇ ਬੁੱਧਵਾਰ ਨੂੰ 44 ਦੇਸ਼ਾਂ ਦੇ ਡਾਟਾ ਇਕੱਠੇ ਕਰਕੇ ਰਿਪੋਰਟ ਪੇਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਤੱਕ ਹੀ 1,097 ਨਰਸਾਂ ਤੇ ਸਿਹਤ ਕਾਮਿਆਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਨੇ ਤਾਂ ਇਸ ਦਾ ਸਹੀ ਡਾਟਾ ਵੀ ਸਾਂਝਾ ਨਹੀਂ ਕੀਤਾ ਹੈ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਸਲ ਡਾਟਾ ਤਾਂ 20 ਹਜ਼ਾਰ ਤੋਂ ਵੱਧ ਹੋਵੇਗਾ।
ਵਿਸ਼ਵ ਵਿਚ ਮਾਰੇ ਗਏ ਲੋਕਾਂ ਵਿਚੋਂ ਵੱਡੀ ਗਿਣਤੀ ਵਿਚ ਸਿਹਤ ਕਾਮੇ ਵੀ ਸਨ, ਜੋ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਮਾਰੇ ਗਏ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਨੇ ਸਤੰਬਰ ਵਿਚ ਦੱਸਿਆ ਸੀ ਕਿ ਜੁਲਾਈ ਤੱਕ 12 ਸਿਹਤ ਕਾਮੇ ਕੈਨੇਡਾ ਵਿਚ ਮਾਰੇ ਗਏ ਸਨ। ਆਈ. ਸੀ. ਐੱਨ. ਦੇ ਮੁੱਖ ਕਾਰਜ ਅਧਿਕਾਰੀ ਹੋਵਾਰਡ ਕੈਟੋਨ ਨੇ ਵਰਚੁਅਲ ਕਾਨਫਰੰਸ ਵਿਚ ਇਸ ਦਾ ਖੁਲਾਸਾ ਕੀਤਾ।
ਐਂਟੀ-ਵਾਇਰਲ ਪਰਤ ਵਾਲਾ ਨਵਾਂ ਮਾਸਕ ਵਾਇਰਸ ਨੂੰ ਕਰ ਸਕਦੈ ਕਿਰਿਆਹੀਣ
NEXT STORY