ਟੋਰਾਂਟੋ— ਟੋਰਾਂਟੋ ਪੁਲਸ ਵਲੋਂ ਲਾਪਰਵਾਹੀ ਨਾਲ ਕਾਰ ਚਲਾਉਣ ਦੇ ਦੋਸ਼ ਹੇਠ ਕੀਤੀ ਗਈ ਗ੍ਰਿਫਤਾਰੀ ਨੇ ਕੈਨਾਡੇ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਪਿਛਲੇ 3 ਸਾਲਾਂ ਦੌਰਾਨ ਹੋਈ 1.10 ਕਰੋੜ ਡਾਲਰ ਦੀ ਠੱਗੀ ਦਾ ਪਰਦਾਫਾਸ਼ ਕਰ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਬਰੈਂਪਟਨ ਦੇ ਦੋ ਅਤੇ ਮਿਸੀਸਾਗਾ ਦੇ ਇਕ ਵਿਅਕਤੀ ਸਮੇਤ 12 ਵਿਅਕਤੀਆਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਠੱਗੀ ਮਾਰਨ ਵਾਲਾ ਇਹ ਗਿਰੋਹ ਸਿਰਫ ਕੈਨੇਡਾ ਤਕ ਹੀ ਸੀਮਤ ਨਹੀਂ ਸੀ, ਸਗੋਂ ਅਮਰੀਕਾ ਦੇ ਟੈਕਸਾਸ, ਆਸਟਰੇਲੀਆ, ਬ੍ਰਾਜ਼ੀਲ ਅਤੇ ਹਾਂਗਕਾਂਗ ਤਕ ਜਾਲ ਵਿਛਾਇਆ ਹੋਇਆ ਸੀ।
ਟੋਰਾਂਟੋ ਪੁਲਸ ਦੇ ਇੰਸਪੈਕਟਰ ਪੀਟਰ ਕੈਲਾਹਨ ਨੇ ਦੱਸਿਆ ਕਿ ਦੋਸ਼ੀ ਛੋਟੇ ਵਪਾਰੀ ਬਣ ਕੇ ਬੈਂਕਾਂ ਨਾਲ ਸੰਪਰਕ ਕਰਦੇ ਸੀ ਅਤੇ ਆਪਣਾ ਕਾਰੋਬਾਰ ਵਧਾਉਣ ਲਈ ਕਰਜ਼ੇ ਦੀ ਮੰਗ ਕਰਦੇ ਸੀ। ਪਿਛਲੇ ਹਫਤੇ ਦੌਰਾਨ ਬਰੈਂਪਟਨ ਦੇ ਐਗਲਿਨ ਡਰਾਈਵ ਅਤੇ ਮੈਕਲਾਫਲਿਨ ਰੋਡ ਇਲਾਕੇ ਦੀਆਂ ਕਮਰਸ਼ੀਅਲ ਅਤੇ ਰਿਹਾਇਸ਼ੀ ਜਾਇਦਾਦਾਂ 'ਤੇ ਛਾਪੇ ਮਾਰੇ ਗਏ। ਇਸ ਤੋਂ ਇਲਾਵਾ ਮਰਖਮ ਦੀਆਂ ਦੋ ਅਤੇ ਟੋਰਾਂਟੋ ਤੇ ਵੌਅਨ ਦੀ ਇਕ ਇਕ ਜਾਇਦਾਦ ਦੀ ਤਲਾਸ਼ੀ ਲਈ ਗਈ। ਇਹ ਮਾਮਲਾ 2015 'ਚ ਸ਼ੁਰੂ ਹੋਇਆ ਸੀ, ਜਦੋਂ ਅਜੈਕਸ ਦੇ ਗੁਇਸਪੀ ਗੈਟੀ (48) ਨੂੰ ਟੋਰਾਂਟੋ ਵਿਖੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੋ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਭਾਰੀ ਮਾਤਰਾ 'ਚ ਨਕਦੀ ਅਤੇ ਕ੍ਰੈਡਿਟ ਕਾਰਡ ਬਰਾਮਦ ਕੀਤੇ ਗਏ ਜੋ ਕਿ ਕਿਸੇ ਹੋਰ ਦੇ ਨਾਂ ਦੇ ਸਨ।
ਬਰੈਂਪਟਨ ਦੇ ਮੌਰੀਜ਼ੀਓ ਐਡੀਲੇਟਾ (53), ਰਵਿੰਦਰ ਬੇਦੀ (54) ਅਤੇ ਮਿਸੀਸਾਗਾ ਦੇ ਐਰਿਕ ਥੌਮਸ (57) ਵਿਰੁੱਧ 5-5 ਹਜ਼ਾਰ ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਕਰਨ ਦੇ ਦੋਸ਼ ਲਗਾਏ ਗਏ ਹਨ, ਜਦਕਿ ਰਿਚਮੰਡ ਹਿਲ ਦੇ ਫੈਸਲ ਇਕਬਾਲ ਕੁਰੈਸ਼ੀ, ਜਾਰਜਟਾਊਨ ਦੇ ਡੈਰਲ ਸ਼ੁਲਮੈਨ, ਲੋਕਸਟ ਹਿਲ ਦੇ ਸੰਜੀਵ ਮਨਨ ਵਿਰੁੱਥ 5 ਹਜ਼ਾਰ ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਅਤੇ ਟੋਰਾਂਟੋ ਦੀ ਲੌਰਾ ਵਿਰੁੱਧ ਵੀ ਇਹ ਦੋਸ਼ ਲਗਾਏ ਗਏ ਹਨ।
ਵਾਸ਼ਿੰਗਟਨ 'ਚ ਬਾਲ ਪੋਰਨ ਸਮੱਗਰੀ ਨਾਲ ਫੜੇ ਗਏ ਪਾਦਰੀ ਨੂੰ ਵੇਟਿਕਨ ਨੇ ਬੁਲਾਇਆ ਵਾਪਸ, ਜਾਂਚ ਸ਼ੁਰੂ
NEXT STORY