ਕਾਰਪਸ ਕ੍ਰਿਸਟੀ— ਟੈਕਸਾਸ 'ਚ ਇਕ ਘਰ 'ਚ ਚਰਚ ਸਰਵਿਸ ਦੌਰਾਨ ਇਕ ਵਿਅਕਤੀ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ ਤਿੰਨ ਜ਼ਖਮੀ ਹੋ ਗਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਕਾਰਪਸ ਕ੍ਰਿਸਟੀ ਪੁਲਸ ਦੇ ਇਕ ਅਧਿਕਾਰੀ ਕ੍ਰਿਸ ਹੂਪਰ ਮੁਤਾਬਕ ਬੁੱਧਵਾਰ ਰਾਤ ਘਟਨਾ ਸਮੇਂ ਘਰ 'ਚ 20 ਲੋਕ ਮੌਜੂਦ ਸਨ ਉਦੋਂ ਹੀ ਇਕ ਵਿਅਕਤੀ ਨੇ ਚਾਕੂ ਕੱਢ ਕੇ 4 ਲੋਕਾਂ 'ਤੇ ਹਮਲਾ ਕਰ ਦਿੱਤਾ। ਦੋਸ਼ੀ ਵੱਲੋਂ ਕੀਤੇ ਗਏ ਹਮਲੇ 'ਚ ਇਕ 61 ਸਾਲਾਂ ਬੁਜ਼ੁਰਗ ਦੀ ਮੌਤ ਹੋ ਗਈ, ਉਥੇ ਹੀ 54 ਸਾਲਾਂ ਪਾਧਰੀ ਜੋ ਕਿ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹੂਪਰ ਨੇ ਦੱਸਿਆ ਕਿ 28 ਸਾਲਾਂ ਦੋਸ਼ੀ ਮਾਰਕੋ ਐਂਟੋਨੀਓ ਮੋਰੇਨੋ ਨੇ ਹਮਲਾ ਕਰਨ ਤੋਂ ਬਾਅਦ ਖੁਦ ਨੂੰ ਪੁਲਸ ਹਵਾਲੇ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਤਿੰਨ ਪਾਸਿਆਂ ਵਲੋਂ ਚੀਨ ਕਰ ਰਿਹੈ ਘੇਰਾਬੰਦੀ, ਡੋਕਲਾਮ 'ਚ ਲਗਾ ਲਏ 25 ਟੈਂਟ
NEXT STORY