ਮਾਸਕੋ (ਏ.ਐੱਨ.ਆਈ.)- ਰੂਸ ਦੇ ਕੇਮੇਰੋਵਾ ਸ਼ਹਿਰ ’ਚ 2 ਟ੍ਰਾਮਾਂ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸਪੂਤਨਿਕ ਸਰਵਿਸ ਦੇ ਬੁਲਾਰੇ ਦੇ ਹਵਾਲੇ ਨਾਲ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਰੂਸੀ ਜਾਂਚ ਕਮੇਟੀ ਦੀ ਖੇਤਰੀ ਬ੍ਰਾਂਚ ਨੇ ਦੱਸਿਆ ਕਿ ਯਾਤਰੀਆਂ ਨੂੰ ਲਿਜਾ ਰਹੀ 2 ਟ੍ਰਾਮਾਂ ਦੀ ਟੱਕਰ ਦੀ ਰਿਪੋਰਟ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 7.30 ਵਜੇ ਪ੍ਰਾਪਤ ਹੋਈ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਇਸ ਦੇ ਨਾਲ ਹੀ ਬੁਲਾਰੇ ਨੇ ਇਹ ਵੀ ਕਿਹਾ ‘ਪ੍ਰਾਪਤ ਅੰਕੜੇ ਅਨੁਸਾਰ 102 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ।’ ਮਾਮਲੇ ਦੇ ਸਬੰਧ ਵਿਚ ਰੂਸੀ ਸਹਾਇਕ ਸਿਹਤ ਮੰਤਰੀ ਐਲੇਕਸੀ ਕੁਜਨੇਤਸੋਵ ਨੇ ਪਹਿਲਾਂ ਦੱਸਿਆ ਸੀ ਕਿ ਹਾਦਸੇ ’ਚ 90 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚ 5 ਬੱਚੇ ਵੀ ਸ਼ਾਮਲ ਹਨ। ਜ਼ਖ਼ਮੀਆਂ ’ਚ 78 ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ - ਵਾਹ ਕਿਸਮਤ ਹੋਵੇ ਤਾਂ ਅਜਿਹੀ! ਸਿਰਫ਼ 664 ਰੁਪਏ 'ਚ ਵਿਅਕਤੀ ਨੇ ਜਿੱਤੀ 56 ਕਰੋੜ ਡਾਲਰ ਦੀ ਲਾਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਨਦੀ 'ਚ ਡਿੱਗਣ ਕਾਰਨ 7 ਦੀ ਮੌਤ, 20 ਜ਼ਖ਼ਮੀ
NEXT STORY