ਕਾਰਾਕਾਸ (ਏਜੰਸੀ)- ਬੇਤਹਾਸ਼ਾ ਮਹਿੰਗਾਈ ਦਾ ਸਾਹਮਣਾ ਕਰ ਰਹੇ ਵੈਨੇਜ਼ੁਏਲਾ ਵਿਚ ਫੌਜ ਨੇ ਬਗਾਵਤ ਕਰ ਦਿੱਤੀ ਹੈ। ਵੈਨੇਜ਼ੁਏਲਾ ਦੀ ਫੌਜ ਵਿਚ ਡਾਕਟਰ ਕਰਨਲ ਰੂਬੇਨ ਪਾਜ ਜਿਮੇਨੇਜ਼ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੋਂ ਆਪਣੀ ਵਫਾਦਾਰੀ ਖਤਮ ਕਰਨ ਦਾ ਐਲਾਨ ਦਿੱਤਾ। ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਏਡੋ ਦੀ ਹਮਾਇਤ ਕੀਤੀ ਹੈ। ਕਰਨਲ ਨੇ ਸ਼ਨੀਵਾਰ ਨੂੰ ਜਾਰੀ ਇਕ ਵੀਡੀਓ ਵਿਚ ਕਿਹਾ ਕਿ ਹਥਿਆਰਬੰਦ ਫੋਰਸਾਂ ਵਿਚ ਸਾਡੇ ਵਿਚੋਂ 90 ਫੀਸਦੀ ਲੋਕ ਅਸਲ ਵਿਚ ਨਾਖੁਸ਼ ਹਨ ਅਸੀਂ ਉਨ੍ਹਾਂ ਨੂੰ ਸੱਤਾ ਵਿਚ ਬਣਾਈ ਰੱਖਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਸਾਥੀ ਫੌਜੀਆਂ ਨੂੰ ਵੈਨੇਜ਼ੁਏਲਾ ਵਿਚ ਮਾਨਵੀ ਸਹਾਇਤਾ ਦੇਣ ਵਿਚ ਮਦਦ ਕਰਨ ਦੀ ਅਪੀਲ ਕੀਤੀ। ਅਮਰੀਕਾ ਤੋਂ ਸਹਾਇਤਾ ਸਮੱਗਰੀ ਲੈ ਕੇ ਆ ਰਿਹਾ ਜਹਾਜ਼ ਅਜੇ ਸਰਹੱਦ 'ਤੇ ਕੋਲੰਬੀਆ ਦੇ ਕੁਕੁਟਾ ਵਿਚ ਹੈ। ਮਾਦੁਰੋ ਨੇ ਜਹਾਜ਼ ਨੂੰ ਦਾਖਲ ਹੋਣ ਤੋਂ ਰੋਕਣ ਦਾ ਤਹੱਈਆ ਜਤਾਇਆ ਹੈ। ਉਨ੍ਹਾਂ ਨੇ ਇਸ ਨੂੰ ਅਮਰੀਕੀ ਹਮਲੇ ਦਾ ਦੂਤ ਦੱਸਿਆ।
ਇਕ ਹਫਤਾ ਪਹਿਲਾਂ ਹੀ ਏਅਰ ਫੋਰਸ ਜਨਰਲ ਫ੍ਰਾਂਸਿਸਕੋ ਯਾਨੇਜ਼ ਨੇ ਵੀ ਮਾਦੁਰੋ ਤੋਂ ਆਪਣੀ ਵਫਾਦਾਰੀ ਖਤਮ ਕਰ ਦਿੱਤੀ ਸੀ। ਵੈਨੇਜ਼ੁਏਲਾ ਵਿਚ ਸੱਤਾ ਵਿਚ ਰਹਿਣ ਲਈ ਫੌਜ ਦੀ ਹਮਾਇਤ ਮਹੱਤਵਪੂਰਨ ਹੁੰਦੀ ਹੈ। ਵੈਨੇਜ਼ੁਏਲਾ ਦੇ ਆਰਥਿਕ ਹਾਲਾਤ ਬੇਹਦ ਖਰਾਬ ਹੋ ਗਏ ਹਨ। ਇਥੇ ਮਹਿੰਗਾਈ ਅਸਮਾਨ ਛੂ ਰਹੀ ਹੈ। ਇਥੇ ਆਲਮ ਇਹ ਹੈ ਕਿ ਇਥੇ ਇਕ ਬ੍ਰੈਡ ਦੀ ਕੀਮਤ ਹਜ਼ਾਰਾਂ ਰੁਪਏ ਹੋ ਗਏ ਹਨ। ਇਕ ਕਿਲੋ ਮੀਟ ਲਈ 3 ਲੱਖ ਰੁਪਏ ਅਤੇ ਇਕ ਲਿਟਰ ਦੁੱਧ ਲਈ 80 ਹਜ਼ਾਰ ਰੁਪਏ ਤੱਕ ਖਰਚ ਕਰਨੇ ਪੈ ਰਹੇ ਹਨ। ਇਥੋਂ ਦੀ ਸਰਕਾਰ ਨੇ ਦੁਨੀਆ ਭਰ ਦੇ ਦੇਸ਼ਾਂ ਤੋਂ ਗੁਬਾਰ ਲਗਾਈ ਹੈ ਕਿ ਉਹ ਇਥੋਂ ਦੇ ਹਾਲਾਤ ਸੁਧਾਰਣ ਵਿਚ ਉਨ੍ਹਾਂ ਦੀ ਮਦਦ ਕਰਨ।
ਉਥੇ ਹੀ ਕੋਲੰਬੀਆ ਦਾ ਕਹਿਣਾ ਹੈ ਕਿ ਕੁਝ ਦਿਨਾਂ ਵਿਚ ਵੈਨੇਜ਼ੁਏਲਾ ਦੇ ਤਕਰੀਬਨ 10 ਲੱਖ ਲੋਕ ਉਸ ਦੇ ਇਥੇ ਆ ਕੇ ਪਨਾਹ ਲੈ ਚੁੱਕੇ ਹਨ, ਜਿਸ ਦੇ ਚਲਦੇ ਉਨ੍ਹਾਂ 'ਤੇ ਦਬਾਅ ਬਣ ਰਿਹਾ ਹੈ, ਇਥੇ ਮਹਿੰਗਾਈ ਦਰ 10 ਲੱਖ ਫੀਸਦੀ ਤੱਕ ਪਹੁੰਚ ਚੁੱਕਾ ਹੈ। ਵੈਨੇਜ਼ੁਏਲਾ ਵਿਚ ਇਕ ਕੱਪ ਕਾਫੀ ਦੀ ਕੀਮਤ 2000 ਬੋਲੀਵਰ ਹੈ।
ਫਰਾਂਸ : ਪ੍ਰਦਰਸ਼ਨਕਾਰੀ ਦੇ ਹੱਥ 'ਚ ਫਟਿਆ ਗ੍ਰੇਨੇਡ, ਉਂਗਲਾਂ ਹੋਈਆਂ ਵੱਖ
NEXT STORY