ਤਹਿਰਾਨ (ਏਐਨਆਈ): ਈਰਾਨ ਦੇ ਦੱਖਣ-ਪੂਰਬੀ ਸੂਬੇ ਸਿਸਤਾਨ ਅਤੇ ਬਲੋਚਿਸਤਾਨ ਵਿੱਚ ਵਾਪਰੇ ਇੱਕ ਕਾਰ ਹਾਦਸੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਸਰਕਾਰੀ IRNA ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਵਾਪਰਿਆ ਕਾਰ ਹਾਦਸਾ, 4 ਲੋਕਾਂ ਦੀ ਮੌਤ
ਈਰਾਨਸ਼ਹਿਰ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼ ਦੇ ਐਮਰਜੈਂਸੀ ਅਧਿਕਾਰੀ ਰੇਜ਼ੇ ਅਰਬਾਬੀ ਨਾਸਰਾ ਨੇ ਆਈਆਰਐਨਏ ਨੂੰ ਦੱਸਿਆ ਕਿ ਵੀਰਵਾਰ ਰਾਤ ਨੂੰ ਵਾਪਰੇ ਇਸ ਹਾਦਸੇ ਵਿੱਚ ਕੋਨਾਰਕ ਤੋਂ ਨਿਕਸ਼ਹਰ ਸੜਕ 'ਤੇ ਦੋ ਕਾਰਾਂ ਦੀ ਟੱਕਰ ਹੋਣ ਅਤੇ ਅੱਗ ਲੱਗਣ ਕਾਰਨ ਦੋ ਹੋਰ ਜ਼ਖ਼ਮੀ ਹੋ ਗਏ।ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਚਾਬਹਾਰ ਇਮਾਮ ਅਲੀ ਹਸਪਤਾਲ ਲਿਜਾਇਆ ਗਿਆ।
ਸੂਡਾਨ 'ਚ ਤਖ਼ਤਾਪਲਟ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ 'ਚ 8 ਲੋਕਾਂ ਦੀ ਮੌਤ
NEXT STORY