ਜੋਹਾਨਸਬਰਗ : ਦੱਖਣੀ ਅਫ਼ਰੀਕਾ ਦੇ ਲਿਮਪੋਪੋ ਖੇਤਰ 'ਚ ਮੰਗਲਵਾਰ ਰਾਤ ਨੂੰ ਇਕ ਬੱਸ ਦੇ ਪਲਟ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਲਿਮਪੋਪੋ ਪ੍ਰੋਵਿੰਸ਼ੀਅਲ ਡਿਪਾਰਟਮੈਂਟ ਆਫ ਟਰਾਂਸਪੋਰਟ ਤੇ ਕਮਿਊਨਿਟੀ ਸੇਫਟੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਬੱਸ ਗੁਆਂਢੀ ਜ਼ਿੰਬਾਬਵੇ ਤੋਂ ਜੋਹਾਨਸਬਰਗ ਜਾ ਰਹੀ ਸੀ ਜਦੋਂ ਇਹ ਹਾਦਸਾ ਮਖਾਡੋ ਨੇੜੇ N1 ਹਾਈਵੇਅ 'ਤੇ ਵਾਪਰਿਆ।
ਸਿਨਹੂਆ ਸਮਾਚਾਰ ਏਜੰਸੀ ਨੇ ਦੱਸਿਆ ਕਿ ਸਾਰੇ ਮ੍ਰਿਤਕ, ਪੰਜ ਪੁਰਸ਼ ਅਤੇ ਪੰਜ ਔਰਤਾਂ, ਕਥਿਤ ਤੌਰ 'ਤੇ ਵਿਦੇਸ਼ੀ ਨਾਗਰਿਕ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰਿਪੋਰਟਾਂ ਦੇ ਅਨੁਸਾਰ, ਬੱਸ ਨੇ ਮਖਾਡੋ ਤੋਂ ਪੋਲੋਕਵਾਨੇ ਵੱਲ ਆਖ਼ਰੀ ਟ੍ਰੈਫਿਕ ਸਰਕਲ ਦੇ ਇੱਕ ਚੱਕਰ 'ਤੇ ਤੇਜ਼ ਰਫਤਾਰ ਨਾਲ ਜਾਂਦੇ ਹੋਏ ਕੰਟਰੋਲ ਤੋਂ ਬਾਹਰ ਹੋ ਗਈ ਤੇ ਪਲਟ ਗਈ। ਇਸ ਹਾਦਸੇ ਦੌਰਾਨ 10 ਯਾਤਰੀਆਂ ਦੀ ਮੌਤ ਅਤੇ ਕਈ ਹੋਰ ਜ਼ਖਮੀ ਹੋ ਗਏ। ਬਿਆਨ ਵਿਚ ਦੱਸਿਆ ਗਿਆ ਕਿ ਬੱਸ ਡਰਾਈਵਰ ਕਥਿਤ ਤੌਰ 'ਤੇ ਆਪਣੀ ਨੌਕਰੀ ਵਿੱਚ ਨਵਾਂ ਸੀ ਤੇ ਆਲੇ ਦੁਆਲੇ ਦੇ ਮਾਹੌਲ ਤੋਂ ਜਾਣੂ ਨਹੀਂ ਸੀ।
ਰੋਡ ਟਰੈਫਿਕ ਮੈਨੇਜਮੈਂਟ ਕਾਰਪੋਰੇਸ਼ਨ (ਆਰਟੀਐਮਸੀ) ਵੱਲੋਂ ਜਾਰੀ ਕੀਤੇ ਗਏ ਇੱਕ ਵੱਖਰੇ ਬਿਆਨ ਅਨੁਸਾਰ ਇਸ ਹਾਦਸੇ ਵਿਚ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਦੋਂ ਕਿ 20 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ 22 ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਆਰਟੀਐੱਮਸੀ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬੱਸ ਦੱਖਣ ਵੱਲ ਜਾ ਰਹੀ ਸੀ ਜਦੋਂ ਡਰਾਈਵਰ ਕਥਿਤ ਤੌਰ 'ਤੇ ਇੱਕ ਟ੍ਰੈਫਿਕ ਸਰਕਲ ਦੌਰਾਨ ਇਹ ਕੰਟਰੋਲ ਤੋਂ ਬਾਹਰ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਲਿਮਪੋਪੋ ਸੂਬੇ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਦੋ ਵੱਡੇ ਸੜਕ ਹਾਦਸੇ ਹੋਏ ਸਨ। ਮਈ ਵਿੱਚ ਇੱਕ ਭਾਰੀ ਮੋਟਰ ਵਾਹਨ ਅਤੇ ਇੱਕ ਮਿੰਨੀ ਬੱਸ ਟੈਕਸੀ ਨਾਲ ਇਕ ਆਹਮੋ-ਸਾਹਮਣੇ ਦੀ ਟੱਕਰ ਵਿਚ 13 ਲੋਕਾਂ ਦੀ ਮੌਤ ਹੋ ਗਈ ਸੀ। ਮਾਰਚ ਵਿਚ ਬੋਤਸਵਾਨਾ ਤੋਂ ਦੱਖਣੀ ਅਫਰੀਕਾ ਜਾ ਰਹੇ 45 ਲੋਕ ਇੱਕ ਹੋਰ ਬੱਸ ਹਾਦਸੇ ਵਿਚ ਮਾਰੇ ਗਏ ਸਨ।
ਮਿਡਲਸਬਰੋ 'ਚ ਦੰਗਾ ਭੜਕਾਉਣ ਲਈ ਪੁਲਸ ਨੇ 11 ਸਾਲਾ ਲੜਕੇ ਨੂੰ ਕੀਤਾ ਗ੍ਰਿਫਤਾਰ
NEXT STORY