ਜੋਹਾਨਿਸਬਰਗ— ਸੋਮਾਲੀਆ 'ਚ 10 ਸਾਲਾ ਇਕ ਲੜਕੀ ਦੀ ਮੌਤ ਖਤਨਾ ਕਰਨ ਦੌਰਾਨ ਹੋਈ ਬਲੀਡਿੰਗ ਦੇ ਕਾਰਨ ਹੋ ਗਈ। ਦੁਨੀਆ ਭਰ 'ਚ ਲੜਕੀਆਂ ਦੀ ਖਤਨਾ ਕਰਨ ਦੀ ਦਰ ਇਸ ਦੇਸ਼ 'ਚ ਸਭ ਤੋਂ ਜ਼ਿਆਦਾ ਹੈ। ਇਕ ਜਾਣਕਾਰੀ ਇਕ ਵਰਕਰ ਨੇ ਦਿੱਤੀ ਹੈ। ਇਸ ਦੇਸ਼ 'ਚ ਖਤਨੇ ਕਾਰਨ ਹੋਈ ਮੌਤ ਦੀ ਇਹ ਇਕ ਦੁਰਲੱਭ ਪੁਸ਼ਟੀ ਹੋਈ ਹੈ।
ਗਾਲਕਾਓ ਐਜੂਕੇਸ਼ਨ ਸੈਂਟਰ ਫਾਰ ਪੀਸ ਐਂਡ ਡੈਵਲਪਮੈਂਟ ਦੀ ਹਵਾ ਆਦੇਨ ਮੁਹੰਮਦ ਨੇ ਇਕ ਬਿਆਨ 'ਚ ਦੱਸਿਆ ਕਿ ਲੜਕੀ ਦੀ ਮੌਤ ਸੋਮਵਾਰ ਨੂੰ ਇਕ ਹਸਪਤਾਲ 'ਚ ਹੋਈ। ਲੜਕੀ ਦੀ ਮਾਂ ਦੋ ਦਿਨ ਪਹਿਲਾਂ ਉਸ ਨੂੰ ਧੁਸਾਮਾਰੇਬ ਸ਼ਹਿਰ ਦੇ ਇਕ ਦੂਰ-ਦੁਰਾਡੇ ਪਿੰਡ 'ਚ ਖਤਨਾ ਕਰਨ ਲਈ ਲੈ ਗਈ ਸੀ। ਮੁਹੰਮਦ ਨੇ ਦੱਸਿਆ ਕਿ ਖਤਨਾ ਕਰਨ ਵਾਲੇ ਨੇ ਆਪ੍ਰੇਸ਼ਨ ਦੌਰਾਨ ਲੜਕੀ ਦੀ ਇਕ ਨਾਜ਼ੁਕ ਨਾੜੀ ਵੱਢ ਦਿੱਤੀ ਸੀ। ਸੰਯੁਕਤ ਰਾਸ਼ਟਰ ਦੇ ਮੁਤਾਬਕ ਇਸ ਅਫਰੀਕੀ ਦੇਸ਼ 'ਚ 98 ਫੀਸਦੀ ਔਰਤਾਂ ਤੇ ਲੜਕੀਆਂ ਦਾ ਖਤਨਾ ਹੁੰਦਾ ਹੈ।
ਟਰੰਪ ਨੇ ਦਿੱਤੀ ਚਿਤਾਵਨੀ, ਚੀਨ ਤੋਂ ਬਰਾਮਦ 505 ਅਰਬ ਡਾਲਰ ਦੇ ਸਾਮਾਨ 'ਤੇ ਲੱਗੇਗਾ ਟੈਕਸ
NEXT STORY