ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿਚ ਜ਼ਿਆਦਾਤਰ ਲੋਕ ਅਮੀਰ ਬਣਨ ਲਈ ਲਾਟਰੀ ਖਰੀਦਦੇ ਹਨ ਪਰ 106 ਸਾਲ ਦੀ ਉਮਰ 'ਚ ਜੇਕਰ ਕਿਸੇ ਦਾ ਜੈਕਪਾਟ ਲੱਗ ਜਾਵੇ ਤਾਂ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇੰਨੇ ਪੈਸਿਆਂ ਦਾ ਉਹ ਕੀ ਕਰੇਗਾ। ਅਜਿਹਾ ਹੀ ਕੁਝ ਇੱਕ ਦਾਦੀ ਨਾਲ ਹੋਇਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦਾਦੀ ਨੇ ਜੈਕਪਾਟ ਜਿੱਤਿਆ ਤੇ ਉਹ ਵੀ ਆਪਣੇ ਜਨਮਦਿਨ ਮੌਕੇ।
ਲੱਕੀ ਸਾਬਤ ਹੋਇਆ ਜਨਮਦਿਨ
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸਾਰਾਹ ਪੀਟਰਸੋਂਕ ਨਾਂ ਦੀ ਔਰਤ ਨੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਨਾਲ ਬਤੀਤ ਕੀਤੀ ਹੈ ਅਤੇ ਹੁਣ ਉਹ 106 ਸਾਲ ਦੀ ਹੋ ਚੁੱਕੀ ਹੈ। ਹਾਲਾਂਕਿ ਉਸਦੀ ਲੰਬੀ ਉਮਰ ਦਾ ਰਾਜ਼ ਉਸਦੀ ਜ਼ਿੰਦਾਦਿਲੀ ਹੈ, ਜਿਸ ਕਾਰਨ ਉਹ ਇਸ ਪੜਾਅ 'ਤੇ ਵੀ ਆਪਣਾ ਜਨਮਦਿਨ ਮਨਾਉਣ ਲਈ ਕੈਸੀਨੋ ਜਾਂਦੀ ਹੈ ਅਤੇ ਤਾਸ਼ ਖੇਡਣ ਵਿੱਚ ਕੋਈ ਝਿਜਕ ਨਹੀਂ ਰੱਖਦੀ। ਇਸ ਵਾਰ ਉਸਦਾ ਜਨਮਦਿਨ ਬਹੁਤ ਖੁਸ਼ਕਿਸਮਤ ਰਿਹਾ ਅਤੇ ਉਸਨੇ ਜੈਕਪਾਟ ਜਿੱਤਿਆ।
ਦਾਦੀ ਨੇ ਜੂਏ ਵਿੱਚ ਜਿੱਤਿਆ ਜੈਕਪਾਟ
ਸਾਰਾਹ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਮਿਲਵਾਕੀ, ਅਮਰੀਕਾ ਵਿਚ ਬਿਤਾਈ, ਆਪਣੀ ਲੰਬੀ ਉਮਰ ਲਈ ਪਹਿਲਾਂ ਹੀ ਮਸ਼ਹੂਰ ਹੈ। ਉਹ ਵਰਤਮਾਨ ਵਿੱਚ ਇੱਕ ਰਿਟਾਇਰਮੈਂਟ ਕਮਿਊਨਿਟੀ ਵਿੱਚ ਰਹਿੰਦੀ ਹੈ ਅਤੇ ਹਰ ਸਾਲ ਆਪਣਾ ਜਨਮਦਿਨ ਮਨਾਉਣ ਲਈ ਪੋਟਾਵਾਟੋਮੀ ਕੈਸੀਨੋ ਜਾਂਦੀ ਹੈ। ਇਸ ਵਾਰ ਜਦੋਂ ਉਹ ਸਲਾਟ ਮਸ਼ੀਨ 'ਤੇ ਖੇਡ ਰਹੀ ਸੀ ਤਾਂ ਉਸ ਦਾ ਜੈਕਪਾਟ ਲੱਗ ਗਿਆ। ਉਸਨੇ ਗ਼ਲਤੀ ਨਾਲ 50 ਦੀ ਬਜਾਏ 400 ਦਬਾ ਦਿੱਤਾ ਸੀ ਅਤੇ ਉਸਨੂੰ 1000 ਅਮਰੀਕੀ ਡਾਲਰ ਦਾ ਜੈਕਪਾਟ ਮਿਲ ਗਿਆ। ਇਹ ਰਕਮ ਭਾਰਤੀ ਕਰੰਸੀ ਵਿੱਚ ਲਗਭਗ 83 ਹਜ਼ਾਰ ਰੁਪਏ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਉਸ ਨੂੰ ਕੈਸੀਨੋ ਵੱਲੋਂ ਦੁੱਗਣੀ ਰਕਮ ਦਿੱਤੀ ਗਈ ।
ਪੜ੍ਹੋ ਇਹ ਅਹਿਮ ਖ਼ਬਰ-ਡਾਕਟਰਾਂ ਦਾ ਕਮਾਲ, ਦੁਨੀਆ 'ਚ ਪਹਿਲੀ ਵਾਰ ਸਿਰਫ਼ 7 ਮਿੰਟ 'ਚ ਹੋਵੇਗਾ 'ਕੈਂਸਰ' ਦਾ ਇਲਾਜ
ਇੰਨੇ ਪੈਸਿਆਂ ਨੂੰ ਕਿਵੇਂ ਖਰਚੇ
ਸਾਰਾਹ ਦੇ ਭਤੀਜੇ ਨੇ ਦੱਸਿਆ ਕਿ ਉਸ ਨੂੰ ਇੰਨੇ ਪੈਸੇ ਮਿਲੇ ਹਨ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਇੰਨੇ ਪੈਸਿਆਂ ਦਾ ਕੀ ਕੀਤਾ ਜਾਵੇ? ਫਿਰ ਵੀ ਉਹ ਇੱਕ ਚੰਗੀ ਚੋਣ ਕਰੇਗੀ। ਕੈਸੀਨੋ ਵੱਲੋਂ ਦੱਸਿਆ ਗਿਆ ਕਿ ਸਾਰਾਹ ਹਰ ਸਾਲ ਇੱਥੇ ਆਪਣਾ ਜਨਮਦਿਨ ਮਨਾਉਂਦੀ ਹੈ, ਇਸ ਵਾਰ ਵੀ ਉਸ ਦੀ ਜਿੱਤ ਦੀ ਖ਼ਬਰ ਸੁਣ ਕੇ ਅਸੀਂ ਬਹੁਤ ਖੁਸ਼ ਹੋਏ। ਸਾਰਾਹ ਦਾ ਕਹਿਣਾ ਹੈ ਕਿ ਉਸ ਨੂੰ ਆਪਣੀਆਂ ਸਿਹਤਮੰਦ ਆਦਤਾਂ ਕਾਰਨ ਇੰਨੀ ਲੰਬੀ ਉਮਰ ਮਿਲੀ ਹੈ। ਉਹ ਨਾ ਤਾਂ ਸਿਗਰਟ ਪੀਂਦੀ ਹੈ ਅਤੇ ਨਾ ਹੀ ਸ਼ਰਾਬ ਪੀਂਦੀ ਹੈ ਜਦਕਿ ਖ਼ੁਦ ਦੀ ਚੰਗੀ ਦੇਖਭਾਲ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਭਾਰਤੀ ਮੂਲ ਦਾ ਪੁਲਸ ਅਧਿਕਾਰੀ 2 ਲੋਕਾਂ ਦੇ ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ
NEXT STORY