ਅਬੁਜਾ (ਵਾਰਤਾ) : ਨਾਈਜੀਰੀਆ ਦੇ ਕਦੂਨਾ ਸੂਬੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਘੱਟ ਤੋਂ ਘੱਟ 11 ਲੋਕਾਂ ਦਾ ਕਤਲ ਕਰ ਦਿੱਤਾ। ਸਰਕਾਰੀ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਉੱਤਰੀ ਲਾਸ ਵੇਗਾਸ ’ਚ ਭਿਆਨਕ ਸੜਕ ਹਾਦਸੇ ’ਚ 9 ਲੋਕਾਂ ਦੀ ਮੌਤ, ਆਪਸ ’ਚ ਟਕਰਾਈਆਂ 6 ਗੱਡੀਆਂ
ਸੂਬੇ ਦੇ ਅੰਦਰੂਨੀ ਸੁਰੱਖਿਆ ਅਤੇ ਗ੍ਰਹਿ ਮਾਮਲਿਆਂ ਦੇ ਕਮਿਸ਼ਨਰ ਸੈਮੂਅਲ ਅਰੁਵਾਨ ਨੇ ਇਕ ਬਿਆਨ ਵਿਚ ਕਿਹਾ ਕਿ ਬੰਦੂਕਧਾਰੀਆਂ ਨੇ ਐਤਵਾਰ ਨੂੰ ਤੜਕੇ ਜਾਂਗੋ ਕਟਫ ਸਥਾਨਕ ਸਰਕਾਰੀ ਖੇਤਰ ਦੇ ਇਕ ਪਿੰਡ ’ਤੇ ਹਮਲਾ ਕੀਤਾ। ਹਮਲੇ ਦੌਰਾਨ 30 ਘਰਾਂ ਵਿਚ ਅੱਗ ਲਗਾਏ ਜਾਣ ਅਤੇ ਕੁੱਝ ਬਚਾਏ ਗਏ ਲੋਕਾਂ ਨੂੰ ਹਸਪਤਾਲ ਭੇਜੇ ਜਾਣ ਦੀ ਸ਼੍ਰੀ ਅਰੁਵਾਨ ਨੇ ਪੁਸ਼ਟੀ ਕੀਤੀ ਹੈ। ਖੋਜ ਅਤੇ ਬਚਾਅ ਅਭਿਆਨ ਜਾਰੀ ਹੈ ਅਤੇ ਵੱਖ-ਵੱਖ ਤਰੀਕਿਆਂ ਨਾਲ ਹਮਲਾਵਰਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਆਖ਼ਰਕਾਰ ਝੁਕਿਆ ਪਾਕਿਸਤਾਨ, ਫਰਵਰੀ ਤੋਂ ਅਫ਼ਗਾਨਿਸਤਾਨ ਨੂੰ ਕਣਕ ਦੀ ਖੇਪ ਭੇਜੇਗਾ ਭਾਰਤ
ਅਮਰੀਕਾ ਦੇ ਉੱਤਰੀ ਲਾਸ ਵੇਗਾਸ ’ਚ ਭਿਆਨਕ ਸੜਕ ਹਾਦਸੇ ’ਚ 9 ਲੋਕਾਂ ਦੀ ਮੌਤ, ਆਪਸ ’ਚ ਟਕਰਾਈਆਂ 6 ਗੱਡੀਆਂ
NEXT STORY