ਲਾਸ ਵੇਗਾਸ (ਭਾਸ਼ਾ)- ਅਮਰੀਕਾ ਦੇ ਉੱਤਰੀ ਲਾਸ ਵੇਗਾਸ ਵਿਚ 6 ਵਾਹਨਾਂ ਦੇ ਆਪਸ ਵਿਚ ਟਕਰਾ ਜਾਣ ਕਾਰਨ ਹੋਏ ਭਿਆਨਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਨੇਵਾਡਾ ਸੂਬੇ ਦੀ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਡੌਜ ਚੈਲੇਂਜਰ ਕਾਰ ਦੇ ਡਰਾਈਵਰ ਕਾਰਨ ਹੋਇਆ।
ਇਹ ਵੀ ਪੜ੍ਹੋ: ਆਖ਼ਰਕਾਰ ਝੁਕਿਆ ਪਾਕਿਸਤਾਨ, ਫਰਵਰੀ ਤੋਂ ਅਫ਼ਗਾਨਿਸਤਾਨ ਨੂੰ ਕਣਕ ਦੀ ਖੇਪ ਭੇਜੇਗਾ ਭਾਰਤ
ਉੱਤਰੀ ਲਾਸ ਵੇਗਾਸ ਪੁਲਸ ਦੇ ਬੁਲਾਰੇ ਅਲੈਗਜ਼ੈਂਡਰ ਕਿਊਵਾਸ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਸ਼ਨੀਵਾਰ ਦੁਪਹਿਰ ਨੂੰ ਹੋਈ ਟੱਕਰ ਤੋਂ ਪਹਿਲਾਂ ਇਕ ਡੌਜ ਚੈਲੇਂਜਰ ਕਾਰ ਦੇ ਡਰਾਈਵਰ ਨੇ ਲਾਲ ਬੱਤੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਪਾਰ ਕੀਤਾ ਸੀ। ਕਿਊਵਾਸ ਨੇ ਕਿਹਾ, ‘ਅਸੀਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਾਲ ਵੱਡੇ ਪੈਮਾਨੇ ’ਤੇ ਵਾਹਨਾਂ ਦੀ ਟੱਕਰ ਕਾਰਨ ਲੋਕਾਂ ਦੀ ਮੌਤ ਹੁੰਦੇ ਨਹੀਂ ਦੇਖੀ ਹੈ।’ ਇਹ ਹਾਦਸਾ ਦੁਪਹਿਰ ਕਰੀਬ 3 ਵਜੇ ਵਾਪਰਿਆ। ਡੌਜ ਚੈਲੇਂਜਰ ਕਾਰ ਦੇ ਡਰਾਈਵਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਿਊਵਾਸ ਨੇ ਕਿਹਾ ਕਿ 2 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਦੀ ਮੌਤ ਹੋ ਗਈ ਅਤੇ ਦੂਜੇ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ: ਅਮਰੀਕਾ: ਡੈਲਟਾ ਦੇ ਮੁਕਾਬਲੇ ਘਾਤਕ ਹੋਇਆ ਓਮੀਕਰੋਨ ਵੇਰੀਐਂਟ, ਵਧੇਰੇ ਮੌਤਾਂ ਦਾ ਬਣ ਰਿਹੈ ਕਾਰਨ
ਬ੍ਰਿਟੇਨ ਨੇ 5 ਤੋਂ 11 ਸਾਲ ਦੇ ਜੋਖ਼ਿਮ ਵਾਲੇ ਬੱਚਿਆਂ ਲਈ ਕੋਰੋਨਾ ਰੋਕੂ ਟੀਕਾਕਰਨ ਦਾ ਕੀਤਾ ਵਿਸਤਾਰ
NEXT STORY