ਜਲਾਲਾਬਾਦ— ਪੂਰਬੀ ਅਫਗਾਨਿਸਤਾਨ ਦੇ ਸਿੱਖਿਆ ਵਿਭਾਗ ਦੇ ਇਕ ਕੰਪਾਊਂਡ 'ਤੇ ਬੰਦੂਕਧਾਰੀਆਂ ਵਲੋਂ ਕੀਤੇ ਹਮਲੇ 'ਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਫਗਾਨਿਸਤਾਨ ਦੇ ਸਰਕਾਰੀ ਅਧਿਕਾਰੀਆਂ ਨੇ ਦਿੰਦਿਆਂ ਕਿਹਾ ਕਿ ਸੁਰੱਖਿਆ ਬਲਾਂ ਤੇ ਹਮਲਾਵਰਾਂ ਵਿਚਾਲੇ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਗੋਲੀਬਾਰੀ ਹੋਈ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਹਮਲਾਵਰਾਂ ਨੂੰ ਢੇਰ ਕਰ ਦਿੱਤਾ।
ਨੰਗਰਹਾਰ ਸੂਬੇ ਦੇ ਗਵਰਨਰ ਦੇ ਬੁਲਾਰੇ ਅੱਤੁਲਾਹ ਖੋਗਯਾਨੀ ਨੇ ਕਿਹਾ ਕਿ ਜਲਾਲਾਬਾਦ 'ਚ ਕੁਝ ਦਿਨਾਂ ਦੇ ਅੰਦਰ ਹੀ ਹੋਏ ਇਸ ਦੂਜੇ ਹਮਲੇ 'ਚ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਸ ਅਚਾਨਕ ਹੋਈ ਗੋਲੀਬਾਰੀ ਤੋਂ ਬਾਅਦ ਵਿਭਾਗ ਦੀ ਬਿਲਡਿੰਗ 'ਚ 20 ਤੋਂ ਜ਼ਿਆਦਾ ਮੁਲਾਜ਼ਮ ਫੱਸ ਗਏ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਸਖਤ ਮਿਹਨਤ ਤੋਂ ਬਾਅਦ ਬਚਾਇਆ। ਖੋਗਯਾਨੀ ਨੇ ਕਿਹਾ ਕਿ ਗੋਲੀਬਾਰੀ ਦਾ ਸ਼ਿਕਾਰ ਹੋਏ ਸਾਰੇ ਲੋਕ ਮੁਲਾਜ਼ਮ ਸਨ ਤੇ ਇਸ ਹਮਲੇ 'ਚ ਵਿਭਾਗ ਦੇ ਡਾਇਰੈਕਟਰ ਦੀ ਵੀ ਮੌਤ ਹੋ ਗਈ। ਖੋਗਯਾਨੀ ਨੇ ਦੱਸਿਆ ਕਿ ਇਸ ਹਮਲੇ 'ਚ ਦੋ ਹਮਲਾਵਰ ਸ਼ਾਮਲ ਸਨ ਤੇ ਦੋਵਾਂ ਨੂੰ ਹੀ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ।
ਇਸ ਜਾਪਾਨੀ ਨਰਸ ਨੇ ਡ੍ਰਿਪ 'ਚ ਕੈਮੀਕਲ ਮਿਲਾ ਕੇ ਲਈ 20 ਬੁਜ਼ੁਰਗ ਦੀ ਜਾਨ
NEXT STORY