ਦੀਰ ਅਲ-ਬਲਾਹ (ਏਜੰਸੀ) : ਗਾਜ਼ਾ ਪੱਟੀ 'ਤੇ ਇਜ਼ਰਾਇਲੀ ਹਮਲੇ 'ਚ ਘੱਟ ਤੋਂ ਘੱਟ 12 ਫਲਸਤੀਨੀਆਂ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ, ਮਾਰੇ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਰੀਬ 15 ਮਹੀਨਿਆਂ ਤੋਂ ਚੱਲ ਰਿਹਾ ਇਹ ਯੁੱਧ ਨਵੇਂ ਸਾਲ ਮੌਕੇ ਵੀ ਜਾਰੀ ਹੈ ਤੇ ਫਿਲਹਾਲ ਇਸ ਦੇ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਇੱਕ ਹਮਲਾ ਉੱਤਰੀ ਗਾਜ਼ਾ ਦੇ ਜਬਾਲੀਆ ਇਲਾਕੇ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜੋ ਕਿ ਖੇਤਰ ਦਾ ਤਬਾਹ ਹੋ ਚੁੱਕਿਆ ਹਿੱਸਾ ਹੈ, ਜਿੱਥੇ ਇਜ਼ਰਾਈਲ ਅਕਤੂਬਰ ਦੇ ਸ਼ੁਰੂ ਤੋਂ ਇੱਕ ਵੱਡੀ ਮੁਹਿੰਮ ਚਲਾ ਰਹੇ ਹਨ।
ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲੇ 'ਚ ਇੱਕ ਔਰਤ ਤੇ ਚਾਰ ਬੱਚਿਆਂ ਸਮੇਤ ਸੱਤ ਲੋਕ ਮਾਰੇ ਗਏ ਤੇ ਘੱਟੋ-ਘੱਟ ਇੱਕ ਦਰਜਨ ਹੋਰ ਜ਼ਖ਼ਮੀ ਹੋ ਗਏ। ਅਲ-ਅਕਸਾ ਸ਼ੋਹਦਾ ਹਸਪਤਾਲ ਦੇ ਅਨੁਸਾਰ, ਮੱਧ ਗਾਜ਼ਾ ਦੇ ਬੁਰੀਜ ਸ਼ਰਨਾਰਥੀ ਕੈਂਪ 'ਚ ਰਾਤ ਭਰ ਇੱਕ ਹੋਰ ਹਮਲੇ 'ਚ ਇੱਕ ਔਰਤ ਤੇ ਇੱਕ ਬੱਚੇ ਦੀ ਮੌਤ ਹੋ ਗਈ। ਫੌਜ ਨੇ ਲੋਕਾਂ ਨੂੰ ਰਾਤੋ-ਰਾਤ ਬੁਰੀਜ ਦੇ ਨੇੜੇ ਇੱਕ ਖੇਤਰ ਖਾਲੀ ਕਰਨ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਉਹ ਫਿਲਸਤੀਨੀ ਅੱਤਵਾਦੀਆਂ ਦੁਆਰਾ ਹਾਲ ਹੀ 'ਚ ਕੀਤੇ ਗਏ ਰਾਕੇਟ ਹਮਲੇ ਦੇ ਜਵਾਬ 'ਚ ਉੱਥੇ ਹਮਲਾ ਕਰੇਗੀ। ਨਸੇਰ ਹਸਪਤਾਲ ਅਤੇ ਯੂਰਪੀਅਨ ਹਸਪਤਾਲ ਦੇ ਅਨੁਸਾਰ, ਇੱਕ ਤੀਜਾ ਹਮਲਾ ਦੱਖਣੀ ਸ਼ਹਿਰ ਖਾਨ ਯੂਨਿਸ 'ਚ ਬੁੱਧਵਾਰ ਤੜਕੇ ਹੋਇਆ, ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਯੁੱਧ ਉਦੋਂ ਸ਼ੁਰੂ ਹੋਇਆ ਜਦੋਂ ਹਮਾਸ ਦੇ ਕੱਟੜਪੰਥੀਆਂ ਨੇ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ 'ਤੇ ਹਮਲਾ ਕੀਤਾ, ਜਿਸ 'ਚ 1200 ਲੋਕ ਮਾਰੇ ਗਏ ਅਤੇ ਲਗਭਗ 250 ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਕਰੀਬ 100 ਲੋਕ ਅਜੇ ਵੀ ਹਮਾਸ ਦੇ ਹੱਥੋਂ ਬੰਧਕ ਹਨ।
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲੀ ਹਵਾਈ ਤੇ ਜ਼ਮੀਨੀ ਹਮਲਿਆਂ 'ਚ 45,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਮੰਤਰਾਲੇ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਹਨ, ਪਰ ਇਹ ਨਹੀਂ ਦੱਸਿਆ ਗਿਆ ਹੈ ਕਿ ਮਾਰੇ ਗਏ ਲੋਕਾਂ 'ਚੋਂ ਕਿੰਨੇ ਕੱਟੜਪੰਥੀ ਸਨ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਹ ਸਿਰਫ ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਨਾਗਰਿਕਾਂ ਦੀ ਮੌਤ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫੌਜ ਨੇ ਦਾਅਵਾ ਕੀਤਾ ਹੈ ਕਿ ਹਮਾਸ ਦੇ ਲੜਾਕੇ ਸੰਘਣੇ ਰਿਹਾਇਸ਼ੀ ਇਲਾਕਿਆਂ ਤੋਂ ਹਮਲੇ ਕਰਦੇ ਹਨ। ਫੌਜ ਦਾ ਕਹਿਣਾ ਹੈ ਕਿ ਉਸਨੇ 17,000 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਪਰ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਹੈ।
ਨਵਾਂ ਸਾਲ ਚੜ੍ਹਦਿਆਂ ਹੀ 19 ਸਕਿੰਟਾਂ 'ਚ ਪੈਦਾ ਹੋਇਆ 2025 ਦਾ ਪਹਿਲਾ ਬੱਚਾ
NEXT STORY