ਕਰਾਚੀ (ਪੀ.ਟੀ.ਆਈ.): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਘੱਟੋ-ਘੱਟ 12 ਸ਼ੱਕੀ ਮਾਮਲੇ ਸਾਹਮਣੇ ਆਏ। ਇਕ ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਆਪਰੇਸ਼ਨ ਸੈੱਲ (ਕੋਵਿਡ) ਦੇ ਮੁਖੀ ਡਾਕਟਰ ਨਕੀਬੁੱਲਾ ਨਿਆਜ਼ੀ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕੇਸ ਕਵੇਟਾ ਜ਼ਿਲ੍ਹੇ ਦੇ ਨੇੜੇ ਕਲਾਤ ਸ਼ਹਿਰ ਵਿੱਚ ਟੀਕਾਕਰਨ ਅਤੇ ਸਕ੍ਰੀਨਿੰਗ ਦੌਰਾਨ ਪਾਏ ਗਏ। ਨਿਆਜ਼ੀ ਨੇ ਕਿਹਾ ਕਿ ਨਮੂਨੇ ਰਾਵਲਪਿੰਡੀ ਦੇ ਨੈਸ਼ਨਲ ਇੰਸਟੀਚਿਊਟ ਆਫ ਕਾਰਡੀਓਵੈਸਕੁਲਰ ਡਿਜ਼ੀਜ਼ (ਐਨਆਈਐਚਡੀ) ਨੂੰ ਓਮੀਕਰੋਨ ਵੇਰੀਐਂਟ ਦੀ ਮੌਜੂਦਗੀ ਦੀ ਪੁਸ਼ਟੀ ਲਈ ਭੇਜੇ ਗਏ ਹਨ।
ਬਲੋਚਿਸਤਾਨ ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਸੰਕਰਮਿਤਾਂ ਦੀ ਕੁੱਲ ਗਿਣਤੀ 33,606 ਅਤੇ ਮਰਨ ਵਾਲਿਆਂ ਦੀ ਗਿਣਤੀ 363 ਹੋ ਗਈ ਹੈ। ਪਾਕਿਸਤਾਨ ਵਿੱਚ ਹੁਣ ਤੱਕ ਓਮੀਕਰੋਨ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਦੋਵੇਂ ਮਾਮਲੇ ਕਰਾਚੀ ਤੋਂ ਆਏ ਸਨ। ਫੈਡਰਲ ਯੋਜਨਾ ਮੰਤਰੀ ਅਸਦ ਉਮਰ ਅਤੇ ਸਿਹਤ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾਕਟਰ ਫੈਜ਼ਲ ਸੁਲਤਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਓਮੀਕਰੋਨ ਵੇਰੀਐਂਟ ਦਾ ਮਾਮਲਾ ਕਿਸੇ ਸਮੇਂ ਵੀ ਸਾਹਮਣੇ ਆ ਸਕਦਾ ਹੈ ਅਤੇ ਇਸ ਨੂੰ ਰੋਕਣਾ ਸੰਭਵ ਨਹੀਂ ਹੈ। ਖਤਰੇ ਨੂੰ ਘੱਟ ਕਰਨ ਲਈ ਟੀਕਾਕਰਣ ਨੂੰ ਇੱਕ ਪ੍ਰਭਾਵਸ਼ਾਲੀ ਤਰੀਕਾ ਦੱਸਦੇ ਹੋਏ ਉਮਰ ਨੇ ਕਿਹਾ ਸੀ ਕਿ ਵਾਇਰਸ ਦਾ ਇਹ ਵੇਰੀਐਂਟ ਪੂਰੀ ਦੁਨੀਆ ਵਿੱਚ ਫੈਲ ਗਿਆ ਹੈ। ਸੰਸਾਰ ਆਪਸ ਵਿੱਚ ਜੁੜਿਆ ਹੋਇਆ ਹੈ ਅਤੇ ਇਸਨੂੰ ਰੋਕਣਾ ਸੰਭਵ ਨਹੀਂ ਹੈ। ਦੇਖਣਾ ਹੋਵੇਗਾ ਕਿ ਇਹ ਕਦੋਂ ਪਹੁੰਚਦਾ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਤਿੰਨ ਕਾਰਾਂ ਦੀ ਜ਼ਬਰਦਸਤ ਟੱਕਰ, 3 ਲੋਕਾਂ ਦੀ ਮੌਤ ਤੇ 14 ਜ਼ਖਮੀ
ਪਾਕਿਸਤਾਨ ਨੇ ਨਵੇਂ ਵੈਰੀਐਂਟ ਦੇ ਖਤਰੇ ਦੇ ਮੱਦੇਨਜ਼ਰ 27 ਨਵੰਬਰ ਨੂੰ ਦੱਖਣੀ ਅਫਰੀਕਾ, ਲੈਸੋਥੋ, ਐਸਵਾਤੀਨੀ, ਮੋਜ਼ਾਮਬੀਕ, ਬੋਤਸਵਾਨਾ, ਨਾਮੀਬੀਆ ਅਤੇ ਹਾਂਗਕਾਂਗ ਦੀ ਯਾਤਰਾ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਸੀ। ਬਾਅਦ ਵਿੱਚ ਇਹ ਪਾਬੰਦੀ ਨੌਂ ਹੋਰ ਦੇਸ਼ਾਂ-ਕ੍ਰੋਏਸ਼ੀਆ, ਹੰਗਰੀ, ਨੀਦਰਲੈਂਡ, ਯੂਕਰੇਨ, ਆਇਰਲੈਂਡ, ਸਲੋਵੇਨੀਆ, ਵੀਅਤਨਾਮ, ਪੋਲੈਂਡ ਅਤੇ ਜ਼ਿੰਬਾਬਵੇ ਤੱਕ ਵਧਾ ਦਿੱਤੀ ਗਈ। ਪਾਕਿਸਤਾਨ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਦੇ 1,292,047 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 28,892 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਬਿਲ ਗੇਟਸ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਨਿਊਜ਼ੀਲੈਂਡ ਦੀ ਵੱਕਾਰੀ ਸੰਸਥਾ ਨੇ ਬਿਪਿਨ ਰਾਵਤ ਸਮੇਤ ਸ਼ਹੀਦ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY