ਨਿਊਯਾਰਕ (ਭਾਸ਼ਾ)- ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਲੋਕਾਂ ਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਬਚਣ ਲਈ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸਾਵਧਾਨ ਕੀਤਾ ਕਿ ਓਮੀਕਰੋਨ ਵੇਰੀਐਂਟ ਦੇ ਮਾਮਲਿਆਂ ਵਿੱਚ ਵਾਧਾ "ਮਹਾਮਾਰੀ ਦੇ ਸਭ ਤੋਂ ਭਿਆਨਕ ਹਿੱਸੇ" ਵਜੋਂ ਉਭਰ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਕੋਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ ਡੈਲਟਾ ਰੂਪ ਨਾਲੋਂ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਉਹਨਾਂ ਲੋਕਾਂ ਵਿੱਚ ਸੰਕਰਮਣ ਦਾ ਕਾਰਨ ਬਣ ਰਿਹਾ ਹੈ ਜੋ ਪਹਿਲਾਂ ਹੀ ਟੀਕਾਕਰਨ ਕਰਵਾ ਚੁੱਕੇ ਹਨ ਜਾਂ ਜੋ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ।
ਗੇਟਸ (66) ਨੇ ਮੰਗਲਵਾਰ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਕੋਵਿਡ ਦੇ ਇੱਕ ਹੋਰ ਵੱਧ ਰਹੇ ਖ਼ਤਰੇ ਦੇ ਵਿਚਕਾਰ ਛੁੱਟੀਆਂ ਦਾ ਸੀਜ਼ਨ ਹੋਣਾ ਨਿਰਾਸ਼ਾਜਨਕ ਹੈ ਪਰ ਇਹ ਹਮੇਸ਼ਾ ਅਜਿਹਾ ਨਹੀਂ ਹੋਵੇਗਾ। ਕਿਸੇ ਦਿਨ ਮਹਾਮਾਰੀ ਖ਼ਤਮ ਹੋ ਜਾਵੇਗੀ ਅਤੇ ਇਹ ਬਿਹਤਰ ਹੋਵੇਗਾ ਕਿ ਅਸੀਂ ਇਕ-ਦੂਜੇ ਦਾ ਖਿਆਲ ਰੱਖੀਏ। ਅਰਬਪਤੀ ਪਰਉਪਕਾਰੀ ਨੇ ਟਵੀਟ ਕੀਤਾ ਕਿ ਜਿਵੇਂ ਹੀ ਲੱਗ ਰਿਹਾ ਸੀ ਕਿ ਜੀਵਨ ਆਮ ਵਾਂਗ ਹੋਣ ਜਾ ਰਿਹਾ ਹੈ, ਉਵੇਂ ਹੀ ਅਸੀਂ ਹੁਣ ਵਿਸ਼ਵਵਿਆਪੀ ਮਹਾਮਾਰੀ ਦੇ ਸਭ ਤੋਂ ਖਰਾਬ ਦੌਰ ਵਿੱਚ ਦਾਖਲ ਹੋ ਰਹੇ ਹਾਂ। ਓਮੀਕਰੋਨ ਸਾਨੂੰ ਸਭ ਨੂੰ ਪ੍ਰਭਾਵਿਤ ਕਰੇਗਾ। ਮੇਰੇ ਕਈ ਕਰੀਬੀ ਦੋਸਤ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਮੈਂ ਆਪਣੀਆਂ ਜ਼ਿਆਦਾਤਰ ਛੁੱਟੀਆਂ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ -ਕੋਵਿਡ-19 ਦੀ ਨਵੀਂ ਲਹਿਰ ਦੌਰਾਨ ਬਾਈਡੇਨ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਗੇਟਸ ਦੀ ਫਾਊਂਡੇਸ਼ਨ (ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ) ਕੋਵਿਡ-19 ਵੈਕਸੀਨ ਨੂੰ ਵਿਕਸਿਤ ਕਰਨ ਅਤੇ ਵੰਡਣ ਦੇ ਯਤਨਾਂ ਦਾ ਹਿੱਸਾ ਰਹੀ ਹੈ। ਉਹਨਾਂ ਨੇ ਕਿਹਾ ਕਿ ਬੂਸਟਰ ਡੋਜ਼ ਪ੍ਰਾਪਤ ਕਰਨਾ ਸਭ ਤੋਂ ਵਧੀਆ ਸੁਰੱਖਿਆ ਪ੍ਰਦਾਨ ਕਰਦਾ ਹੈ। ਗੇਟਸ ਨੇ ਟਵੀਟ ਕੀਤਾ ਕਿ ਸਭ ਤੋਂ ਵੱਡੀ ਅਣਜਾਣ ਗੱਲ ਇਹ ਹੈ ਕਿ ਓਮੀਕਰੋਨ ਤੁਹਾਨੂੰ ਕਿੰਨਾ ਬਿਮਾਰ ਕਰ ਸਕਦਾ ਹੈ। ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ ਜਦੋਂ ਤੱਕ ਅਸੀਂ ਇਸ ਬਾਰੇ ਹੋਰ ਨਹੀਂ ਜਾਣਦੇ ਹਾਂ। ਭਾਵੇਂ ਇਹ ਡੈਲਟਾ ਨਾਲੋਂ ਅੱਧਾ ਡਰਾਉਣਾ ਹੈ, ਅਸੀਂ ਸਭ ਤੋਂ ਖਰਾਬ ਵਾਧਾ ਦੇਖ ਸਕਦੇ ਹਾਂ ਕਿਉਂਕਿ ਇਹ ਬਹੁਤ ਛੂਤਕਾਰੀ ਹੈ।
ਜਾਂਬੀਆ 'ਚ ਮਿਲਟਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 56 ਲੋਕ ਜ਼ਖ਼ਮੀ
NEXT STORY