ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਰੁਕਣ ਦੌਰਾਨ ਦੇਸ਼ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਲਈ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ 13 ਵਿਦੇਸ਼ੀ ਨਾਗਰਿਕਾਂ ਵਿਚ ਇਕ ਭਾਰਤੀ ਵੀ ਸ਼ਾਮਲ ਹਨ। ਪੁਲਸ ਬੁਲਾਰੇ ਐਸ.ਪੀ. ਰੂਵਨ ਗੁਣਸ਼ੇਖਰਾ ਨੇ ਕਿਹਾ ਕਿ 20 ਸਾਲਾ ਭਾਰਤੀ ਨਾਗਰਿਕ ਨੂੰ ਮਾਉਂਟ ਲਾਵੀਨੀਆ ਤੋਂ ਬਿਨਾਂ ਜਾਇਜ਼ ਵੀਜ਼ਾ ਦੇ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਮੰਗਲਵਾਰ ਨੂੰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸੰਡੇ ਟਾਈਮਜ਼ ਨੇ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਕਿ ਅਪਰਾਧ ਲਈ ਗ੍ਰਿਫਤਾਰ ਕੀਤੇ ਗਏ ਹੋਰ ਲੋਕਾਂ ਵਿਚ 10 ਨਾਈਜੀਰੀਆਈ, ਇਕ ਇਰਾਕੀ ਅਤੇ ਇਕ ਥਾਈ ਨਾਗਰਿਕ ਸ਼ਾਮਲ ਹਨ ਜੋ ਸ਼੍ਰੀਲੰਕਾਈ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਸਨ। ਇਨ੍ਹਾਂ ਸਾਰਿਆਂ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਗ੍ਰਿਫਤਾਰੀਆਂ ਅਜਿਹੇ ਵੇਲੇ ਹੋਈਆਂ ਹਨ ਜਦੋਂ ਈਸਟਰ ਮੌਕੇ ਦੇਸ਼ ਵਿਚ ਹੋਏ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਸ਼੍ਰੀਲੰਕਾਈ ਸਰਕਾਰ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ।
ਸ਼੍ਰੀਲੰਕਾ ਜਿਹਾਦੀਆਂ ਦੇ ਖਾਤਮੇ ਲਈ ਸਖਤ ਕਾਨੂੰਨ ਲਿਆਵੇਗਾ : ਪੀ.ਐੱਮ.
NEXT STORY