ਪੇਸ਼ਾਵਰ-ਪਾਕਿਸਤਾਨ 'ਚ ਪੁਲਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਦੇਸ਼ ਦੇ ਅਸ਼ਾਂਤ ਉੱਤਰ ਪੱਛਮੀ ਕਬਾਇਲੀ ਖੇਤਰ 'ਚ 15 ਕਿਲੋਗ੍ਰਾਮ ਵਜ਼ਨ ਵਾਲੇ ਬੰਬ ਨੂੰ ਨਕਾਰ ਕੇ ਸੰਭਾਵਿਤ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੰਬ ਉਰਮੁਰ ਬਾਲਾ ਪਿੰਡ 'ਚ 132 ਕਿਲੋਵੋਲਟ ਦੇ ਬਿਜਲੀ ਦੇ ਖੰਭੇ 'ਚ ਲਾਇਆ ਗਿਆ ਸੀ ਜਿਸ ਨੂੰ ਬੰਬ ਨਿਰੋਧਕ ਦਸਤੇ ਨੇ ਨਾਕਾਰ ਦਿੱਤਾ।
ਇਹ ਵੀ ਪੜ੍ਹੋ : ਰੂਸ ਦੇ ਕਮਚਾਤਕਾ 'ਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਲਾਸ਼ਾਂ ਬਰਾਮਦ
ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਬੰਬ 'ਚ ਧਮਾਕਾ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਦੇ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁਹੱਰਮ ਦੇ ਮਹੀਨੇ 'ਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੂਬਾਈ ਰਾਜਧਾਨੀ ਪੇਸ਼ਾਵਰ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅਲਾਸਕਾ ਤੇ ਹੈਤੀ ਦੇ ਤੱਟਵਰਤੀ ਖੇਤਰ 'ਚ ਆਇਆ ਜ਼ਬਰਦਸਤ ਭੂਚਾਲ, ਸੜਕਾਂ 'ਤੇ ਆਏ ਲੋਕ
ਪੁਲਸ ਨੇ ਦੱਸਿਆ ਕਿ ਇਮਾਮ ਦੇ ਨੇੜੇ ਵੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਜਿਥੇ ਮੁਹੱਰਮ ਦਾ ਸੋਗ ਮਨਾਇਆ ਜਾਂਦਾ ਹੈ ਅਤੇ ਜਲੂਸ ਕੱਢਿਆ ਜਾਂਦਾ ਹੈ। ਪੁਲਸ ਮੁਤਾਬਕ ਇਕ ਵੱਖ ਘਟਨਾ 'ਚ ਅਫਗਾਨਿਸਤਾਨ ਸਰਹੱਦ ਨਾਲ ਲੱਗਦੇ ਕਬਾਇਲੀ ਜ਼ਿਲ੍ਹੇ ਖੁਰਮ 'ਚ ਵਿਰੋਧੀ ਸਮੂਹ ਨੇ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦ ਉਹ ਭੂਮੀ ਵਿਵਾਦ ਦਾ ਨਿਪਟਾਰੇ ਕਰਨ ਲਈ ਬਜ਼ੁਰਗਾਂ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ ਦੇ ਕਮਚਾਤਕਾ 'ਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਲਾਸ਼ਾਂ ਬਰਾਮਦ
NEXT STORY