ਕੋਪੇਨਹੇਗਨ (ਬਿਊਰੋ): ਲੋਕ ਅਕਸਰ ਕੁੱਤੇ, ਬਿੱਲੀ ਆਦਿ ਨੂੰ ਘਰਾਂ ਵਿਚ ਪਾਲਦੇ ਹਨ। ਪਾਲਤੂ ਜਾਨਵਰਾਂ ਸਬੰਧੀ ਜਾਣਕਾਰੀ ਦੀ ਘਾਟ ਕਈ ਵਾਰ ਜਾਨਲੇਵਾ ਸਾਬਤ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪਾਲਤੂ ਬਿੱਲੀ ਦੇ ਕੱਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਦਰਅਸਲ ਬਿੱਲੀ ਨੇ ਵਿਅਕਤੀ ਦੇ ਹੱਥ ਦੀ ਇੱਕ ਉਂਗਲ 'ਤੇ ਕੱਟਿਆ ਸੀ। ਇਸ ਘਟਨਾ ਦੇ 4 ਸਾਲ ਬਾਅਦ ਪੀੜਤ ਦੀ ਮੌਤ ਹੋ ਗਈ ਹੈ। ਦਰਅਸਲ ਬਿੱਲੀ ਦੇ ਕੱਟਣ ਕਾਰਨ ਮਾਸ ਖਾਣ ਵਾਲੇ ਬੈਕਟੀਰੀਆ ਨੇ ਉਸ ਦੇ ਖੂਨ ਨੂੰ ਸੰਕਰਮਿਤ ਕਰ ਦਿੱਤਾ ਸੀ।

ਮਾਮਲਾ ਡੈਨਮਾਰਕ ਦਾ ਹੈ। ਸਾਲ 2018 ਵਿੱਚ ਹੇਨਰਿਕ ਕ੍ਰੀਗਬੌਮ ਪਲੈਟਨਰ ਨੇ ਇੱਕ ਬਿੱਲੀ ਅਤੇ ਉਸਦੇ ਬੱਚੇ ਗੋਦ ਲਏ। ਬਿੱਲੀ ਦੇ ਬੱਚਿਆਂ ਨੂੰ ਸੰਭਾਲਦੇ ਹੋਏ ਉਸ ਵਿਚੋਂ ਇੱਕ ਨੇ ਹੇਨਰਿਕ ਦੀ ਇੰਡੈਕਸ ਉਂਗਲ 'ਤੇ ਕੱਟਿਆ ਸੀ। ਉਨ੍ਹਾਂ ਨੂੰ ਬਿੱਲੀ ਦੇ ਕੱਟੇ ਜਾਣ ਦੇ ਗੰਭੀਰ ਨਤੀਜਿਆਂ ਬਾਰੇ ਪਤਾ ਨਹੀਂ ਸੀ। ਪਰ ਘਟਨਾ ਦੇ ਕੁਝ ਘੰਟਿਆਂ ਬਾਅਦ ਉਸ ਦੇ ਹੱਥ ਵਿੱਚ ਬਹੁਤ ਸੋਜ ਆ ਗਈ। ਡੇਲੀ ਮੇਲ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਹੇਨਰਿਕ ਨੇ ਫਿਰ ਇੱਕ ਡਾਕਟਰ ਨੂੰ ਫੋਨ ਕੀਤਾ ਅਤੇ ਅਗਲੇ ਦਿਨ ਦੀ ਅਪੁਆਇੰਟਮੈਂਟ ਲਈ। ਕਈ ਥਾਵਾਂ ਤੋਂ ਸਲਾਹ ਲੈ ਕੇ ਉਹ ਡੈਨਮਾਰਕ ਦੇ ਕੋਡਿੰਗ ਹਸਪਤਾਲ ਪਹੁੰਚਿਆ। ਹੇਨਰਿਕ ਇੱਕ ਮਹੀਨੇ ਤੱਕ ਹਸਪਤਾਲ ਵਿੱਚ ਦਾਖਲ ਰਿਹਾ। ਇਸ ਦੌਰਾਨ ਉਸ ਦੇ 15 ਆਪਰੇਸ਼ਨ ਹੋਏ।

ਪਰ ਅਪਰੇਸ਼ਨ ਦੇ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਉਂਗਲੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਇਸ ਨੂੰ ਕੱਟਣ ਦਾ ਫ਼ੈਸਲਾ ਕੀਤਾ। ਇਸ ਸਭ ਦੇ ਬਾਵਜੂਦ 33 ਸਾਲਾ ਹੇਨਰਿਕ ਦੀ ਸਿਹਤ ਖਰਾਬ ਰਹੀ।ਸਥਾਨਕ ਮੀਡੀਆ ਨਾਲ ਗੱਲਬਾਤ 'ਚ ਹੈਨਰਿਕ ਦੀ ਮਾਂ ਨੇ ਦੱਸਿਆ ਕਿ ਹੈਨਰਿਕ ਦੀ ਸਿਹਤ 'ਚ ਕਾਫੀ ਉਤਰਾਅ-ਚੜ੍ਹਾਅ ਆ ਰਿਹਾ ਸੀ। ਉਸਦਾ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ ਸੀ, ਉਸ ਨੂੰ ਨਿਮੋਨੀਆ, ਗਾਊਟ ਅਤੇ ਸ਼ੂਗਰ ਹੋ ਗਈ ਸੀ।ਹੇਨਰਿਕ ਦੀ ਮਾਂ ਮੁਤਾਬਕ ਬਿੱਲੀ ਨੇ ਠੀਕ ਉਸ ਦੀ ਨਾੜ ਵਿੱਚ ਕੱਟ ਲਿਆ ਸੀ। ਜਦੋਂ ਬਿੱਲੀ ਕੱਟਣ ਤੋਂ ਬਾਅਦ ਆਪਣੇ ਦੰਦ ਕੱਢ ਲੈਂਦੀ ਹੈ ਤਾਂ ਉਸ ਦੇ ਦੰਦਾਂ ਨਾਲ ਬਣਿਆ ਛੇਦ ਬੰਦ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਬੈਕਟੀਰੀਆ ਫੈਲ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੂਰਪ ਦੇ ਮੁਕਾਬਲੇ ਆਸਟ੍ਰੇਲੀਆ ਜਾਣ ਦਾ ਵਧਿਆ ਰੁਝਾਨ, WHM ਵੀਜ਼ਾ 'ਤੇ ਪਹੁੰਚ ਰਹੇ ਲੋਕ
ਬਿੱਲੀ ਦੇ ਕੱਟਣ ਕਾਰਨ Pasteurella multocida ਨਾਮ ਦੇ pathogenic bacterium ਨਾਲ ਟਿਸ਼ੂ ਪ੍ਰਭਾਵਿਤ ਹੁੰਦੇ ਹਨ। ਕੁਝ ਮਾਮਲਿਆਂ ਵਿੱਚ ਬਿੱਲੀ ਦੇ ਕੱਟਣ ਨਾਲ ਇੱਕ ਬਹੁਤ ਹੀ ਦੁਰਲੱਭ ਬੈਕਟੀਰੀਆ ਦੀ ਲਾਗ ਹੋ ਸਕਦੀ ਹੈ ਜਿਸਨੂੰ necrotizing fasciitis ਕਿਹਾ ਜਾਂਦਾ ਹੈ। ਇਹ ਘਾਤਕ ਹੋ ਸਕਦਾ ਹੈ।ਹੇਨਰਿਕ ਦੇ ਪਰਿਵਾਰ ਨੇ ਦੱਸਿਆ ਕਿ ਅਕਤੂਬਰ 'ਚ ਹੀ ਉਸ ਦੀ ਮੌਤ ਹੋ ਗਈ ਸੀ। ਪਰ ਹੁਣ ਉਨ੍ਹਾਂ ਨੇ ਇਸ ਬਾਰੇ ਸਭ ਨੂੰ ਜਨਤਕ ਤੌਰ 'ਤੇ ਦੱਸਿਆ ਹੈ ਤਾਂ ਜੋ ਹੋਰ ਲੋਕ ਵੀ ਬਿੱਲੀ ਦੇ ਕੱਟਣ ਨੂੰ ਗੰਭੀਰਤਾ ਨਾਲ ਲੈਣ। ਹੇਨਰਿਕ ਦੀ ਵਿਧਵਾ ਡਿਜ਼ਾਰੀ ਨੇ ਕਿਹਾ ਕਿ ਉਹ ਬਹੁਤ ਤਕਲੀਫ਼ ਵਿੱਚ ਸੀ।ਡਿਜ਼ਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਬਿੱਲੀ ਦੇ ਕੱਟਣ ਤੋਂ ਤੁਰੰਤ ਬਾਅਦ, ਡਾਕਟਰ ਕੋਲ ਜਾਓ, ਇਹ ਨਾ ਸੋਚੋ ਕਿ ਇਹ ਸਿਰਫ ਬਿੱਲੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਮਰਾਨ ਖ਼ਾਨ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਨਾਮਜ਼ਦਗੀ ਪੱਤਰ 'ਚ ਲੁਕਾਈ ਆਪਣੀ ਧੀ ਹੋਣ ਦੀ ਗੱਲ
NEXT STORY