ਸਿਡਨੀ: ਆਸਟ੍ਰੇਲੀਆ ਵਿਚ ਰਹਿ ਰਹੇ ਭਾਰਤੀ ਜੋੜੇ ਨੇ ਰੀਅਲ ਅਸਟੇਟ ਕਾਰੋਬਾਰ ਦਾ ਇਕ ਫਾਰਮੂਲਾ ਪੇਸ਼ ਕੀਤਾ ਹੈ। ਜਦੋਂ 2006 ਵਿੱਚ ਰਸਤੀ ਵੈਭਵ (48) ਅਤੇ ਰੁਪਾਲੀ ਰਸਤੋਗੀ (43) ਆਸਟ੍ਰੇਲੀਆ ਆਏ ਸਨ, ਤਾਂ ਉਨ੍ਹਾਂ ਕੋਲ ਕੋਈ ਘਰ ਨਹੀਂ ਸੀ ਪਰ ਇੱਕ ਬਿਹਤਰ ਭਵਿੱਖ ਦੇ ਸੁਪਨੇ ਸਨ। ਆਈਟੀ ਅਤੇ ਬੈਂਕਿੰਗ ਖੇਤਰਾਂ ਵਿੱਚ ਕੰਮ ਕਰਨ ਵਾਲੇ ਇਸ ਜੋੜੇ ਨੇ 2011 ਵਿੱਚ ਨਿਊਕੈਸਲ ਦੇ ਫਲੈਚਰ ਵਿੱਚ 440,000 ਡਾਲਰ ਵਿੱਚ ਆਪਣਾ ਪਹਿਲਾ ਨਿਵੇਸ਼ ਘਰ ਖਰੀਦਿਆ ਉਹ ਵੀ ਸਿਰਫ 10% ਡਾਊਨ ਪੇਮੈਂਟ 'ਤੇ। ਇੱਥੋਂ ਹੀ ਉਨ੍ਹਾਂ ਦੀ ਅਸਾਧਾਰਨ ਜਾਇਦਾਦ ਦੀ ਯਾਤਰਾ ਸ਼ੁਰੂ ਹੋਈ। ਰਸਤੀ ਨੇ ਦੱਸਿਆ,"ਜ਼ਿਆਦਾਤਰ ਲੋਕ ਆਪਣੇ ਸੁਪਨਿਆਂ ਦਾ ਘਰ ਖਰੀਦਣ ਲਈ ਸਾਲਾਂ ਤੱਕ ਬਚਤ ਕਰਦੇ ਹਨ ਅਤੇ ਅੰਤ ਵਿੱਚ ਕੀਮਤ ਇੰਨੀ ਵੱਧ ਜਾਂਦੀ ਹੈ ਕਿ ਸੁਪਨਾ ਸਾਕਾਰ ਨਹੀਂ ਹੋ ਸਕਦਾ।"
'ਰਹਿਣ' ਲਈ ਕਿਰਾਏ 'ਤੇ, 'ਕਮਾਉਣ' ਲਈ ਜਾਇਦਾਦ...
ਅੱਜ ਉਹ ਸਿਡਨੀ, ਮੈਲਬੌਰਨ, ਬ੍ਰਿਸਬੇਨ ਅਤੇ ਪਰਥ ਦੇ ਬਾਹਰੀ ਇਲਾਕਿਆਂ ਵਿੱਚ 18 ਜਾਇਦਾਦਾਂ ਦੇ ਮਾਲਕ ਹਨ, ਜਿਨ੍ਹਾਂ ਦੀ ਕੁੱਲ ਕੀਮਤ 113 ਕਰੋੜ ਰੁਪਏ ਤੋਂ ਵੱਧ ਹੈ। ਇਸ ਦੇ ਬਾਵਜੂਦ ਉਹ ਸਿਡਨੀ ਦੇ ਨਾਰਾਵੀਨਾ ਵਿੱਚ ਕਿਰਾਏ 'ਤੇ ਰਹਿੰਦੇ ਹਨ। ਉਹ ਦੱਸਦੇ ਹਨ ਕਿ ਅਸੀਂ ਰਹਿਣ ਦੇ ਨਾਮ 'ਤੇ ਵੱਡੀ ਰਕਮ ਖਰਚ ਨਹੀਂ ਕਰਨਾ ਚਾਹੁੰਦੇ।
ਪੜ੍ਹੋ ਇਹ ਅਹਿਮ ਖ਼ਬਰ-H-1B ਵੀਜ਼ਾ ਲਾਟਰੀ ਸਿਸਟਮ ਖ਼ਤਮ! ਟਰੰਪ ਨੇੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ
'ਰੈਂਟ-ਵੈਸਟਿੰਗ' ਰਣਨੀਤੀ
'ਰੈਂਟ-ਵੈਸਟਿੰਗ' ਵਿੱਚ ਇੱਕ ਵਿਅਕਤੀ ਉਸ ਖੇਤਰ ਵਿੱਚ ਕਿਰਾਏ 'ਤੇ ਰਹਿੰਦਾ ਹੈ ਜਿੱਥੇ ਉਹ ਰਹਿਣਾ ਚਾਹੁੰਦਾ ਹੈ, ਪਰ ਉਨ੍ਹਾਂ ਥਾਵਾਂ 'ਤੇ ਜਾਇਦਾਦ ਵਿੱਚ ਨਿਵੇਸ਼ ਕਰਦਾ ਹੈ ਜਿੱਥੇ ਵਧੇਰੇ ਮੌਕੇ ਹੁੰਦੇ ਹਨ। ਉਹ ਦੱਸਦਾ ਹੈ, 'ਵੱਡੀ ਸਾਲਾਨਾ ਘਰੇਲੂ ਕਰਜ਼ੇ ਦੀ EMI ਦਾ ਭੁਗਤਾਨ ਕਰਨ ਦੀ ਬਜਾਏ ਬਹੁਤ ਘੱਟ ਰਕਮ ਲਈ ਲੋੜੀਂਦੀ ਜਗ੍ਹਾ 'ਤੇ ਘਰ ਕਿਰਾਏ 'ਤੇ ਲੈਣਾ ਅਤੇ ਬਾਕੀ ਪੈਸੇ ਦਾ ਨਿਵੇਸ਼ ਕਰਨਾ ਬਿਹਤਰ ਹੈ।'
ਸਮੇਂ ਅਤੇ ਜੀਵਨ ਸ਼ੈਲੀ ਦਾ ਮੁੱਲ
2006 ਤੋਂ ਉਹ ਅੱਠ ਕਿਰਾਏ ਦੇ ਘਰ ਬਦਲ ਚੁੱਕਾ ਹੈ। ਉਸਦੀ ਰਣਨੀਤੀ ਦਾ ਇੱਕ ਵੱਡਾ ਹਿੱਸਾ ਸਮਾਂ ਅਤੇ ਜੀਵਨ ਸ਼ੈਲੀ ਹੈ। ਆਪਣੀ ਧੀ ਦੇ ਕਹਿਣ 'ਤੇ,ਉਸਨੇ ਸਕੂਲ ਅਤੇ ਬੀਚ ਨੇੜੇ ਹੋਣ ਲਈ ਉੱਤਰੀ ਕਰਲ ਕਰਲ ਅਤੇ ਫਿਰ ਨਾਰਾਵੀਨਾ ਵਿੱਚ ਕਿਰਾਏ 'ਤੇ ਰਹਿਣਾ ਸ਼ੁਰੂ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਟ੍ਰੈਫਿਕ ਵਿੱਚ ਤਿੰਨ ਘੰਟੇ ਬਰਬਾਦ ਕਰਨ ਨਾਲੋਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਬਿਹਤਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਵੱਡੀ ਖ਼ਬਰ : PoK 'ਚ ਫਟਿਆ ਬੱਦਲ, 4 ਸੈਲਾਨੀਆਂ ਦੀ ਮੌਤ ਤੇ ਦਰਜਨਾਂ ਲਾਪਤਾ
NEXT STORY