ਕਾਨੋ— ਨਾਈਜੀਰੀਆ ਦੇ ਕਾਨੋ ਸੂਬੇ 'ਚ ਇਕ ਵਿਅਸਤ ਸੜਕ 'ਤੇ ਚਾਰ ਵਾਹਨਾਂ ਦੀ ਟੱਕਰ ਹੋ ਜਾਣ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸੋਮਵਾਰ ਨੂੰ ਇਕ ਸੜਕੀ ਸੁਰੱਖਿਆ ਅਧਿਕਾਰੀ ਨੇ ਦਿੱਤੀ ਹੈ। ਫੈਡਰਲ ਰੋਡ ਸੇਫਟੀ ਕਮਿਸ਼ਨ ਦੇ ਜੁਬੈਰੂ ਮਾਟੋ ਨੇ ਕਿਹਾ ਕਿ ਹਾਦਸਾ ਐਤਵਾਰ ਨੂੰ ਕਾਨੋ ਤੋਂ 85 ਕਿਲੋਮੀਟਰ ਦੂਰ ਦਿਨਯਾਰ ਪਿੰਡ 'ਚ ਹੋਇਆ ਸੀ। ਮਾਟੋ ਨੇ ਕਿਹਾ ਕਿ ਹਾਦਸੇ 'ਚ 19 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਚਾਰ ਵਾਹਨ ਸ਼ਾਮਲ ਸਨ, ਜਿਨ੍ਹਾਂ 'ਚ ਦੋ ਬੱਸਾਂ ਤੇ ਦੋ ਕਾਰਾਂ ਸਨ। ਇਸ ਦੌਰਾਨ ਹੋਰ 7 ਲੋਕ ਗੰਭੀਰ ਜ਼ਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਤੇਜ਼ ਰਫਤਾਰ ਦੇ ਵਾਹਨ ਟੋਇਆਂ ਤੋਂ ਬਚਣ ਲਈ ਆਪਸ 'ਚ ਟਕਰਾ ਗਏ।
ਅਫਗਾਨ ਨੇਤਾਵਾਂ ਅਤੇ ਤਾਲਿਬਾਨ ਨੇ ਦੋਹਾ 'ਚ ਸ਼ੁਰੂ ਕੀਤੀ ਸ਼ਾਂਤੀ ਵਾਰਤਾ
NEXT STORY