ਮਨੀਲਾ— ਫਿਲਪੀਨ ਦੇ ਅਪਾਯੋ ਸੂਬੇ 'ਚ ਇਕ ਟਰੱਕ ਦੇ ਪਹਾੜੀ ਤੋਂ ਹੇਠਾਂ ਖੱਡ 'ਚ ਡਿੱਗਣ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਵੀਰਵਾਰ ਨੂੰ ਸ਼ਾਮੀਂ 7 ਵਜੇ ਉਦੋਂ ਵਾਪਰਿਆ ਜਦੋਂ ਕੋਨੰਰ ਸ਼ਹਿਰ ਤੋਂ ਸਰਕਾਰ ਵਲੋਂ ਬੀਜ ਤੇ ਨਗਦੀ ਦੀ ਸਹਾਇਤਾ ਲੈ ਕੇ ਲੋਕ ਆਪਣੇ ਪਿੰਡ ਜਾ ਰਹੇ ਸਨ। ਟਰੱਕ 'ਚ ਜ਼ਿਆਦਾਤਰ ਬਜ਼ੁਰਗ ਸਵਾਰ ਸਨ।
ਪੁਲਸ ਨੇ ਦੱਸਿਆ ਕਿ ਸੜਕ 'ਤੇ ਤਿਲਕਣ ਹੋਣ ਦੇ ਕਾਰਨ ਚਾਲਕ ਦਾ ਵਾਹਨ 'ਤੇ ਕੰਟਰੋਲ ਨਾ ਰਿਹਾ, ਜਿਸ ਦੇ ਕਾਰਨ ਟਰੱਕ ਖੱਡ 'ਚ ਜਾ ਡਿੱਗਿਆ। ਫਿਲਪੀਨ 'ਚ ਵਾਹਨਾਂ ਤੇ ਸੜਕਾਂ ਦੀ ਖਰਾਬ ਹਾਲਤ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ।
ਫਰਾਂਸ ਦੇ ਬਾਰ 'ਚ ਗੋਲੀਬਾਰੀ, 6 ਜ਼ਖਮੀ
NEXT STORY