ਕੰਪਾਲਾ (ਏਜੰਸੀ)— ਪੂਰਬੀ ਯੁਗਾਂਡਾ 'ਚ ਹੋਏ ਬੱਸ ਹਾਦਸੇ 'ਚ ਇਕ ਗੈਰ ਸਰਕਾਰੀ ਸੰਗਠਨ ਦੇ ਘੱਟ ਤੋਂ ਘੱਟ 19 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਹੋਰ 6 ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਇਕ ਉੱਚੀ ਚੱਟਾਨ ਤੋਂ ਫਿਸਲਦੀ ਹੋਈ ਡਿੱਗ ਗਈ। ਖੇਤਰੀ ਪੁਲਸ ਦੇ ਬੁਲਾਰੇ ਰੋਗਰਸ ਤੈਤੀਕਾ ਨੇ ਮੰਗਲਵਾਰ ਨੂੰ ਦੱਸਿਆ ਕਿ ਬੱਸ ਚੱਟਾਨ ਤੋਂ ਫਿਸਲਦੀ ਹੋਈ ਡਿਗੀ ਅਤੇ ਇਸ 'ਚ 19 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਹੋਰ 6 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਬੱਸ ਅਮਰੀਕਾ ਦੇ ਇਕ ਐੱਨ. ਜੀ. ਓ. ਦੇ ਸਟਾਫ ਨੂੰ ਉਨ੍ਹਾਂ ਦੀ ਸਲਾਨਾ ਪਾਰਟੀ ਲਈ ਕਾਪਚੋਰਵਾ ਲੈ ਜਾ ਰਹੀ ਸੀ। ਕੰਪਾਲਾ ਤੋਂ 300 ਕਿਲੋਮੀਟਰ ਪਹਿਲਾਂ ਤੋਂ ਸਥਿਤ ਸਿਪੀ ਕੋਲ ਇਹ ਦੁਰਘਟਨਾਗ੍ਰਸਤ ਹੋ ਗਈ।
ਤੈਤੀਕਾ ਨੇ ਕਿਹਾ,''ਅਸੀਂ ਹਾਦਸੇ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਾਂ।''ਮ੍ਰਿਤਕਾਂ ਦੀ ਪਛਾਣ ਕਿਰਅਨਡੋਂਗੋ ਅਤੇ ਮਾਰਸੀਦੀ ਜ਼ਿਲਿਆਂ (ਦੱਖਣੀ ਯੁਗਾਂਡਾ) 'ਚ ਕੰਮ ਕਰਨ ਵਾਲੇ ਐੱਨ. ਜੀ. ਓ. ਦੇ ਕਰਮਚਾਰੀਆਂ ਦੇ ਰੂਪ 'ਚ ਹੋਈ ਹੈ। ਸੰਗਠਨ ਅਤੇ ਮ੍ਰਿਤਕਾਂ ਬਾਰੇ ਹੋਰ ਜਾਣਕਾਰੀ ਅਜੇ ਨਹੀਂ ਮਿਲ ਸਕੀ। ਸੜਕ ਸੁਰੱਖਿਆ ਦੇ ਮਾਮਲੇ 'ਚ ਯੁਗਾਂਡਾ ਦਾ ਰਿਕਾਰਡ ਬਹੁਤ ਖਰਾਬ ਹੈ। ਵਾਹਨਾਂ ਤੇ ਸੜਕਾਂ ਦੀ ਖਰਾਬ ਸਥਿਤੀ ਅਤੇ ਖਤਰਨਾਕ ਡਰਾਈਵਿੰਗ ਵੀ ਹਾਦਸਿਆਂ ਲਈ ਜ਼ਿੰਮੇਵਾਰ ਹੈ।
ਤੋਤੇ ਨੇ Amazon Alexa ਤੋਂ ਮੰਗਵਾਈ ਆਈਕ੍ਰੀਮ, ਸਟਰਾਬੈਰੀਜ਼ ਅਤੇ ਪਤੰਗਾਂ
NEXT STORY