ਤਾਈਪੇ-ਚੀਨ ਦੀ ਤਾਈਵਾਨ ਨੂੰ ਭੜਕਾਉਣ ਵਾਲੀਆਂ ਹਰਕਤਾਂ ਲਗਾਤਾਰ ਜਾਰੀ ਹਨ। ਚੀਨੀ ਫੌਜੀ ਜਹਾਜ਼ਾਂ ਨੇ ਤਾਈਵਾਨ ਦੇ ਏਅਰ ਡਿਫੈਂਸ ਆਈਡੈਟੀਫਿਕੇਸ਼ਨ ਜ਼ੋਨ (ADIZ) 'ਚ ਘੁਸਪੈਠ ਕੀਤੀ। ਚੀਨ ਵੱਲੋਂ ਤਾਈਵਾਨ ਦੇ ਖੇਤਰ 'ਚ ਇਕ ਮਹੀਨੇ 'ਚ 12ਵੀਂ ਵਾਰ ਘੁਸਪੈਠ ਕੀਤੀ ਗਈ।
ਇਹ ਵੀ ਪੜ੍ਹੋ-‘ਜੋਹਾਨਿਸਬਰਗ ਦੇ ਇਕ ਹਸਪਤਾਲ 'ਚ ਲੱਗੀ ਅੱਗ
ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲਾ (ਐੱਮ.ਐੱਨ.ਡੀ.) ਮੁਤਾਬਕ, ਪੀਪੁਲਸ ਲਿਬਰੇਸ਼ਨ ਆਰਮੀ ਏਅਰ ਫੋਰਸ (PLAAF) ਦੇ 2 ਸ਼ੈਨਯਾਂਗ J-16 ਫਾਈਟਰ ਜੈਟਸ ਨੇ ਤਾਈਵਾਨ ਦੇ ADIZ ਦੇ ਦੱਖਣੀ-ਪੱਛਮੀ ਹਿੱਸੇ 'ਚ ਉਡਾਣ ਭਰੀ। ਪ੍ਰਤੀਕਿਰਿਆ 'ਚ ਤਾਈਵਾਨ ਨੇ ਵੀ ਆਪਣੇ ਜਹਾਜ਼ਾਂ ਨੂੰ ਭੇਜਿਆ, ਰੇਡੀਓ ਚਿਤਾਵਨੀਆਂ ਦਾ ਪ੍ਰਸਾਰਣ ਕੀਤਾ ਅਤੇ PLAAF ਜਹਾਜ਼ਾਂ ਨੂੰ ਟ੍ਰੈਕ ਕਰਨ ਲਈ ਹਵਾਈ ਰੱਖਿਆ ਮਿਜ਼ਾਈਲ ਸਿਸਟਮ ਤਾਇਨਾਤ ਕੀਤਾ।
ਇਹ ਵੀ ਪੜ੍ਹੋ-‘ਅਫਗਾਨਿਸਤਾਨ ’ਚ ਵਧਾਈ ਜਾ ਸਕਦੀ ਹੈ ਅਮਰੀਕੀ ਫੌਜੀਆਂ ਦੀ ਗਿਣਤੀ : ਪੈਂਟਾਗਨ'
ਹਵਾਈ ਰੱਖਿਆ ਪਛਾਣ ਖੇਤਰ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਹੈ ਜੋ ਦੇਸ਼ਾਂ ਨੂੰ ਉਨ੍ਹਾਂ ਦੇ ਹਵਾਈ ਖੇਤਰ 'ਚ ਘੁਸਪੈਠ ਦਾ ਪਤਾ ਲਾਉਣ 'ਚ ਮਦਦ ਕਰਦੀ ਹੈ। ਇਸ ਮਹੀਨੇ ਇਹ ਚੀਨ ਵੱਲੋਂ 12ਵੀਂ ਘੁਸਪੈਠ ਹੈ। ਪਿਛਲੇ ਕੁਝ ਮਹੀਨਿਆਂ 'ਚ ਤਾਈਵਾਨ ਨੇ ਚੀਨੀ ਜੰਗੀ ਜਹਾਜ਼ਾਂ ਵੱਲੋਂ ਲਗਭਗ ਰੋਜ਼ਾਨਾ ADIZ 'ਚ ਘੁਸਪੈਠ ਕੀਤੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਚੀਨ ਨੇ ਅਮਰੀਕੀ ਵਿਦੇਸ਼ ਮੰਤਰੀ ਦੀ ਚਿਤਾਵਨੀ ਤੋਂ ਬਾਅਦ ਤਾਈਵਾਨੀ ਏਅਰਸਪੇਸ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਘੁਸਪੈਠ ਨੂੰ ਅੰਜ਼ਾਮ ਦਿੱਤਾ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਜੋਹਾਨਿਸਬਰਗ ਦੇ ਇਕ ਹਸਪਤਾਲ 'ਚ ਲੱਗੀ ਅੱਗ
NEXT STORY