ਬਗਦਾਦ— ਇਰਾਕ ਦੀ ਰਾਜਧਾਨੀ ਬਗਦਾਦ ਦੇ ਇਕ ਭੀੜਭਰੇ ਬਜ਼ਾਰ 'ਚ ਮੰਗਲਵਾਰ ਨੂੰ ਹੋਏ ਬੰਬ ਧਮਾਕੇ 'ਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਲੋਕ ਇਸ ਧਮਾਕੇ 'ਚ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਧਮਾਕਾ ਰਾਸ਼ਟਰਵਾਦੀ ਸ਼ਿਆ ਧਾਰਮਿਕ ਨੇਤਾ ਮੁਕਤਫਾ ਅਲ ਸਦਰ ਦੇ ਗੜ੍ਹ ਸਦਰ ਸਿਟੀ ਜ਼ਿਲੇ 'ਚ ਹੋਇਆ। ਫਿਲਹਾਲ ਕਿਸੇ ਨੇ ਧਮਾਕੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਇਰਾਕ ਨੇ ਬੀਤੇ ਸਾਲ ਦਸੰਬਰ 'ਚ ਇਸਲਾਮਿਕ ਸਟੇਟ 'ਤੇ ਜਿੱਤ ਹਾਸਲ ਕਰਨ ਦਾ ਐਲਾਨ ਕੀਤਾ ਸੀ। ਸੁਰੱਖਿਆ ਅਧਿਕਾਰੀਆਂ ਦਾ ਹਾਲਾਂਕਿ ਕਹਿਣਾ ਹੈ ਕਿ ਆਪਣੀ ਖਿਲਾਫਤ ਦੇ ਖਤਮ ਹੋਣ ਤੇ ਇਸਲਾਮਿਕ ਅੱਤਵਾਦੀਆਂ ਦੇ ਤਿੱਤਰ-ਬਿੱਤਰ ਹੋਣ ਤੋਂ ਬਾਅਦ ਆਈ.ਐੱਸ. ਦੁਬਾਰਾ ਸਿਰ ਚੁੱਕ ਸਕਦਾ ਹੈ।
ਪਾਕਿਸਤਾਨ ਦੇ ਨਾਲ ਰਿਸ਼ਤੇ ਮਜ਼ਬੂਤ ਕਰਨ ਨੂੰ ਆਸਵੰਦ ਹੈ ਅਮਰੀਕਾ : ਪੋਂਪੀਓ
NEXT STORY