ਕਰਾਚੀ (ਪੀ.ਟੀ.ਆਈ.)- ਪਾਕਿਸਤਾਨ ਨੇ ਅੱਜ ਭਾਵ ਐਤਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਇੱਥੋਂ ਦੀ ਲਾਂਧੀ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਇਹਨਾਂ ਮਛੇਰਿਆਂ ਨੂੰ ਪਾਕਿਸਤਾਨੀ ਜਲ ਖੇਤਰ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ ਚਾਰ ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ।ਸੋਮਵਾਰ ਨੂੰ ਉਨ੍ਹਾਂ ਨੂੰ ਵਾਹਗਾ ਬਾਰਡਰ 'ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇੱਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਲਾਂਧੀ ਜੇਲ੍ਹ ਦੇ ਸੁਪਰਡੈਂਟ ਇਰਸ਼ਾਦ ਸ਼ਾਹ ਨੇ ਕਿਹਾ ਕਿ ਮਛੇਰੇ ਜ਼ਿਆਦਾਤਰ ਗੁਜਰਾਤ ਨਾਲ ਸਬੰਧਤ ਸਨ। ਭਾਰਤੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਕਰਨ ਤੋਂ ਬਾਅਦ ਉਹਨਾਂ ਨੂੰ ਸਦਭਾਵਨਾ ਵਜੋਂ ਰਿਹਾਅ ਕੀਤਾ ਗਿਆ ਸੀ।ਸ਼ਾਹ ਨੇ ਕਿਹਾ,"ਉਨ੍ਹਾਂ ਨੇ ਚਾਰ ਸਾਲ ਜੇਲ੍ਹ ਕੱਟੀ ਸੀ ਅਤੇ ਅੱਜ ਸਾਡੀ ਸਰਕਾਰ ਦੁਆਰਾ ਸਦਭਾਵਨਾ ਵਜੋਂ ਉਹਨਾਂ ਨੂੰ ਰਿਹਾਅ ਕੀਤਾ ਗਿਆ ਹੈ।" ਇੱਕ ਗੈਰ-ਲਾਭਕਾਰੀ ਸਮਾਜ ਭਲਾਈ ਸੰਸਥਾ ਈਧੀ ਟਰੱਸਟ ਫਾਊਂਡੇਸ਼ਨ ਨੇ ਮਛੇਰਿਆਂ ਨੂੰ ਲਾਹੌਰ ਦੇ ਵਾਹਗਾ ਸਰਹੱਦ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ ਜਿੱਥੋਂ ਉਨ੍ਹਾਂ ਨੂੰ ਸੋਮਵਾਰ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ISYF ਦੇ ਸਾਬਕਾ ਮੁਖੀ ਰਣਜੀਤ ਸਿੰਘ ਨੂੰ ਜਲਦੀ ਕਰ ਸਕਦਾ ਹੈ ਭਾਰਤ ਡਿਪੋਰਟ
ਸ਼ਾਹ ਨੇ ਕਿਹਾ,"ਅਸੀਂ ਉਨ੍ਹਾਂ ਨੂੰ ਈਧੀ ਫਾਊਂਡੇਸ਼ਨ ਨੂੰ ਸੌਂਪ ਦਿੱਤਾ ਹੈ ਜੋ ਉਨ੍ਹਾਂ ਦੇ ਸਾਰੇ ਸਫ਼ਰ ਅਤੇ ਹੋਰ ਖਰਚਿਆਂ ਦਾ ਧਿਆਨ ਰੱਖ ਰਹੀ ਹੈ। ਉਹ ਅੱਲਾਮਾ ਇਕਬਾਲ ਐਕਸਪ੍ਰੈਸ ਟਰੇਨ ਰਾਹੀਂ ਲਾਹੌਰ ਜਾਣਗੇ।" ਅਧਿਕਾਰੀ ਨੇ ਦੱਸਿਆ ਕਿ 588 ਹੋਰ ਭਾਰਤੀ ਨਾਗਰਿਕ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਛੇਰੇ ਹਨ, ਜੋ ਅਜੇ ਵੀ ਲਾਂਧੀ ਜੇਲ੍ਹ ਵਿੱਚ ਬੰਦ ਹਨ।ਉਸਨੇ ਅੱਗੇ ਕਿਹਾ,“ਅਸੀਂ ਸਿੰਧ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਕੱਲ੍ਹ ਇਨ੍ਹਾਂ 20 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਲਈ ਆਰਡਰ ਮਿਲਿਆ ਸੀ।” ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਬਲ (ਪੀਐਮਐਸਐਫ) ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਪਾਕਿਸਤਾਨੀ ਜਲ ਖੇਤਰ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ ਡੌਕ ਪੁਲਸ ਦੇ ਹਵਾਲੇ ਕਰ ਦਿੱਤਾ ਸੀ।
ਪਾਕਿਸਤਾਨ ਸਰਕਾਰ ਨੇ ਵੀ ਪਿਛਲੇ ਸਾਲ ਦੇ ਸ਼ੁਰੂ ਵਿੱਚ 20 ਭਾਰਤੀ ਮਛੇਰਿਆਂ ਅਤੇ ਅਪ੍ਰੈਲ 2019 ਵਿੱਚ 100 ਭਾਰਤੀ ਮਛੇਰਿਆਂ ਦਾ ਇੱਕ ਹੋਰ ਜੱਥਾ ਸਦਭਾਵਨਾ ਵਜੋਂ ਰਿਹਾਅ ਕੀਤਾ ਸੀ।ਪਾਕਿਸਤਾਨ ਅਤੇ ਭਾਰਤ ਦੇ ਮਛੇਰੇ ਆਮ ਤੌਰ 'ਤੇ ਇੱਕ ਦੂਜੇ ਦੇ ਖੇਤਰੀ ਪਾਣੀਆਂ ਵਿੱਚ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਜੇਲ੍ਹਾਂ ਵਿੱਚ ਬੰਦ ਹੋ ਜਾਂਦੇ ਹਨ। ਗੈਰ ਸਰਕਾਰੀ ਸੰਗਠਨ ਪਾਕਿਸਤਾਨ ਫਿਸ਼ਰਮੈਨ ਫੋਰਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਅਰਬ ਸਾਗਰ ਦੇ ਤੱਟਵਰਤੀ ਖੇਤਰ ਵਿਚ ਸਪੱਸ਼ਟ ਸੀਮਾਬੰਦੀ ਰੇਖਾ ਦੀ ਅਣਹੋਂਦ ਕਾਰਨ ਇਹ ਮਛੇਰੇ ਜਿਨ੍ਹਾਂ ਕੋਲ ਆਧੁਨਿਕ ਨੈਵੀਗੇਸ਼ਨ ਉਪਕਰਨ ਨਹੀਂ ਹਨ, ਗਲਤੀ ਨਾਲ ਲਾਲ ਰੇਖਾ ਪਾਰ ਕਰ ਜਾਂਦੇ ਹਨ।
IDF ਦੇ ਅੰਕੜਿਆਂ 'ਚ ਖੁਲਾਸਾ, ਪਾਕਿਸਤਾਨ 'ਚ ਵਧੇ ਡਾਇਬੀਟੀਜ਼ ਕੇਸ
NEXT STORY