ਕਾਹਿਰਾ (ਭਾਸ਼ਾ) : ਦੱਖਣੀ ਮਿਸਰ ਵਿਚ ਹਾਈਵੇਅ ’ਤੇ ਟਰੱਕ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਇਕ ਬੱਸ ਦੇ ਪਲਟਨ ਅਤੇ ਟਰੱਕ ਨਾਲ ਟਰਕਾ ਜਾਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਬਾਰੇ ਵਿਚ ਦੱਸਿਆ। ਦੱਖਣੀ ਸੂਬੇ ਅਸਯੂਤ ਦੇ ਗਵਰਨਰ ਏਸਾਮ ਸਾਦ ਨੇ ਇਕ ਬਿਆਨ ਵਿਚ ਦੱਸਿਆ ਕਿ ਬੱਸ ਮੰਗਲਵਾਰ ਨੂੰ ਕਾਹਿਰਾ ਤੋਂ ਆ ਰਹੀ ਸੀ, ਉਦੋਂ ਕਾਹਿਰਾ ਤੋਂ 320 ਕਿਲੋਮੀਟਰ ਦੱਖਣੀ ਅਸਯੂਤ ਵਿਚ ਉਹ ਪਲਟ ਗਈ ਅਤੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਬਿਆਨ ਮੁਤਾਬਕ ਦੋਵਾਂ ਵਾਹਨਾਂ ਵਿਚ ਅੱਗ ਲੱਗ ਗਈ। ਗਵਰਨਰ ਦਫ਼ਤਰ ਵੱਲੋਂ ਜਾਰੀ ਤਸਵੀਰਾਂ ਵਿਚ ਇਕ ਸੜੀ ਹੋਈ ਬੱਸ ਦਿਖਾਈ ਦੇ ਰਹੀ ਹੈ ਅਤੇ ਬਚਾਅ ਦਲ ਹਾਦਸੇ ਵਿਚ ਜਿਊਂਦੇ ਬਚੇ ਲੋਕਾਂ ਨੂੰ ਕੱਢਦੇ ਦਿਖਈ ਦੇ ਰਹੇ ਹਨ। ਪੀੜਤਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮਿਸਰ ਵਿਚ ਹਰ ਸਾਲ ਟਰੈਫਿਕ ਹਾਦਸੇ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੁੰਦੀ ਹੈ।
ਕਿਸ਼ਤੀ ਡੁੱਬਣ ਨਾਲ ਯਮਨ ਦੇ 42 ਪ੍ਰਵਾਸੀਆਂ ਦੀ ਮੌਤ
NEXT STORY